Bank Holidays: ਸਾਵਧਾਨ! ਅਕਤੂਬਰ 'ਚ 21 ਦਿਨਾਂ ਤੱਕ ਬੈਂਕਾਂ 'ਚ ਨਹੀਂ ਹੋਵੇਗਾ ਕੋਈ ਕੰਮ-ਕਾਜ

ਅਕਤੂਬਰ 2022 ਦੇ RBI ਦੇ ਕੈਲੰਡਰ 'ਤੇ ਨਜ਼ਰ ਮਾਰੀਏ ਤਾਂ ਇਸ ਮਹੀਨੇ ਦੁਰਗਾ ਪੂਜਾ, ਦੁਸਹਿਰਾ, ਦੀਵਾਲੀ, ਈਦ ਸਮੇਤ ਕਈ ਮੌਕਿਆਂ 'ਤੇ ਬੈਂਕ ਬੰਦ ਰਹਿਣਗੇ। ਗਾਂਧੀ ਜਯੰਤੀ ਵਾਲੇ ਦਿਨ ਬੈਂਕ ਕੰਮ ਨਹੀਂ ਕਰਨਗੇ ...

ਭਾਰਤ 'ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਅੱਜ ਭਾਵ 26 ਸਤੰਬਰ ਤੋਂ ਸੋਮਵਾਰ ਤੋਂ ਨਵਰਾਤਰੀ ਤਿਉਹਾਰ ਸ਼ੁਰੂ ਹੋ ਗਏ ਹਨ ਤੇ ਅਕਤੂਬਰ ਮਹੀਨੇ ਤੱਕ ਦੁਸਹਿਰਾ-ਦੀਵਾਲੀ ਸਮੇਤ ਕਈ ਤਿਉਹਾਰਾਂ ਕਾਰਨ ਬੈਂਕਾਂ 'ਚ ਕਾਫੀ ਛੁੱਟੀਆਂ (2022 ਬੈਂਕ ਛੁੱਟੀਆਂ) ਹੋਣ ਜਾ ਰਹੀਆਂ ਹਨ। ਜੇਕਰ ਤੁਸੀਂ ਵੀ ਬੈਂਕ ਨਾਲ ਜੁੜਿਆ ਕੋਈ ਬਹੁਤ ਜ਼ਰੂਰੀ ਕੰਮ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਅਕਤੂਬਰ 'ਚ ਕਰਨ ਦੀ ਵਜਾਏ ਸਤੰਬਰ ਦੇ ਆਖਰੀ ਹਫਤੇ 'ਚ ਹੀ ਖਤਮ  ਕਰ ਲਓ। ਅਕਤੂਬਰ ਦਾ ਮਹੀਨਾ 9 ਦਿਨਾਂ ਦੀ ਬੈਂਕ ਛੁੱਟੀ ਨਾਲ ਸ਼ੁਰੂ ਹੋ ਰਿਹਾ ਹੈ ਅਤੇ ਪੂਰੇ ਮਹੀਨੇ ਵਿੱਚ ਕੁੱਲ 21 ਦਿਨ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ।

ਅਕਤੂਬਰ 2022 ਦੇ RBI ਦੇ ਕੈਲੰਡਰ 'ਤੇ ਨਜ਼ਰ ਮਾਰੀਏ ਤਾਂ ਇਸ ਮਹੀਨੇ ਦੁਰਗਾ ਪੂਜਾ, ਦੁਸਹਿਰਾ, ਦੀਵਾਲੀ, ਈਦ ਸਮੇਤ ਕਈ ਮੌਕਿਆਂ 'ਤੇ ਬੈਂਕ ਬੰਦ ਰਹਿਣਗੇ। ਗਾਂਧੀ ਜਯੰਤੀ ਵਾਲੇ ਦਿਨ ਬੈਂਕ ਕੰਮ ਨਹੀਂ ਕਰਨਗੇ ਅਤੇ ਇਸ ਦਿਨ ਐਤਵਾਰ ਨੂੰ ਵੀ ਹਫਤਾਵਾਰੀ ਛੁੱਟੀ ਹੈ। ਅਜਿਹੇ 'ਚ ਤੁਸੀਂ ਬੈਂਕ ਨਾਲ ਸਬੰਧਤ ਕੰਮ ਨਿਪਟਾਉਣ ਲਈ ਘਰੋਂ ਨਿਕਲਣ ਤੋਂ ਪਹਿਲਾਂ ਬੈਂਕ ਦੀ ਛੁੱਟੀਆਂ ਦੀ ਸੂਚੀ 'ਤੇ ਨਜ਼ਰ  ਜ਼ਰੂਰ ਰੱਖੋ।

1 ਅਕਤੂਬਰ (ਸ਼ਨੀਵਾਰ): ਬੈਂਕਾਂ ਦੀ ਛਿਮਾਹੀ ਕਲੋਜ਼ਿੰਗ (ਗੰਗਟੋਕ)
2 ਅਕਤੂਬਰ (ਐਤਵਾਰ): ਗਾਂਧੀ ਜਯੰਤੀ, 
3 ਅਕਤੂਬਰ (ਸੋਮਵਾਰ): ਦੁਰਗਾ ਪੂਜਾ (ਮਹਾ ਅਸ਼ਟਮੀ) (ਅਗਰਤਲਾ, ਭੁਵਨੇਸ਼ਵਰ, ਗੁਹਾਟੀ, ਇੰਫਾਲ, ਕੋਲਕਾਤਾ, ਪਟਨਾ, ਰਾਂਚੀ)
4 ਅਕਤੂਬਰ (ਮੰਗਲਵਾਰ): ਦੁਰਗਾ ਪੂਜਾ/ਦੁਸਹਿਰਾ (ਮਹਾਨਵਮੀ)/ਆਯੁਧਾ ਪੂਜਾ/ਸ੍ਰੀਮੰਤ ਸੰਕਰਦੇਵਾ ਦਾ ਜਨਮ ਉਤਸਵ (ਅਗਰਤਲਾ, ਬੈਂਗਲੁਰੂ, ਭੁਵਨੇਸ਼ਵਰ, ਚੇਨਈ, ਗੰਗਟੋਕ, ਗੁਹਾਟੀ, ਕਾਨਪੁਰ, ਕੋਚੀ, ਕੋਲਕਾਤਾ, ਲਖਨਊ, ਪਟਨਾ, ਰਾਂਚੀ, ਸ਼ਿਲਾਂਗ, ਤ੍ਰਿਵਨ)
5 ਅਕਤੂਬਰ (ਬੁੱਧਵਾਰ): ਦੁਰਗਾ ਪੂਜਾ/ਦੁਸਹਿਰਾ (ਵਿਜੇ ਦਸ਼ਮੀ)/ ਸ਼੍ਰੀਮੰਤ ਸੰਕਰਦੇਵਾ ਦਾ ਜਨਮ ਉਤਸਵ (ਇੰਫਾਲ ਨੂੰ ਛੱਡ ਕੇ)
6 ਅਕਤੂਬਰ (ਵੀਰਵਾਰ): ਦੁਰਗਾ ਪੂਜਾ (ਦਸੈਨ) (ਗੰਗਟੋਕ)
7 ਅਕਤੂਬਰ (ਸ਼ੁੱਕਰਵਾਰ): ਦੁਰਗਾ ਪੂਜਾ (ਦਸੈਨ) (ਗੰਗਟੋਕ)
8 ਅਕਤੂਬਰ : ਮਿਲਾਦ-ਏ-ਸ਼ਰੀਫ਼/ਈਦ-ਏ-ਮਿਲਾਦ-ਉਲ-ਨਬੀ (ਭੋਪਾਲ, ਜੰਮੂ, ਕੋਚੀ, ਸ੍ਰੀਨਗਰ, ਤ੍ਰਿਵੇਂਦਰਮ), ਦੂਜਾ ਸ਼ਨੀਵਾਰ
9 ਅਕਤੂਬਰ( ਐਤਵਾਰ)
13 ਅਕਤੂਬਰ (ਵੀਰਵਾਰ): ਕਰਵਾ ਚੌਥ (ਸ਼ਿਮਲਾ)
14 ਅਕਤੂਬਰ(ਸ਼ੁੱਕਰਵਾਰ): ਈਦ-ਏ-ਮਿਲਾਦ-ਉਲ-ਨਬੀ (ਜੰਮੂ, ਸ੍ਰੀਨਗਰ) 
16 ਅਕਤੂਬਰ(ਐਤਵਾਰ)
18 ਅਕਤੂਬਰ (ਮੰਗਲਵਾਰ): ਕਟੀ ਬਿਹੂ (ਗੁਹਾਟੀ)
22 ਅਕਤੂਬਰ: ਚੌਥਾ ਸ਼ਨੀਵਾਰ
23 ਅਕਤੂਬਰ : ਐਤਵਾਰ
24 ਅਕਤੂਬਰ (ਸੋਮਵਾਰ): ਕਾਲੀ ਪੂਜਾ/ਦੀਪਾਵਲੀ/ਦੀਵਾਲੀ (ਲਕਸ਼ਮੀ ਪੂਜਨ)/ਨਰਕਾ ਚਤੁਰਦਸ਼ੀ (ਗੰਗਟੋਕ, ਹੈਦਰਾਬਾਦ, ਇੰਫਾਲ ਨੂੰ ਛੱਡ ਕੇ)
25 ਅਕਤੂਬਰ (ਮੰਗਲਵਾਰ): ਲਕਸ਼ਮੀ ਪੂਜਾ/ਦੀਪਾਵਲੀ/ਗੋਵਰਧਨ ਪੂਜਾ (ਗੰਗਟੋਕ, ਹੈਦਰਾਬਾਦ, ਇੰਫਾਲ, ਜੈਪੁਰ)
26 ਅਕਤੂਬਰ (ਬੁੱਧਵਾਰ): ਗੋਵਰਧਨ ਪੂਜਾ/ਵਿਕਰਮ ਸੰਵਤ ਨਵੇਂ ਸਾਲ ਦਾ ਦਿਨ/ਭਾਈ ਬੀਜ/ਭਾਈ ਦੂਜ/ਦੀਵਾਲੀ (ਬਾਲੀ ਪ੍ਰਤੀਪਦਾ)/ਲਕਸ਼ਮੀ ਪੂਜਾ/ਪ੍ਰਬੰਧਨ ਦਿਵਸ (ਅਹਿਮਦਾਬਾਦ, ਬੇਲਾਪੁਰ, ਬੈਂਗਲੁਰੂ, ਦੇਹਰਾਦੂਨ, ਗੰਗਟੋਕ, ਜੰਮੂ, ਕਾਨਪੁਰ, ਮੁੰਬਈ, ਲਖਨਊ) , ਕਾਨਪੁਰ, ਸ਼ਿਮਲਾ, ਸ਼੍ਰੀਨਗਰ)
27 ਅਕਤੂਬਰ (ਵੀਰਵਾਰ): ਭੈਦੂਜ/ਚਿੱਤਰਗੁਪਤ ਜਯੰਤੀ/ਲਕਸ਼ਮੀ ਪੂਜਾ/ਦੀਪਾਵਲੀ/ਨਿੰਗੋਲ ਚੱਕੌਬਾ (ਗੰਗਟੋਕ, ਇੰਫਾਲ, ਕਾਨਪੁਰ, ਲਖਨਊ)
30 ਅਕਤੂਬਰ (ਐਤਵਾਰ)
31 ਅਕਤੂਬਰ (ਸੋਮਵਾਰ): ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਨ/ਸੂਰਿਆ ਪੱਤੀ ਦਾਲ ਛਠ (ਸਵੇਰ ਦੀ ਅਰਧ)/ਛੱਠ ਪੂਜਾ (ਅਹਿਮਦਾਬਾਦ, ਪਟਨਾ, ਰਾਂਚੀ)

ਦਸ ਦਈਏ ਅਕਤੂਬਰ 2022 ਦੀਆਂ ਬੈਂਕ ਛੁੱਟੀਆਂ ਵੱਖ-ਵੱਖ ਰਾਜਾਂ ਵਿੱਚ ਮਨਾਏ ਜਾਂਦੇ ਤਿਉਹਾਰਾਂ ਜਾਂ ਉਨ੍ਹਾਂ ਰਾਜਾਂ ਵਿੱਚ ਹੋਣ ਵਾਲੇ ਹੋਰ ਸਮਾਗਮਾਂ 'ਤੇ ਨਿਰਭਰ ਕਰਦੀਆਂ ਹਨ। ਤਿਉਹਾਰੀ ਸੀਜ਼ਨ ਦੌਰਾਨ ਭਾਵੇਂ ਬੈਂਕਾਂ ਸ਼ਾਖਾਵਾਂ ਬੰਦ ਰਹਿਣਗੀਆਂ ਪਰ ਇਸ ਸਮੇਂ ਦੌਰਾਨ ਤੁਸੀਂ ਆਪਣੇ ਬੈਂਕਿੰਗ ਨਾਲ ਸਬੰਧਤ ਕੰਮ ਔਨਲਾਈਨ ਮੋਡ ਵਿੱਚ ਪੂਰਾ ਕਰ ਸਕਦੇ ਹੋ। ਆਨਲਾਈਨ ਬੈਂਕਿੰਗ ਸੇਵਾ ਸਾਰੇ ਦਿਨ ਉਪਲਬਧ ਰਹੇਗੀ।

Get the latest update about bank holidays in India, check out more about bank holidays October, bank holidays 2022 Punjab, Diwali bank holiday & business news

Like us on Facebook or follow us on Twitter for more updates.