BANK HOLIDAYS MAY 2022: ਜਾਣੋ ਮਹੀਨੇ 'ਚ ਕਿਹੜੇ ਦਿਨ ਛੁਟੀਆਂ ਕਾਰਨ ਪ੍ਰਭਾਵਿਤ ਹੋਵੇਗਾ ਬੈਂਕਾਂ ਦਾ ਕੰਮ-ਕਾਜ, 1 ਮਈ ਤੋਂ ਹੀ ਹੋਵੇਗੀ ਇਸ ਦੀ ਸ਼ੁਰੂਆਤ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਜਾਰੀ ਕੀਤੇ ਜਾਂਦੇ ਕਲੰਡਰ ਦੇ ਮੁਤਾਬਿਕ ਮਈ ਦਾ ਮਹੀਨਾ ਛੁੱਟੀਆਂ ਨਾਲ ਭਰਿਆ ਹੈ ਇਸ ਦਿਨ ਭਾਰਤ ਦੇ ਵੱਖ ਵੱਖ ਸੂਬਿਆਂ 'ਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਜਿਸ ਕਾਰਨ ਇਸ ਮਈ ਮਹੀਨੇ ਚ ਕੰਮ ਕਾਜ ਕਾਫੀ ਪ੍ਰਭਾਵਿਤ ਹੋਣ ਵਾਲਾ ਹੈ। ਸਾਲ 2022 ਲਈ ਆਰਬੀਆਈ ਦੇ ਛੁੱਟੀਆਂ ਦੇ ਕੈਲੰਡਰ ਦੇ ਅਨੁਸਾਰ...

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਜਾਰੀ ਕੀਤੇ ਜਾਂਦੇ ਕਲੰਡਰ ਦੇ ਮੁਤਾਬਿਕ ਮਈ ਦਾ ਮਹੀਨਾ ਛੁੱਟੀਆਂ ਨਾਲ ਭਰਿਆ ਹੈ ਇਸ ਦਿਨ ਭਾਰਤ ਦੇ ਵੱਖ ਵੱਖ ਸੂਬਿਆਂ 'ਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਜਿਸ ਕਾਰਨ ਇਸ ਮਈ ਮਹੀਨੇ 'ਚ ਕੰਮ-ਕਾਜ ਕਾਫੀ ਪ੍ਰਭਾਵਿਤ ਹੋਣ ਵਾਲਾ ਹੈ। ਸਾਲ 2022 ਲਈ ਆਰਬੀਆਈ ਦੇ ਛੁੱਟੀਆਂ ਦੇ ਕੈਲੰਡਰ ਦੇ ਅਨੁਸਾਰ, ਮਈ ਦੇ ਸ਼ੁਰੂ ਵਿੱਚ ਬੈਂਕ ਲਗਾਤਾਰ ਚਾਰ ਦਿਨ ਬੰਦ ਰਹਿਣਗੇ। ਇਹ ਛੁੱਟੀਆਂ ਰਾਜ ਤੋਂ ਰਾਜ ਵਿੱਚ ਵੱਖ-ਵੱਖ ਹੋ ਸਕਦੀਆਂ ਹਨ। ਦੱਸ ਦੇਈਏ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੁਆਰਾ ਬੈਂਕ ਛੁੱਟੀਆਂ ਚਾਰ ਸ਼੍ਰੇਣੀਆਂ - ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, ਛੁੱਟੀਆਂ, ਰੀਅਲ-ਟਾਈਮ ਗ੍ਰਾਸ ਸੈਟਲਮੈਂਟ ਛੁੱਟੀਆਂ ਅਤੇ ਬੈਂਕ ਬੰਦ ਹੋਣ ਦਾ ਫੈਸਲਾ ਕੀਤਾ ਜਾਂਦਾ ਹੈ। ਰਾਸ਼ਟਰੀ ਛੁੱਟੀਆਂ ਵਿੱਚ ਦੂਜੇ ਅਤੇ ਚੌਥੇ ਸ਼ਨੀਵਾਰ ਦੇ ਨਾਲ ਸਾਰੇ ਐਤਵਾਰ ਸ਼ਾਮਲ ਹੁੰਦੇ ਹਨ।

ਮਈ 2022 ਵਿੱਚ ਬੈਂਕ ਛੁੱਟੀਆਂ:
1 ਮਈ (ਐਤਵਾਰ): ਮਈ ਦਿਵਸ - ਦੇਸ਼ ਵਿਆਪੀ / ਮਹਾਰਾਸ਼ਟਰ ਦਿਵਸ - ਮਹਾਰਾਸ਼ਟਰ
2 ਮਈ (ਸੋਮਵਾਰ): ਮਹਾਰਿਸ਼ੀ ਪਰਸ਼ੂਰਾਮ ਜਯੰਤੀ - ਕਈ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ 
3 ਮਈ (ਮੰਗਲਵਾਰ): ਈਦ-ਉਲ-ਫਿਤਰ, ਬਸਵਾ ਜਯੰਤੀ (ਕਰਨਾਟਕ)
4 ਮਈ (ਬੁੱਧਵਾਰ): ਈਦ-ਉਲ-ਫਿਤਰ
9 ਮਈ (ਸੋਮਵਾਰ): ਗੁਰੂ ਰਬਿੰਦਰਨਾਥ ਜਯੰਤੀ - ਪੱਛਮੀ ਬੰਗਾਲ ਅਤੇ ਤ੍ਰਿਪੁਰਾ ਵਿੱਚ ਬੈਂਕ ਬੰਦ ਰਹਿਣਗੇ 
13 ਮਈ (ਵੀਰਵਾਰ): ਈਦ-ਉਲ-ਫਿਤਰ - ਰਾਸ਼ਟਰੀ ਛੁੱਟੀ
14 ਮਈ (ਸ਼ਨੀਵਾਰ): ਦੂਜਾ ਸ਼ਨੀਵਾਰ, ਸਾਰੇ ਬੈਂਕਾਂ ਵਿੱਚ ਛੁੱਟੀ 
16 ਮਈ (ਸੋਮਵਾਰ): ਬੁੱਧ ਪੂਰਨਿਮਾ - ਸਿੱਕਮ ਅਤੇ ਹੋਰ ਰਾਜਾਂ ਵਿੱਚ ਛੁੱਟੀਆਂ 
24 ਮਈ (ਮੰਗਲਵਾਰ): ਕਾਜ਼ੀ ਨਜ਼ਰੁਲ ਇਸਲਾਮ ਦਾ ਜਨਮ ਦਿਨ - ਸਿੱਕਮ ਵਿੱਚ ਛੁੱਟੀ
28 ਮਈ (ਸ਼ਨੀਵਾਰ): ਚੌਥਾ ਸ਼ਨੀਵਾਰ, ਸਾਰੇ ਬੈਂਕਾਂ ਵਿੱਚ ਛੁੱਟੀ

ਇਸ ਦੇ ਨਾਲ ਹੀ ਦਸ ਦਈਏ ਕਿ ਇਸ ਮਈ ਮਹੀਨੇ 'ਚ 1, 8,15, 22, 29 ਤਰੀਕ ਨੂੰ ਐਤਵਾਰ ਆ ਰਿਹਾ ਹੈ ਜਿਸ ਕਰਕੇ ਇਹਨਾਂ ਤਰੀਕਾ ਤੇ ਬੈੰਕ ਬੰਦ ਰਹਿਣਗੇ। ਈਦ-ਉਲ-ਫਿਤਰ ਅਤੇ ਬੁੱਧ ਪੂਰਨਿਮਾ ਦੇ ਮੌਕੇ 'ਤੇ ਆਉਣ ਵਾਲੇ ਮਹੀਨੇ ਵਿੱਚ ਦੋ ਲੰਬੇ ਵੀਕਐਂਡ ਹਨ - ਜਿਸ ਵਿੱਚ ਬੈਂਕ ਲਗਾਤਾਰ ਤਿੰਨ ਦਿਨ ਬੰਦ ਰਹਿਣਗੇ।

Get the latest update about BANK HOLIDAYS MAY 2022, check out more about RBI, BANK HOLIDAYS, RBI HOLIDAYS LIST & MAY MONTH BANK CLOSE

Like us on Facebook or follow us on Twitter for more updates.