ਵੱਡਾ ਖੁਲਾਸਾ: ਸਰਵਿਸ ਦੇ ਨਾਂ ਉੱਤੇ ਗਾਹਕਾਂ ਨੂੰ ਲੁੱਟ ਰਹੇ ਬੈਂਕ, 300 ਕਰੋੜ ਵਸੂਲੇ

ਆਈ.ਟੀ.ਆਈ. ਬੰਬੇ ਦੀ ਸਟੱਡੀ ਵਿਚ ਪਤਾ ਲੱਗਿਆ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਤੇ ਕੁਝ ਵੱਡੇ ਬੈਂਕ ਗਰੀਬਾਂ ਦੇ...

ਨਵੀਂ ਦਿੱਲੀ: ਆਈ.ਟੀ.ਆਈ. ਬੰਬੇ ਦੀ ਸਟੱਡੀ ਵਿਚ ਪਤਾ ਲੱਗਿਆ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਤੇ ਕੁਝ ਵੱਡੇ ਬੈਂਕ ਗਰੀਬਾਂ ਦੇ ਖਾਤੇ ਤੋਂ ਸਰਿਵਸ ਦੇ ਨਾਂ ਉੱਤੇ ਮੋਟੀ ਕਮਾਈ ਕਰ ਰਹੇ ਹਨ। ਸਟੱਡੀ ਵਿਚ ਦੱਸਿਆ ਗਿਆ ਹੈ ਕਿ ਸੇਵਿੰਗ ਅਕਾਊਂਟ ਹੋਵੇ ਜਾਂ ਜਨਧਨ ਖਾਤਾ, ਇਹ ਵੱਡੇ ਬੈਂਕ ਗਰੀਬਾਂ ਤੋਂ ਜਮ ਕੇ ਵਸੂਲੀ ਕਰ ਰਹੇ ਹਨ। ਐੱਸ.ਬੀ.ਆਈ. ਨੇ ਬੇਸਿਕ ਸੇਵਿੰਗ ਬੈਂਕ ਡਿਪਾਜ਼ਿਟ ਅਕਾਊਂਟ ਦੇ ਖਾਤਾਧਾਰਕਾਂ ਤੋਂ ਹਰ ਚਾਰ ਨਿਕਾਸੀਆਂ ਤੋਂ ਬਾਅਦ ਹਰੇਕ ਵਿਡ੍ਰਾਲ ਉੱਤੇ 17.70 ਰੁਪਏ ਦਾ ਚਾਰਜ ਕੱਟਿਆ। ਬੈਂਕ ਨੇ ਆਪਣੇ 12 ਕਰੋੜ ਬੀ.ਐੱਸ.ਬੀ.ਡੀ. ਅਕਾਊਂਟ ਹੋਲਡਰ ਤੋਂ ਸਰਵਿਸ ਦੇ ਨਾਂ ਉੱਤੇ 308 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ। ਇਹ ਰਕਮ 6 ਸਾਲ ਵਿਚ ਵਸੂਲ ਕੀਤੀ ਗਈ ਹੈ।

ਪੰਜਾਬ ਨੈਸ਼ਨਲ ਬੈਂਕ ਦਾ ਹਾਲ
ਪੰਜਾਬ ਨੈਸ਼ਨਲ ਬੈਂਕ ਵੀ ਪਿੱਛੇ ਨਹੀਂ ਹਨ। ਇਸ ਦੇ ਕੋਲ ਬੀ.ਐੱਸ.ਬੀ.ਡੀ. ਖਾਤਾਧਾਰਕਾਂ ਦੀ ਗਿਣਤੀ 3.9 ਕਰੋੜ ਹੈ। ਜਿਨ੍ਹਾਂ ਤੋਂ ਸਰਵਿਸ ਦੇ ਨਾਂ ਉੱਤੇ 9.9 ਕਰੋੜ ਰੁਪਏ ਜੁਟਾਏ ਹਨ। ਦਰਅਸਲ ਇਹ ਬੈਂਕ ਛੋਟੀ-ਛੋਟੀ ਰਕਮ ਲੋਕਾਂ ਦੇ ਖਾਤਿਆਂ ਤੋਂ ਕੱਟ ਕੇ ਇਕ ਮੋਟੀ ਰਕਮ ਇਕੱਠਾ ਕਰ ਲੈਂਦੇ ਹਨ ਤੇ ਗਾਹਕਾਂ ਨੂੰ ਪਤਾ ਵੀ ਨਹੀਂ ਲੱਗਦਾ।

ਇਨ੍ਹਾਂ ਚਾਰਜਾਂ ਦੇ ਨਾਂ ਉੱਤੇ ਵਸੂਲੀ
ਬੈਂਕ ਸਟੇਟਮੈਂਟ ਦੇ ਨਾਂ ਉੱਤੇ
ਬੈਲੇਂਸ ਚੈੱਕ ਕਰਨ ਦੇ ਨਾਂ ਉੱਤੇ
ਮਿਨੀ ਸਟੇਟਮੈਂਟ ਉੱਤੇ ਵੀ ਲੱਗਦਾ ਹੈ ਚਾਰਜ
ਲਿਮਿਟ ਵਿਡ੍ਰਾਲ ਦੇ ਬਾਅਦ
ਹੋਮ ਬ੍ਰਾਂਚ ਤੇ ਨਾਨ ਹੋਮ ਬ੍ਰਾਂਚ ਦੇ ਨਾਂ ਉੱਤੇ
ਮੋਬਾਇਲ ਅਲਰਟ ਜਾਂ ਪਿਨ ਜਨਰੇਟ ਕਰਨ ਦੇ ਨਾਂ ਉੱਤੇ
ਨਵਾਂ ਏਟੀਐੱਮ ਕਾਰਡ ਲੈਣ ਉੱਤੇ
ਚੈੱਕ ਦਾ ਸਟੇਟਸ ਜਾਨਣ ਉੱਤੇ
ਪੈਸੇ ਟ੍ਰਾਂਸਫਰ ਕਰਨ ਦਾ ਚਾਰਜ
ਕਾਰਡ ਪਿਨ ਰੀ-ਸੈੱਟ ਕਰਨ ਦਾ ਚਾਰਜ

ਆਰ.ਬੀ.ਆਈ. ਦੇ ਨਿਯਮਾਂ ਦਾ ਉਲੰਘਣ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਵੱਡੇ ਬੈਂਕ ਆਰ.ਬੀ.ਆਈ. ਦੇ ਨਿਯਮਾਂ ਦਾ ਵੀ ਖੁੱਲਾ ਉਲੰਘਣ ਕਰ ਰਹੇ ਹਨ। ਰਿਪੋਰਟ ਮੁਤਾਬਕ ਆਰ.ਬੀ.ਆਈ. ਦੇ ਨਿਯਮਾਂ ਦੇ ਉਲੰਘਣ ਕਰਨ ਵਿਚ ਸਭ ਤੋਂ ਪਹਿਲਾਂ ਐੱਸ.ਬੀ.ਆਈ. ਦਾ ਹੀ ਨਾਂ ਆਉਂਦਾ ਹੈ। ਇਸ ਬੈਂਕ ਨੇ ਇਥੋਂ ਤੱਕ ਕਿ ਡਿਜੀਟਲ ਲੈਣ-ਦੇਣ ਵਿਚ ਵੀ ਗਾਹਕਾਂ ਤੋਂ ਚਾਰ ਨਿਕਾਸੀ ਤੋਂ ਬਾਅਦ 17.70 ਰੁਪਏ ਦਾ ਚਾਰਜ ਵਸੂਲ ਕੀਤਾ ਹੈ।

ਇਹ ਕਹਿੰਦਾ ਹੈ ਆਰ.ਬੀ.ਆਈ. ਦਾ ਨਿਯਮ
ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਮੁਤਾਬਕ ਬੀ.ਐੱਸ.ਬੀ.ਡੀ. ਅਕਾਊਂਟ ਯਾਨੀ ਬੇਸਿਕ ਸੇਵਿੰਗ ਬੈਂਕ ਜਿਪਾਜ਼ਿਟ ਅਕਾਊਂਟ ਜਦੋਂ ਤੱਕ ਸੇਵਿੰਗ ਅਕਾਊਂਟ ਵਿਚ ਹੈ, ਕੋਈ ਵੀ ਬੈਂਕ ਇਸ ਖਾਤੇ ਉੱਤੇ ਕਿਸੇ ਤਰ੍ਹਾਂ ਦਾ ਚਾਰਜ ਨਹੀਂ ਵਸੂਲ ਸਕਦਾ ਹੈ। ਆਰ.ਬੀ.ਆਈ. ਦੇ ਨਿਯਮਾਂ ਮੁਤਾਬਕ ਬੈਂਕ ਇਸ ਤਰ੍ਹਾਂ ਦੇ ਖਾਤਿਆਂ ਉੱਤੇ ਕਿਸੇ ਤਰ੍ਹਾਂ ਦਾ ਕੋਈ ਚਾਰਜ ਨਹੀਂ ਲਾ ਸਕਦਾ ਹੈ। ਚਾਰ ਨਿਕਾਸੀ ਤੋਂ ਬਾਅਦ ਇਨ੍ਹਾਂ ਉੱਤੇ ਕੋਈ ਵੀ ਚਾਰਜ ਲੈਣਾ ਸਹੀ ਨਹੀਂ ਹੈ।

Get the latest update about bank, check out more about customer, charging, Truescoop News & Truescoop

Like us on Facebook or follow us on Twitter for more updates.