ਬੈਂਕਾਂ ਦੇ ਰਲੇਵੇਂ ਨੂੰ ਮਿਲੀ ਮਨਜ਼ੂਰੀ, ਗਾਹਕਾਂ 'ਤੇ ਪਵੇਗਾ ਅਸਰ

ਕਾਰਪੋਰੇਸ਼ਨ ਬੈਂਕ ਨੇ ਸ਼ਨੀਵਾਰ ਨੂੰ ਬੀ.ਐੱਸ.ਈ. ਨੂੰ ਜਾਣਕਾਰੀ ਦਿੱਤੀ ਹੈ ਕਿ ਯੂਨੀਅਨ ਬੈਂਕ ...

ਨਵੀਂ ਦਿੱਲੀ — ਕਾਰਪੋਰੇਸ਼ਨ ਬੈਂਕ ਨੇ ਸ਼ਨੀਵਾਰ ਨੂੰ ਬੀ.ਐੱਸ.ਈ. ਨੂੰ ਜਾਣਕਾਰੀ ਦਿੱਤੀ ਹੈ ਕਿ ਯੂਨੀਅਨ ਬੈਂਕ ਆਫ ਇੰਡੀਆ, ਵਿੱਤ ਮੰਤਰਾਲੇ, ਕਾਰਪੋਰੇਸ਼ਨ ਬੈਂਕ, ਆਂਧਰਾ ਬੈਂਕ ਦੇ ਪ੍ਰਸਤਾਵਿਤ ਰਲੇਵੇਂ ਨੂੰ ਯੂਨੀਅਨ ਬੈਂਕ ਆਫ਼ ਇੰਡੀਆ, ਵਿੱਤ ਮੰਤਰਾਲੇ ਨੇ ਕਾਰਪੋਰੇਸ਼ਨ ਬੈਂਕ ਅਤੇ ਆਂਧਰਾ ਬੈਂਕ ਦਾ ਯੂਨੀਅਨ ਬੈਂਕ ਆਫ਼ ਇੰਡੀਆ 'ਚ ਸਿਧਾਂਤਕ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੈਂਕ ਨੇ ਕਿਹਾ ਕਿ ਵਿੱਤ ਮੰਤਰਾਲੇ ਦੀ ਵਿੱਤੀ ਸੇਵਾ ਵਿਭਾਗ ਦੀਆਂ ਵਿਕਲਪਿਕ ਵਿਵਸਥਾਵਾਂ ਅਧੀਨ ਕਾਰਪੋਰੇਸ਼ਨ ਬੈਂਕ ਅਤੇ ਆਂਦਰ ਬੈਂਕ ਦੇ ਯੂਨਿਅਨ ਬੈਂਕ ਆਫ਼ ਇੰਡੀਆ 'ਚ ਰਲੇਵੇਂ ਨੂੰ ਕੀਤੇ ਜਾਣ ਨੂੰ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਹੈ। ਕਾਰਪੋਰੇਸ਼ਨ ਬੈਂਕ ਦੇ ਨਿਰਦੇਸ਼ਕ ਮੰਡਲ ਨੇ ਯੂਨੀਅਨ ਬੈਂਕ ਆਫ਼ ਇੰਡੀਆ 'ਚ ਰਲੇਵੇਂ ਨੂੰ 16 ਸਤੰਬਰ ਨੂੰ ਹੋਈ ਬੈਠਕ ਵਿੱਚ ਮਨਜ਼ੂਰੀ ਦਿੱਤੀ ਸੀ।

ਈ-ਕਾਮਰਸ ਕੰਪਨੀਆਂ ਦੇ ਰਹੀਆਂ ਹਨ ਜ਼ਿਆਦਾ ਛੂਟ, DPIIT ਨੂੰ ਮਿਲੀ ਸ਼ਕਾਇਤ ਤੋਂ ਬਾਅਦ ਹੋ ਸਕਦੀ ਹੈ ਕਾਰਵਾਈ

ਦੱਸ ਦੇਈਏ ਕਿ ਪੰਜਾਬ ਨੈਸ਼ਨਲ ਬੈਂਕ ਅਤੇ ਯੂਨੀਅਨ ਬੈਂਕ ਆਫ਼ ਇੰਡੀਆ ਨੂੰ ਦੂਜੇ ਸਰਕਾਰੀ ਬੈਂਕਾਂ 'ਚ ਰਲੇਵੇਂ ਦੀ ਸਰਕਾਰ ਦੀ ਸਿਧਾਂਤਕ ਪ੍ਰਵਾਨਗੀ ਮਿਲੀ ਸੀ। ਇਹ ਦੋਵਾਂ ਬੈਂਕਾਂ ਨੇ ਇਸ ਦੀ ਜਾਣਕਾਰੀ ਦਿੱਤੀ ਸੀ। ਪੰਜਾਬ ਨੈਸ਼ਨਲ ਬੈਂਕ ਨੇ ਬੀਐਸਈ ਨੂੰ ਦੱਸਿਆ ਕਿ ਬੈਂਕ ਨੂੰ ਵਿੱਤ ਮੰਤਰਾਲੇ ਦੇ ਵਿੱਤ ਸੇਵਾਵਾਂ ਵਿਭਾਗ ਤੋਂ 13 ਨਵੰਬਰ ਨੂੰ ਇੱਕ ਪੱਤਰ ਮਿਲਿਆ। ਇਸ 'ਚ ਦੱਸਿਆ ਗਿਆ ਕਿ ਉਸ ਦੇ ਨਾਲ ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਯੂਨਾਈਟਿਡ ਬੈਂਕ ਆਫ਼ ਇੰਡੀਆ ਦੇ ਰਲੇਵੇਂ ਨੂੰ ਸਿਧਾਂਤਕ ਤੌਰ 'ਤੇ ਪ੍ਰਵਾਨਗੀ ਦਿੱਤੀ ਗਈ ਸੀ।

Get the latest update about News In Punjabi, check out more about Andhra Bank Approval, Of India Bank, Punjabi News & Banks Merge Govt Permissunion Union Bank Merge Corporation Bank

Like us on Facebook or follow us on Twitter for more updates.