ਮਈ ਮਹੀਨੇ 12 ਦਿਨ ਬੰਦ ਰਹਿਣਗੇ ਬੈਂਕ, ਚੈੱਕ ਕਰੋ ਪੂਰੀ ਲਿਸਟ

ਦੇਸ਼ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਦੂਜੀ ਲਹਿਰ ਦੇ ਕਹਿਰ ਨੂੰ ਘੱਟ...

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਦੂਜੀ ਲਹਿਰ ਦੇ ਕਹਿਰ ਨੂੰ ਘੱਟ ਕਰਨ ਲਈ ਲਗਾਈਆਂ ਗਈਆਂ ਪਾਬੰਦੀਆਂ ਵਿਚਾਲੇ ਹਰ ਸਰਕਾਰੀ ਅਤੇ ਪ੍ਰਾਈਵੇਟ ਦਫਤਰ ਵਿਚ ਕੋਵਿਡ ਪ੍ਰੋਟੋਕਾਲ ਦੇ ਚੱਲਦੇ ਘੱਟ ਕਰਮਚਾਰੀਆਂ ਦੇ ਨਾਲ ਕੰਮ ਹੋ ਰਿਹਾ ਹੈ। ਉਥੇ ਹੀ ਇਨ੍ਹਾਂ ਹਾਲਾਤਾਂ ਵਿਚ ਬੈਂਕਾਂ ਵਿਚ ਵੀ ਲੋਕਾਂ ਦੀ ਆਵਾਜਾਹੀ ਥੋੜ੍ਹੀ ਘੱਟ ਹੈ। ਇਸ ਦੇ ਬਾਵਜੂਦ ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਤੁਹਾਨੂੰ ਇਹ ਜਾਨਣਾ ਬੇਹੱਦ ਜ਼ਰੂਰੀ ਹੈ ਕਿ ਤੁਸੀਂ ਇਹ ਕੰਮ ਕਦੋਂ ਪੂਰਾ ਕਰ ਸਕਦੇ ਹੋ। ਇਹ ਜਾਣਕਾਰੀ ਅਸੀਂ ਇਸ ਲਈ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿਉਂਕਿ ਇਸ ਮਈ ਦੇ ਮਹੀਨੇ ਵਿਚ ਬੈਂਕ ਕੁੱਲ 12 ਦਿਨ ਬੰਦ ਰਹਿਣਗੇ।

ਇਨ੍ਹਾਂ ਤਿਓਹਾਰਾਂ ਦਾ ਵੀ ਰੱਖੋ ਧਿਆਨ
ਦਰਅਸਲ ਇਸ ਮਈ ਮਹੀਨੇ (May 2021) ਦੀ ਸ਼ੁਰੂਆਤ ਹੀ ਬੈਂਕ ਦੀ ਛੁੱਟੀ ਨਾਲ ਹੋਈ ਹੈ। ਆਰ.ਬੀ.ਆਈ. ਦੀ ਹਾਲੀਡੇਅ ਕੈਲੇਂਡਰ ਲਿਸਟ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਇਸ ਮਹੀਨੇ ਈਦ, ਅਕਸ਼ੇ ਤ੍ਰਿਤੀਆ ਤੇ ਬੁੱਧ ਪੂਰਨਮਾਸ਼ੀ ਸਮੇਤ ਕਈ ਤਿਉਹਾਰ ਹੈ, ਜਦੋਂ ਕਈ ਸੂਬਿਆਂ ਵਿਚ ਬੈਂਕਾਂ ਦੀਆਂ ਛੁੱਟੀਆਂ ਰਹਿਣਗੀਆਂ।

ਮਈ ਮਹੀਨੇ ਵਿਚ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਬੈਂਕ ਬੰਦ ਰਹਿਣਗੇ। ਉਥੇ ਹੀ ਮਹੀਨੇ ਦੇ ਚਾਰ ਐਤਵਾਰ ਨੂੰ ਵੀ ਬੈਂਕ ਬੰਦ ਰਹਿਣਗੇ। ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ, ਬੈਂਕ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹੀ ਕੰਮ ਕਰਣਗੇ। ਹਾਲਾਂਕਿ, ਸਾਰੇ ਬੈਂਕਿੰਗ ਸੇਵਾਵਾਂ ਜੋ ਆਨਲਾਈਨ ਹਨ, ਉਥੇ ਹੀ ਏਟੀਐਮ, ਮੋਬਾਇਲ ਬੈਂਕਿੰਗ ਆਨਲਾਇਨ ਬੈਂਕਿੰਗ ਸੇਵਾਵਾਂ ਜਾਰੀ ਰਹਿਣਗੀਆਂ।

ਇਹ ਹੈ ਸੂਚੀ
1 ਮਈ 2021: ਮਹਾਰਾਸ਼ਟਰ ਦਿਵਸ/ਮਈ ਦਿਵਸ (ਮਜਦੂਰ ਦਿਨ) ਇਸ ਦਿਨ ਕੁਝ ਸੂਬਿਆਂ ਵਿਚ ਬੈਂਕ ਬੰਦ ਰਹਿਣਗੇ।

7 ਮਈ: ਜਮਾਤ-ਉਲ-ਵਿਦਾ (ਜੰਮੂ, ਸ਼੍ਰੀਨਗਰ) 

13 ਮਈ: ਰਮਜਾਨ ਈਦ (ਈਦ-ਉਲ-ਫਿਤਰ) ਯਾਨੀ ਇਸ ਤਾਰੀਖ ਨੂੰ ਬੇਲਾਪੁਰ, ਜੰਮੂ, ਕੋਚਿ, ਮੁੰਬਈ, ਨਾਗਪੁਰ,  ਸ਼੍ਰੀਨਗਰ ਅਤੇ ਤੀਰੁਵਨੰਤਪੁਰਮ ਵਿਚ ਬੈਂਕ ਬੰਦ ਰਹਿਣਗੇ। 

14 ਮਈ: ਭਗਵਾਨ ਪਰਸ਼ੁਰਾਮ ਜੈਅੰਤੀ/ਈਦ-ਉਲ-ਫਿਤਰ/ਬਸਵਾ ਜੈਅੰਤੀ/ਅਕਸ਼ਯ ਤ੍ਰਿਤੀਆ। ਇਸ ਦਿਨ ਵੀ ਕਈ ਜਗ੍ਹਾ ਬੈਂਕ ਬੰਦ ਰਹਿਣਗੇ।

26 ਮਈ: ਬੁੱਧ ਪੂਰਨਮਾਸ਼ੀ।  

8 ਅਤੇ 22 ਮਈ ਨੂੰ ਮਹੀਨੇ ਦਾ ਦੂਜਾ ਅਤੇ ਚੌਥਾ ਸ਼ਨੀਵਾਰ ਪੈ ਰਿਹਾ ਹੈ। ਇਸ ਦਿਨ ਬੈਂਕਾਂ ਵਿਚ ਕੰਮ ਨਹੀਂ ਹੁੰਦੇ। ਇਸ ਦੇ ਇਲਾਵਾ 2, 9, 16, 23 ਅਤੇ 30 ਮਈ ਨੂੰ ਐਤਵਾਰ ਦੀ ਛੁੱਟੀ ਰਹਿੰਦੀ ਹੈ।

Get the latest update about 12days, check out more about Truescoop, Bank, Truescoopnews & May

Like us on Facebook or follow us on Twitter for more updates.