ਇਸ ਇੰਡੀਅਨ ਸਿੰਗਰ ਦੇ ਗੀਤ ਸੁਣਦੇ ਹਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ 'ਬਰਾਕ ਓਬਾਮਾ', ਖ਼ਬਰ ਬੇਹੱਦ ਦਿਲਚਸਪ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅੱਜਕਲ ਸੋਸ਼ਲ ਮੀਡੀਆ 'ਤੇ ਆਪਣੇ ਟਵੀਟ ਦੀ ਵਜ੍ਹਾ ਕਰਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਓਬਾਮਾ ਨੇ ਟਵਿਟਰ 'ਤੇ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ, ਜਿਸ 'ਚ ਉਨ੍ਹਾਂ ਨੇ ਸਾਲ 2019...

ਮੁੰਬਈ— ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅੱਜਕਲ ਸੋਸ਼ਲ ਮੀਡੀਆ 'ਤੇ ਆਪਣੇ ਟਵੀਟ ਦੀ ਵਜ੍ਹਾ ਕਰਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਓਬਾਮਾ ਨੇ ਟਵਿਟਰ 'ਤੇ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ, ਜਿਸ 'ਚ ਉਨ੍ਹਾਂ ਨੇ ਸਾਲ 2019 ਦੀ ਆਪਣੀਆਂ ਪਸੰਦੀਦਾ ਫਿਲਮਾਂ ਅਤੇ ਟੀ. ਵੀ. ਸ਼ੋਅ ਬਾਰੇ ਦੱਸਿਆ। ਇਨ੍ਹਾਂ ਟਵੀਟਸ ਰਾਹੀਂ ਓਬਾਮਾ ਨੇ 'ਕੋਲਡ ਮੈੱਸ' ਗੀਤ ਨੂੰ ਆਪਣਾ ਪਸੰਦੀਦਾ ਦੱਸਿਆ। ਇਸ 'ਚ ਖਾਸ ਗੱਲ ਇਹ ਹੈ ਕਿ ਇਹ ਗੀਤ ਇੰਡੀਅਨ ਸਿੰਗਰ ਪ੍ਰਤੀਕ ਕੁਹੜ ਨੇ ਗਾਇਆ ਹੈ। ਓਬਾਮਾ ਦੇ ਇਸ ਪੋਸਟ 'ਤੇ ਜੋ ਪ੍ਰਤੀਕ ਨੇ ਜਵਾਬ ਦਿੱਤਾ ਹੈ, ਉਹ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

OMG! ਜਦੋਂ ਪਾਕਿ ਦੇ ਸਾਬਕਾ ਗ੍ਰਹਿ ਮੰਤਰੀ ਨੇ ਪੋਰਨ ਸਟਾਰ ਮੀਆ ਖਲੀਫਾ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ...

ਦਰਅਸਲ ਬਰਾਕ ਓਬਾਮਾ ਨੇ ਟਵੀਟ ਕੀਤਾ ਸੀ, ''ਹਿੱਪ-ਹੌਪ ਤੋਂ ਲੈ ਕੇ ਦਿ ਬੌਸ ਤੱਕ, ਇੱਥੇ ਇਸ ਸਾਲ ਦੇ ਮੇਰੇ ਪਸੰਦੀਦਾ ਗੀਤ ਹਨ। ਜੇਕਰ ਤੁਸੀਂ ਲੌਂਗ ਡਰਾਈਵ ਦੇ ਸਮੇਂ ਜਾਂ ਫਿਰ ਵਰਕਆਉਟ ਕਰਦੇ ਸਮੇਂ ਕਿਸੇ ਗੀਤ ਦੀ ਕੰਪਨੀ ਚਾਹੁੰਦੇ ਹੋ ਤਾਂ ਇਸ 'ਚ ਇਹ ਤੁਹਾਡੀ ਮਦਦ ਕਰ ਸਕਦੇ ਹਨ। ਮੈਨੂੰ ਉਮੀਦ ਹੈ ਕਿ ਇੱਥੇ ਇਕ ਜਾਂ 2 ਟ੍ਰੈਕ ਹਨ, ਜੋ ਕਿ ਟ੍ਰਿਕ ਕਰਦਾ ਹੈ।'' ਇਸ ਪੋਸਟ ਦੇ ਨਾਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਇਕ ਲਿਸਟ ਵੀ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਦੇ ਪਸੰਦੀਦਾ ਗੀਤ ਹਨ। ਇਸ ਲਿਸਟ ਨੂੰ ਓਬਾਮਾ ਨੇ 'ਫੇਵਰੇਟ ਮਿਊਜ਼ਿਕ ਆਫ 2019' ਦਾ ਨਾਂ ਦਿੱਤਾ। ਓਬਾਮਾ ਦੇ ਇਸੇ ਪੋਸਟ 'ਤੇ ਭਾਰਤੀ ਗਾਇਕ ਪ੍ਰਤੀਕ ਕੁਹੜ ਨੇ ਟਵੀਟ ਕੀਤਾ, ''ਇਹ ਹਾਲੇ ਹੋਇਆ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਅੱਜ ਰਾਤ ਸੋਵਾਂਗਾ। ਮੈਨੂੰ ਨਹੀਂ ਪਤਾ ਕਿ ਕਿਵੇਂ ਉਨ੍ਹਾਂ ਕੋਲ੍ਹ 'ਕੋਲਡ ਮੈਸ' ਗੀਤ ਪਹੁੰਚਿਆ। ਬਹੁਤ ਸ਼ੁੱਕਰੀਆ ਬਰਾਕ ਓਬਾਮਾ। ਮੈਨੂੰ ਨਹੀਂ ਲੱਗਦਾ ਹੈ ਕਿ 2019 ਇਸ ਤੋਂ ਬਿਹਤਰ ਹੋ ਸਕਦਾ ਹੈ।''

ਕ੍ਰਿਸਮਸ ਤੋਂ ਪਹਿਲਾਂ 65 ਸਾਲਾ ਵਿਅਕਤੀ ਨੇ ਲੁੱਟਿਆ ਬੈਂਕ, ਇਸ ਤੋਂ ਬਾਅਦ ਜੋ ਹੋਇਆ ਉਸ ਨੂੰ ਜਾਣ ਕੇ ਹੋ ਜਾਓਗੇ ਹੈਰਾਨ

ਪਸੰਦੀਦਾ ਮਿਊਜ਼ਿਕ ਤੋਂ ਇਲਾਵਾ ਓਬਾਮਾ ਨੇ ਆਪਣੇ ਪਸੰਦੀਦਾ ਫਿਲਮਾਂ ਦੀ ਵੀ ਸੂਚੀ ਜਾਰੀ ਕੀਤੀ ਸੀ। ਇਸ 'ਚ ਓਬਾਮਾ ਨੇ ਆਪਣੇ ਪ੍ਰੋਡਕਸ਼ਨ ਹਾਊਸ ਹਾਇਰ ਗ੍ਰਾਊਂਡ 'ਚ ਬਣੀ 'ਅਮਰੀਕਨ ਫੈਕਟਰੀ' ਨੂੰ ਸਭ ਤੋਂ ਉੱਤੇ ਰੱਖਿਆ ਸੀ। ਟਵਿਟਰ 'ਤੇ ਸ਼ੇਅਰ ਕੀਤੀ ਗਈ ਲਿਸਟ 'ਚ 18 ਫਿਲਮਾਂ ਸਮੇਤ 3 ਟੀਵੀ ਸ਼ੋਅ ਦੇ ਨਾਂ ਸ਼ਾਮਲ ਹਨ।

Get the latest update about Favourite Music 2019, check out more about Trending News, News In Punjabi, Cold Mess & Barack Obama

Like us on Facebook or follow us on Twitter for more updates.