ਸ਼ਾਹਜਹਾਂਪੁਰ 'ਚ ਚੰਡੀਗੜ੍ਹ-ਲਖਨਊ ਐਕਸਪ੍ਰੈੱਸ ਨੇ ਕ੍ਰਾਸਿੰਗ 'ਤੇ ਟਰੱਕ ਤੇ ਬਾਈਕ ਨੂੰ ਮਾਰੀ ਟੱਕਰ, 5 ਹਲਾਕ

ਦਿੱਲੀ ਰਾਸ਼ਟਰੀ ਰਾਜਮਾਰਗ ਸਥਿਤ ਹਲਾਸਨਗਰਾ ਰੇਲਵੇ ਕ੍ਰਾਸਿੰਗ ਉੱਤੇ ਵੀਰਵਾਰ ਸਵੇਰੇ 5:27 ਵਜੇ ਗੇਟਮੈਨ ਦੀ ਲਾਪਰਵਾ...

ਲਖਨਊ: ਦਿੱਲੀ ਰਾਸ਼ਟਰੀ ਰਾਜਮਾਰਗ ਸਥਿਤ ਹਲਾਸਨਗਰਾ ਰੇਲਵੇ ਕ੍ਰਾਸਿੰਗ ਉੱਤੇ ਵੀਰਵਾਰ ਸਵੇਰੇ 5:27 ਵਜੇ ਗੇਟਮੈਨ ਦੀ ਲਾਪਰਵਾਹੀ ਨਾਲ ਵੱਡਾ ਹਾਦਸੇ ਹੋ ਗਿਆ। ਚੰਡੀਗੜ੍ਹ ਤੋਂ ਲਖਨਊ ਜਾ ਰਹੀ ਚੰਡੀਗੜ੍ਹ-ਲਖਨਊ ਐਕਸਪ੍ਰੈੱਸ ਦੇ ਉਥੇ ਪਹੁੰਚਣ ਤੱਕ ਗੇਟ ਬੰਦ ਨਹੀਂ ਹੋ ਸਕਿਆ।

ਹਲਾਸਨਗਰਾ ਕ੍ਰਾਸਿੰਗ ਉੱਤੇ ਤਾਇਨਾਤ ਗੇਟਮੈਨ ਜਿਤੇਂਦਰ ਯਾਦਵ ਨੂੰ ਸਵੇਰੇ ਸੂਚਨਾ ਮਿਲੀ ਕਿ ਤਿੰਨ ਮਿੰਟ ਬਾਅਦ ਉਥੋਂ ਚੰਡੀਗੜ੍ਹ-ਲਖਨਊ ਐਕਸਪ੍ਰੈੱਸ ਲੰਘੇਗੀ। ਉਸ ਵੇਲੇ ਕ੍ਰਾਸਿੰਗ ਤੋਂ ਵਾਹਨ ਲੰਘ ਰਹੇ ਸਨ। ਆਪਣੇ ਤੈਅ ਸਮੇਂ ਉੱਤੇ ਟ੍ਰੇਨ ਉਥੇ ਪਹੁੰਚ ਗਈ ਪਰ ਜਿਤੇਂਦਰ ਗੇਟ ਬੰਦ ਨਹੀਂ ਕਰ ਸਕਿਆ। ਤੇਜ਼ ਰਫਤਾਰ ਟ੍ਰੇਨ ਨੇ ਕ੍ਰਾਸਿੰਗ ਤੋਂ ਲੰਘ ਰਹੇ ਟਰੱਕ ਤੇ ਬਾਈਕ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ। ਜਦਕਿ ਕੁਝ ਲੋਕ ਜ਼ਖਮੀ ਹੋ ਗਏ। ਇਨ੍ਹਾਂ ਨੂੰ ਬਰੇਲੀ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਟ੍ਰੇਨ ਵੀ ਪਲਟਦੇ-ਪਲਟਦੇ ਬਚੀ।

ਟ੍ਰੇਨ ਚਾਲਕ ਨੇ ਐਮਰਜੈਂਸੀ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਟ੍ਰੇਨ ਕ੍ਰਾਸਿੰਗ ਤੋਂ ਲੰਘ ਰਹੇ ਵਾਹਨਾਂ ਵਿਚ ਇਕ ਤੋਂ ਬਾਅਦ ਇਕ ਟੱਕਰ ਮਾਰਦੇ ਹੋਏ ਕੁਝ ਦੂਰ ਅੱਗੇ ਜਾ ਕੇ ਰੁਕੀ। ਘਟਨਾ ਤੋਂ ਬਾਅਦ ਉਥੇ ਹਫੜਾ-ਦਫੜੀ ਮਚ ਗਈ। ਪੁਲਸ ਤੇ ਆਰ.ਪੀ.ਐੱਫ. ਪਹੁੰਚੀ। ਨੇੜੇ ਦੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਵਾਹਨਾਂ ਵਿਚ ਫਸੇ ਲੋਕਾਂ ਨੂੰ ਕੱਢਣਾ ਸ਼ੁਰੂ ਕੀਤਾ। 

Get the latest update about Truescoop News, check out more about Hulasangra railway crossing, Truescoop, accident & 5Killed

Like us on Facebook or follow us on Twitter for more updates.