ਬਰੇਲੀ ਪੁਲਿਸ ਨੇ ਪਾਕਿਸਤਾਨ ਜ਼ਿੰਦਾਬਾਦ ਗਾਣਾ ਸੁਣਨ ਵਾਲੇ ਦੋਹਾਂ ਲੜਕਿਆਂ ਨੂੰ ਛੱਡਿਆ

ਬਰੇਲੀ : ਬਰੇਲੀ ਦੇ ਸਿੰਘਾਈ ਮੁਰਾਵਾਨ ਪਿੰਡ ਵਿਚ ਇਕ ਮੁਸਲਮਾਨ ਦੁਕਾਨਦਾਰ ਆਪਣੀ ਦੁਕਾਨ ਵਿਚ

ਬਰੇਲੀ : ਬਰੇਲੀ ਦੇ ਸਿੰਘਾਈ ਮੁਰਾਵਾਨ ਪਿੰਡ ਵਿਚ ਇਕ ਮੁਸਲਮਾਨ ਦੁਕਾਨਦਾਰ ਆਪਣੀ ਦੁਕਾਨ ਵਿਚ ਪਾਕਿਸਤਾਨ ਜ਼ਿੰਦਾਬਾਦ ਦਾ ਗਾਣਾ ਸੁਣ ਰਿਹਾ ਸੀ। ਇਸ ਮਾਮਲੇ ਵਿਚ ਸਥਾਨਕ ਲੋਕਾਂ ਦੀ ਸ਼ਿਕਾਇਤ 'ਤੇ ਦੋ ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਉੱਤਰ ਪ੍ਰਦੇਸ਼ ਦੀ ਬਰੇਲੀ ਪੁਲਿਸ ਨੇ ਪਾਕਿਸਤਾਨ ਜ਼ਿੰਦਾਬਾਦ ਦਾ ਗਾਣਾ ਸੁਣਨ ਵਾਲੇ ਦੋਹਾਂ ਲੜਕਿਆਂ ਨੂੰ ਛੱਡ ਦਿੱਤਾ ਹੈ। ਭੁੱਤਾ ਥਾਣੇ ਦੇ ਪੁਲਿਸ ਇੰਸਪੈਕਟਰ ਦਾ ਕਹਿਣਾ ਹੈ ਕਿ ਮੁਲਜ਼ਮਾਂ 'ਤੇ ਦਰਜ ਕੀਤੀਆਂ ਗਈਆਂ ਧਾਰਾਵਾਂ ਵਿਚ 3 ਸਾਲ ਦੀ ਸਜ਼ਾ ਹੁੰਦੀ ਹੈ ਅਤੇ 7 ਸਾਲ ਤੋਂ ਘੱਟ ਦੀ ਸਜ਼ਾ 'ਤੇ ਗ੍ਰਿਫਤਾਰੀ ਦੀ ਵਿਵਸਥਾ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਹੈ। ਚਰਚਾ ਇਹ ਵੀ ਹੈ ਕਿ ਇਸ ਮਾਮਲੇ ਵਿਚ ਇਕ ਮੁਲਜ਼ਮ ਨਾਬਾਲਿਗ ਹੈ। ਇਸ 'ਤੇ ਥਾਣਾ ਇੰਚਾਰਜ ਨੇ ਕਿਹਾ ਕਿ ਦੋਹਾਂ ਦੇ ਬਰਥ ਸਰਟੀਫਿਕੇਟ ਦੇਖੇ ਜਾਣਗੇ, ਉਦੋਂ ਅੱਗੇ ਦਾ ਫੈਸਲਾ ਲਿਆ ਜਾਵੇਗਾ।

ਦਰਅਸਲ ਜਨਪਦ ਦੇ ਭੁੱਤਾ ਥਾਣਾ ਇਲਾਕੇ ਦੇ ਸਿੰਘਾਈ ਮੁਰਾਵਨ ਵਿਚ ਇਕ ਛੋਟੀ ਜਿਹੀ ਪਰਚੂਨ ਦੁਕਾਨ ਚਲਾਉਣ ਵਾਲਾ ਲੜਕਾ ਅਕਸਰ ਅਜਿਹੇ ਗੀਤ ਸੁਣਦਾ ਸੀ, ਜਿਨ੍ਹਾਂ ਵਿਚ ਪਾਕਿਸਤਾਨ ਦਾ ਮਹਿਮਾ ਮੰਡਨ ਹੁੰਦਾ ਦਿਖਦਾ ਸੀ। ਇਹ ਗਾਣੇ ਪਾਕਿਸਤਾਨ ਵਿਚ ਹੀ ਬਣੇ ਸਨ। ਦੋਸ਼ ਹੈ ਕਿ ਦੁਕਾਨਦਾਰ ਵੀਰਵਾਰ ਨੂੰ ਵੀ ਉਹੀ ਗਾਣਾ ਸੁਣ ਰਿਹਾ ਸੀ, ਜਿਸ ਵਿਚ ਵਿਚ-ਵਿਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਸਨ।

ਇਸ ਨੂੰ ਲੈ ਕੇ ਜਦੋਂ ਖੇਤਰ ਦੇ ਲੋਕਾਂ ਨੇ ਵਿਰੋਧ ਕੀਤਾ ਤਾਂ ਦੁਕਾਨਦਾਰ ਅਤੇ ਉਸ ਦਾ ਸਾਥੀ ਬੋਲਿਆ ਕਿ ਉਨ੍ਹਾਂ ਦੀ ਮਰਜ਼ੀ ਹੈ ਕਿ ਉਹ ਕਿਹੜਾ ਗਾਣਾ ਸੁਣਨ ਅਤੇ ਕਿਹੜਾ ਨਾ। ਇਸ ਮਾਮਲੇ ਦੀ ਸ਼ਿਕਾਇਤ ਗਊ ਰੱਖਿਆ ਸੈੱਲ ਦੇ ਜ਼ਿਲਾ ਮੰਤਰੀ ਅਤੇ ਬੀ.ਜੇ.ਪੀ. ਦੇ ਜ਼ਿਲਾ ਮਹਾਮੰਤਰੀ ਸ਼ਿਵ ਪ੍ਰਤਾਪ ਸਿੰਘ ਰਿੰਕੂ ਨੇ ਏ.ਡੀ.ਜੀ. ਬਰੇਲੀ ਰਾਜਕੁਮਾਰ ਤੋਂ ਕੀਤੀ। ਏ.ਡੀ.ਜੀ. ਨੇ ਜਾਂਚ ਦੇ ਹੁਕਮ ਦਿੱਤੇ। ਜਾਂਚ ਵਿਚ ਵੀਡੀਓ ਨੂੰ ਸਹੀ ਪਾਇਆ ਗਿਆ ਅਤੇ ਇਸੇ ਆਧਾਰ 'ਤੇ ਦੋਹਾਂ ਨੂੰ ਆਈ.ਪੀ.ਸੀ. ਦੀ ਧਾਰਾ 153 ਬੀ, 504 ਅਤੇ 506 ਦੇ ਤਹਿਤ ਮੁਲਜ਼ਮ ਬਣਾਇਆ ਗਿਆ। ਹੁਣ ਇਸ ਮਾਮਲੇ ਵਿਚ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਮੁਲਜ਼ਮ ਦੇ ਭਰਾ ਨੇ ਕਿਹਾ ਮੇਰਾ ਛੋਟਾ ਭਰਾ ਗਾਣਾ ਵਜਾ ਰਿਹਾ ਸੀ, ਮੈਂ ਤਾਂ ਬਰੇਲੀ ਗਿਆ ਸੀ। ਮੁਲਜ਼ਮ ਦੀ ਮਾਂ ਨੇ ਦੱਸਿਆ ਕਿ ਮੇਰੇ ਛੋਟੇ ਲੜਕੇ ਨੇ ਗਾਣਾ ਵਜਾ ਦਿੱਤਾ ਸੀ। ਸਾਡੇ ਤੋਂ ਗਲਤੀ ਹੋ ਗਈ ਹੈ ਸਾਨੂੰ ਮੁਆਫ ਕਰ ਦਿਓ।

Get the latest update about Latest news, check out more about Muslim boy, Truescoop news, National news & Pakistani Song

Like us on Facebook or follow us on Twitter for more updates.