ਇਹ ਦਰਦਨਾਕ ਘਟਨਾ ਬਰੇਲੀ 'ਚ ਵਾਪਰੀ ਹੈ ਜਿਥੇ ਇਕ 14 ਸਾਲਾਂ ਬਲਾਤਕਾਰ ਪੀੜ੍ਹਤ ਬੱਚੀ ਨੇ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਹੈ। ਬਲਾਤਕਾਰ ਪੀੜਤਾ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਕਾਰਨ, ਦੋਸ਼ੀ ਨੂੰ ਬਣਦੀ ਕਾਰਵਾਈ ਦੇ ਦਾਇਰੇ 'ਚ ਨਹੀਂ ਲਿਆਂਦਾ ਜਾ ਰਿਹਾ। ਦਰਅਸਲ, ਜਦੋਂ ਲੜਕੀ ਨੇ ਫਾਹਾ ਲੈ ਲਿਆ ਤਾਂ ਪੀੜਤਾ ਦੇ ਮਾਤਾ-ਪਿਤਾ ਘਰ ਦੇ ਦੂਜੇ ਕਮਰੇ 'ਚ ਬਲਾਤਕਾਰ ਦੇ ਦੋਸ਼ੀ ਦੇ ਪਰਿਵਾਰ ਨਾਲ ਸਮਝੌਤੇ ਦੀ ਗੱਲ ਕਰ ਰਹੇ ਸਨ। ਬਲਾਤਕਾਰ ਦੇ ਦੋਸ਼ੀ ਨੌਜਵਾਨ ਦੇ ਪਰਿਵਾਰ ਵਾਲਿਆਂ ਨਾਲ ਲੜਕੀ ਦੇ ਪਰਿਵਾਰਕ ਮੈਂਬਰਾਂ ਦੀ ਗੱਲਬਾਤ ਚੱਲ ਰਹੀ ਸੀਜਿਸ ਤੋਂ ਬਾਅਦ ਬੱਚੀ ਦੀ ਇਨਸਾਫ਼ ਮਿਲਣ ਦੀ ਉਮੀਦ ਨੂੰ ਤੋੜ ਦਿੱਤਾ। ਜਿਸ ਤੋਂ ਬਾਅਦ ਕੁੜੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਹ ਵੀ ਪੜ੍ਹੋ:- ਗੁਜਰਾਤ: 6 ਸਾਲਾਂ ਤੋਂ ਦਰੱਖਤ ਨਾਲ ਬੰਨ੍ਹਿਆ ਰਿਹਾ 22 ਸਾਲਾਂ ਨੌਜਵਾਨ, ਹੁਣ ਹੋਵੇਗਾ 'ਆਜ਼ਾਦ', ਜਾਣੋ ਕੀ ਹੈ ਮਾਮਲਾ
ਜਾਣਕਾਰੀ ਮੁਤਾਬਿਕ ਮਾਮਲਾ ਰਾਮਪੁਰ ਦੇ ਇਕ ਪਿੰਡ ਦਾ ਹੈ। ਮ੍ਰਿਤਕ ਲੜਕੀ ਦੇ ਵੱਡੇ ਭਰਾ ਨੇ ਦੱਸਿਆ ਕਿ ਮੇਰੀ ਭੈਣ 22 ਮਈ ਤੋਂ ਕਾਫੀ ਪਰੇਸ਼ਾਨ ਸੀ। ਦਰਅਸਲ ਗੁਆਂਢ 'ਚ ਰਹਿਣ ਵਾਲੇ ਲੜਕੇ ਨੇ ਉਸ ਨੂੰ ਘਰ 'ਚ ਇਕੱਲਾ ਦੇਖ ਕੇ ਉਸ 'ਤੇ ਹਮਲਾ ਕਰ ਦਿੱਤਾ ਸੀ। ਮੇਰੀ ਭੈਣ ਚਾਹੁੰਦੀ ਸੀ ਕਿ ਸਾਡੇ ਮਾਤਾ-ਪਿਤਾ ਦੋਸ਼ੀ ਲੜਕੇ ਦੇ ਖਿਲਾਫ ਬਲਾਤਕਾਰ ਦਾ ਕੇਸ ਦਰਜ ਕਰਨ। ਇੱਥੇ ਵੀਰਵਾਰ ਦੇਰ ਰਾਤ ਬਲਾਤਕਾਰ ਦੇ ਦੋਸ਼ੀ ਨੌਜਵਾਨ ਦੇ ਰਿਸ਼ਤੇਦਾਰ ਪਿੰਡ ਦੇ ਹੋਰ ਪ੍ਰਭਾਵਸ਼ਾਲੀ ਲੋਕਾਂ ਨਾਲ ਲੜਕੀ ਦੇ ਘਰ ਸੌਦਾ ਕਰਨ ਆਏ ਸਨ। ਉਨ੍ਹਾਂ ਬਲਾਤਕਾਰ ਪੀੜਤਾ ਦੇ ਮਾਪਿਆਂ ਅੱਗੇ ਸ਼ਰਤ ਰੱਖੀ ਕਿ ਇਸ ਮਾਮਲੇ ਵਿੱਚ ਕੋਈ ਕੇਸ ਦਰਜ ਨਾ ਕੀਤਾ ਜਾਵੇ। ਮੁੰਡਾ ਭਵਿੱਖ ਵਿੱਚ ਕੁੜੀ ਦਾ ਪਿੱਛਾ ਨਹੀਂ ਕਰੇਗਾ। ਬਦਲੇ ਵਿੱਚ, ਲੜਕਾ ਬਾਲਗ ਹੋਣ ਤੋਂ ਬਾਅਦ ਲੜਕੀ ਨਾਲ ਵਿਆਹ ਕਰੇਗਾ। ਲੜਕੀ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ। ਜਦੋਂ ਇਹ ਗੱਲਬਾਤ ਚੱਲ ਰਹੀ ਸੀ ਤਾਂ ਲੜਕੀ ਨੇ ਦੂਜੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਪੋਕਸੋ ਐਕਟ ਤਹਿਤ ਮਾਮਲਾ ਦਰਜ
ਏਐਸਪੀ ਸੰਸਾਰ ਸਿੰਘ ਨੇ ਦੱਸਿਆ ਕਿ ਬਲਾਤਕਾਰ ਦੇ ਦੋਸ਼ੀ ਨੇ ਖੁਦ ਦੀ ਉਮਰ 17 ਸਾਲ ਹੋਣ ਦਾ ਦਾਅਵਾ ਕੀਤਾ ਹੈ। ਅਸੀਂ ਉਸ ਦੇ ਰਿਕਾਰਡ ਦੀ ਜਾਂਚ ਕਰ ਰਹੇ ਹਾਂ। ਦੋਸ਼ੀ ਦੀ ਸਹੀ ਉਮਰ ਦਾ ਪਤਾ ਲਗਾਇਆ ਜਾ ਰਿਹਾ ਹੈ। ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 376 (ਬਲਾਤਕਾਰ), 306 (ਖੁਦਕੁਸ਼ੀ ਲਈ ਉਕਸਾਉਣਾ) ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰਕੇ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ। ਜੁਵੇਨਾਈਲ ਜਸਟਿਸ ਬੋਰਡ ਫੈਸਲਾ ਕਰੇਗਾ ਕਿ ਉਸ ਨੂੰ ਬਾਲਗ ਵਜੋਂ ਮੁਕੱਦਮਾ ਚਲਾਉਣਾ ਹੈ ਜਾਂ ਨਹੀਂ। ਅਸੀਂ ਜਲਦੀ ਹੀ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕਰਾਂਗੇ।