ਬਠਿੰਡਾ: ਰਾਮਾਂ ਮੰਡੀ ਸੁਪਰ ਮਾਰਕੀਟ 'ਚ ਮਾਮੂਲੀ ਝਗੜੇ ਵਿਚ ਚੱਲੀ ਗੋਲੀ, ਇੱਕ ਦੀ ਮੌਤ

ਮਾਮਲਾ ਬਠਿੰਡਾ ਜਿਲ੍ਹੇ ਦਾ ਹੈ ਜਿਥੇ ਸੁਪਰ ਮਾਰਕੀਟ ਚ ਦਿਨ ਦਿਹਾੜੇ ਗੋਲੀ ਚਲਣ ਨਾਲ ਲੋਕ ਦਹਿਸ਼ਤ 'ਚ ਆ ਗਏ। ਰਾਮਾਂ ਮੰਡੀ ਸੁਪਰ ਮਾਰਕੀਟ ਵਿੱਚ ਦਰਜ਼ੀ ਦਾ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ...

ਮਾਮਲਾ ਬਠਿੰਡਾ ਜਿਲ੍ਹੇ ਦਾ ਹੈ ਜਿਥੇ ਸੁਪਰ ਮਾਰਕੀਟ ਚ ਦਿਨ ਦਿਹਾੜੇ ਗੋਲੀ ਚਲਣ ਨਾਲ ਲੋਕ ਦਹਿਸ਼ਤ 'ਚ ਆ ਗਏ। ਰਾਮਾਂ ਮੰਡੀ ਸੁਪਰ ਮਾਰਕੀਟ ਵਿੱਚ ਦਰਜ਼ੀ ਦਾ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੋਲੀ ਚਲਾਉਣ ਵਾਲਾ ਨਾਲ ਦਾ ਹੀ ਦੁਕਾਨਦਾਰ ਸਤੀਸ਼ ਕੁਮਾਰ ਦੱਸਿਆ ਜਾ ਰਿਹਾ ਹੈ। ਦੋਹਾਂ ਦੁਕਾਨਦਾਰਾਂ ਵਿੱਚ ਪਹਿਲਾਂ ਮਾਮੂਲੀ ਝਗੜਾ ਹੋਇਆ ਸੀ। ਜਿਸ ਨੂੰ ਕੁਝ ਹੋਰ ਲੋਕਾਂ ਵੱਲੋਂ ਸੁਲਝਾ ਦਿੱਤਾ ਗਿਆ ਸੀ। ਝਗੜੇ ਦੀ ਵਜ੍ਹਾ ਪਾਣੀ ਦਾ ਕੈਂਪਰ ਦੱਸੀ ਜਾ ਰਹੀ ਹੈ ਜੌ ਕਿ ਕਾਫੀ ਮਾਮੂਲੀ ਜਾਪਦੀ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਮ੍ਰਿਤਕ ਗੁਰਪ੍ਰੀਤ ਅਤੇ ਉਸਦੇ ਕੁਝ ਸਾਥੀਆਂ ਦੁਆਰਾ ਸਤੀਸ਼ ਕੁਮਾਰ ਅਤੇ ਉਸਦੇ ਕੁਝ ਸਾਥੀਆਂ ਉੱਪਰ ਹਮਲਾ ਕਰਕੇ ਓਹਨਾਂ ਨੂੰ ਘਾਇਲ ਕਰ ਦਿੱਤਾ ਗਿਆ। ਇਸ ਲਈ ਬਦਲੇ ਦੀ ਭਾਵਨਾ ਨਾਲ ਸਤੀਸ਼ ਕੁਮਾਰ ਅਤੇ ਉਸਦੇ ਕੁਝ ਸਾਥੀਆਂ ਨੇ ਦੂਸਰੀ ਧਿਰ ਉੱਪਰ ਹਮਲਾ ਕਰ ਦਿੱਤਾ। ਜਿਸ ਦੌਰਾਨ ਕੀਤੀ ਗਈ ਫਾਇਰਿੰਗ ਵਿੱਚ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਗੁਰਪ੍ਰੀਤ ਸਿੰਘ ਦੀ ਉਮਰ 34 ਸਾਲ ਦੱਸੀ ਜਾ ਰਹੀ ਹੈ। ਉਸ ਦੀ ਇਕ ਬੇਟਾ ਅਤੇ ਬੇਟੀ ਹੈ। ਝਗੜੇ ਵਿੱਚ ਉਸ ਦਾ ਭਰਾ ਹਰਪ੍ਰੀਤ ਵੀ ਘਾਇਲ ਹੋਇਆ ਹੈ ਜਿਸ ਦੇ ਪੇਟ ਦੇ ਇੱਕ ਸਾਈਟ ਤੇ ਗੋਲੀ ਵੱਜੀ ਹੈ।

Get the latest update about RAMA MANDI BATHINDA, check out more about BATHINDA SUPER MARKET, BATHIND GUN SHOOT, BATHINDA NEWS & BATHINDA

Like us on Facebook or follow us on Twitter for more updates.