ਸਿਰ ਤੇ ਜਬੜੇ 'ਚ ਗੋਲੀਆਂ ਵੱਜਣ ਦੇ ਬਾਵਜੂਦ ਮਹਿਲਾ ਦੀ ਬਹਾਦੁਰੀ ਦੇ ਕਿਆ ਕਹਿਣੈ, ਡਾਕਟਰ ਵੀ ਪਏ ਭੰਬਲਭੂਸੇ 'ਚ

ਪੰਜਾਬ 'ਚ ਜ਼ਮੀਨ 'ਤੇ ਕਬਜ਼ਾ ਕਰਨ ਲਈ ਲੜਕੇ ਨੇ ਬੁੱਧਵਾਰ ਨੂੰ ਆਪਣੀ ਦਾਦੀ ਅਤੇ ਭੂਆ ਨੂੰ ਲਗਾਤਾਰ 6 ਗੋਲੀਆਂ ਮਾਰੀਆਂ। ਇਨ੍ਹਾਂ 'ਚੋਂ 3 ਗੋਲੀਆਂ ਭੂਆ ਦੇ ਸਿਰ 'ਚ ਅਤੇ 1 ਗੋਲੀ ਜਬੜੇ 'ਚ ਲੱਗੀ, ਜਦਕਿ 2 ਗੋਲੀਆਂ ਦਾਦੀ ਦੀਆਂ ਲੱਤਾਂ 'ਚ...

ਚੰਡੀਗੜ੍ਹ— ਪੰਜਾਬ 'ਚ ਜ਼ਮੀਨ 'ਤੇ ਕਬਜ਼ਾ ਕਰਨ ਲਈ ਲੜਕੇ ਨੇ ਬੁੱਧਵਾਰ ਨੂੰ ਆਪਣੀ ਦਾਦੀ ਅਤੇ ਭੂਆ ਨੂੰ ਲਗਾਤਾਰ 6 ਗੋਲੀਆਂ ਮਾਰੀਆਂ। ਇਨ੍ਹਾਂ 'ਚੋਂ 3 ਗੋਲੀਆਂ ਭੂਆ ਦੇ ਸਿਰ 'ਚ ਅਤੇ 1 ਗੋਲੀ ਜਬੜੇ 'ਚ ਲੱਗੀ, ਜਦਕਿ 2 ਗੋਲੀਆਂ ਦਾਦੀ ਦੀਆਂ ਲੱਤਾਂ 'ਚ ਲੱਗੀ। ਮੁਕਤਸਰ ਦੇ ਪਿੰਡ ਸੰਮੇਵਾਲੀ 'ਚ ਹੋਈ ਇਸ ਵਾਰਦਾਤ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਇੰਨੀਆਂ ਗੋਲੀਆਂ ਚਲਾਉਣ ਦੇ ਬਾਵਜੂਦ ਜ਼ਖਮੀ ਸੁਮੀਤ ਕੌਰ ਨੇ ਮਾਂ ਸੁਖਜਿੰਦਰ ਨੂੰ ਚੁੱਕਿਆ ਅਤੇ ਖੁਦ ਕਾਰ ਡਰਾਈਵ ਕਰਕੇ 28 ਕਿਲੋਮੀਟਰ ਦੂਰ ਹਸਪਤਾਲ ਪਹੁੰਚ ਗਈ।

3 ਦਿਨ ਬਾਅਦ ਬਣਨ ਜਾ ਰਹੀ ਸੀ ਲਾੜ੍ਹੀ, ਘਟੀ ਅਜਿਹੀ ਖੌਫਨਾਕ ਵਾਰਦਾਤ ਜਿਸ ਨੂੰ ਸੁਣ ਰੂਹ ਜਾਵੇਗੀ ਕੰਬ

ਮਹਿਲਾ ਦੀ ਹਿੰਮਤ ਦੇਖ ਡਾਕਟਰ ਹੈਰਾਨ
ਡਾਕਟਰਾਂ ਮੁਤਾਬਕ ਸੁਮੀਤ (42) ਅਤੇ ਸੁਖਜਿੰਦਰ(65) ਨੂੰ ਲੱਗੀਆਂ ਗੋਲੀਆਂ ਕੱਢ ਦਿੱਤੀਆਂ ਗਈਆਂ ਹਨ। ਫਿਲਹਾਲ ਦੋਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਸੁਮੀਤ ਦੇ ਹੌਂਸਲੇ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ। ਉਸ ਦੀ ਖੋਪੜੀ 'ਚ 3 ਗੋਲੀਆਂ ਅਤੇ ਇਕ ਗੋਲੀ ਪਿੱਛੇ ਗਰਦਨ 'ਚ ਫੱਸੀ ਹੋਈ ਸੀ ਪਰ ਜ਼ਖਮੀ ਮਹਿਲਾ ਫਿਰ ਵੀ ਹੋਸ਼ 'ਚ ਸੀ। ਪੁਲਸ ਨੇ ਭਤੀਜੇ ਕੰਵਰਪ੍ਰੀਤ ਸਿੰਘ ਵਿਰੁੱਧ ਕੇਸ ਦਰਜ ਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਦੇ ਮੁੱਖ ਮੰਤਰੀ ਨੇ ਹੁਸ਼ਿਆਰਪੁਰ ਦੀ 'ਕੈਪਟਨ ਧੀ' ਨੂੰ ਦਿੱਤੀ ਵਧਾਈ, ਵਧਾਇਆ ਪੰਜਾਬੀਆਂ ਦਾ ਮਾਣ

ਦਾਦੀ ਨੂੰ ਕਿਹਾ-ਚਾਹ ਬਣਾਓ ਅਤੇ ਮੈਨੂੰ ਮਾਰ ਦਿੱਤੀਆਂ 4 ਗੋਲੀਆਂ
ਸੁਮੀਤ ਕੌਰ ਨੇ ਦੱਸਿਆ ਕਿ ਕੰਵਰਪ੍ਰੀਤ ਆਪਣੇ ਪਿਤਾ ਹਰਿੰਦਰ ਸਿੰਘ ਨਾਲ ਮੁਕਤਸਰ ਦੀ ਅਬੋਹਰ ਰੋਡ ਗਲੀ ਨੰਬਰ 7 'ਚ ਰਹਿੰਦਾ ਹੈ। ਮੇਰਾ ਤਲਾਕ ਹੋ ਚੁੱਕਾ ਹੈ ਅਤੇ ਮੈਂ ਮਾਂ ਨਾਲ ਪਿੰਡ 'ਚ ਰਹਿੰਦੀ ਹਾਂ। ਪੁਸ਼ਤੈਣੀ ਜਾਇਦਾਦ ਨੂੰ ਲੈ ਕੇ ਇਨ੍ਹਾਂ ਨਾਲ ਵਿਵਾਦ ਹੈ। ਕੰਵਰਪ੍ਰੀਤ ਅਕਸਰ ਮਿਲਣ ਆਉਂਦਾ ਸੀ। ਮੰਗਲਵਾਰ ਸ਼ਾਮ ਨੂੰ ਵੀ ਉਹ ਘਰ ਆਇਆ ਅਤੇ ਦਾਦੀ ਦੇ ਕੋਲ੍ਹ ਰੁੱਕ ਗਿਆ। ਬੁੱਧਵਾਰ ਸਵੇਰੇ ਕੰਵਰਪ੍ਰੀਤ ਨੇ ਦਾਦੀ ਨੂੰ ਕਿਹਾ ਕਿ ਮੈਨੂੰ ਸ਼ਹਿਰ ਟਿਊਸ਼ਨ ਜਾਣਾ ਹੈ, ਇਸ ਲਈ ਚਾਹ ਬਣਾ ਦਿਓ।

ਜਾਣੋ ਆਖਿਰ ਕਿਉਂ ਲੁਧਿਆਣਾ 'ਚ ASI ਨੇ ਆਪਣੇ ਹੀ ਦੋਸਤ ਦੀ ਪਤਨੀ ਨਾਲ ਕੀਤਾ ਅਜਿਹਾ ਕਾਂਡ

ਜਦੋਂ ਮਾਂ ਚਾਹ ਬਣਾਉਣ ਰਸੋਈ 'ਚ ਗਈ ਤਾਂ ਉਸ ਨੇ ਕਾਰ ਤੋਂ ਪਿਸਟਲ ਨਿਕਾਲ ਕੇ ਮੇਰੇ 'ਤੇ ਫਾਈਰਿੰਗ ਕਰ ਦਿੱਤੀ। ਸ਼ੋਰ ਸੁਣਦੇ ਹੀ ਮਾਂ ਬਾਹਰ ਆਈ ਤਾਂ ਉਸ ਨੇ ਉਨ੍ਹਾਂ 'ਤੇ ਵੀ ਗੋਲੀਆਂ ਚਲਾ ਦਿੱਤੀਆਂ। ਮਾਂ ਦੇ ਕੋਲ੍ਹ ਕਰੀਬ 40 ਏਕੜ ਪੁਸ਼ਤੈਣੀ ਜ਼ਮੀਨ ਹੈ, ਜਿਸ 'ਚ ਕੁਝ ਜ਼ਮੀਨ ਮੇਰੇ ਕੋਲ੍ਹ ਹੈ। ਕੰਵਰਪ੍ਰੀਤ ਅਤੇ ਉਸ ਦਾ ਪਰਿਵਾਰ ਜ਼ਮੀਨ 'ਤੇ ਵੀ ਕਬਜ਼ਾ ਕਰਨਾ ਚਾਹੁੰਦੇ ਹਨ, ਜਿਸ ਦੇ ਚੱਲਦੇ ਉਸ ਨੇ ਹਮਲਾ ਕੀਤਾ।

Get the latest update about Bathinda Crime News, check out more about Bathinda News, News In Punjabi, True Scoop News & Punjab News

Like us on Facebook or follow us on Twitter for more updates.