ਬਠਿੰਡਾ 'ਚ ਆਪਣੀ ਲਾੜੀ ਨੂੰ ਸਾਈਕਲ 'ਤੇ ਲੈਣ ਪੁੱਜਾ ਲਾੜਾ, ਬਰਾਤ ਨੂੰ ਦੇਖ ਉੱਡੇ ਦੇਖਣ ਵਾਲਿਆਂ ਦੇ ਹੋਸ਼

ਹਾਲ ਹੀ 'ਚ ਬਠਿੰਡਾ 'ਚ ਇਕ ਵਿਆਹ ਹੋਇਆ, ਜੋ ਹਰ ਪਾਸੇ ਸੁਰਖੀਆਂ 'ਚ ਛਾ ਗਿਆ ਹੈ। ਹਰ ਕੋਈ ਆਪਣੇ ਵਿਆਹ ਨੂੰ ਯਾਦਗਾਰ ਬਣਾਉਣਾ ਚਾਹੁੰਦਾ ਹੈ। ਹੁਣ ਤਾਂ ਕਈ ਇਕੋ-ਫ੍ਰੈਂਡਲੀ ਤਰੀਕੇ ਨਾਲ ਵਿਆਹ ਕਰਵਾ ਰਹੇ ਹਨ। ਜਿੱਥੇ ਅੱਜ ਦੇ ਸਮੇਂ 'ਤੇ ਦਿਖਾਵੇ...

ਬਠਿੰਡਾ— ਹਾਲ ਹੀ 'ਚ ਬਠਿੰਡਾ 'ਚ ਇਕ ਵਿਆਹ ਹੋਇਆ, ਜੋ ਹਰ ਪਾਸੇ ਸੁਰਖੀਆਂ 'ਚ ਛਾ ਗਿਆ ਹੈ। ਹਰ ਕੋਈ ਆਪਣੇ ਵਿਆਹ ਨੂੰ ਯਾਦਗਾਰ ਬਣਾਉਣਾ ਚਾਹੁੰਦਾ ਹੈ। ਹੁਣ ਤਾਂ ਕਈ ਇਕੋ-ਫ੍ਰੈਂਡਲੀ ਤਰੀਕੇ ਨਾਲ ਵਿਆਹ ਕਰਵਾ ਰਹੇ ਹਨ। ਜਿੱਥੇ ਅੱਜ ਦੇ ਸਮੇਂ 'ਤੇ ਦਿਖਾਵੇ ਲਈ ਲੋਕ ਲੱਖਾਂ ਰੁਪਏ ਖ਼ਰਚ ਕਰਦੇ ਹਨ, ਅਜਿਹੇ 'ਚ ਇਸ ਦਿਖਾਵੇ ਤੋਂ ਪਰੇ ਬਠਿੰਡਾ ਦੇ ਪਿੰਡ ਰਾਮਨਗਰ ਦੇ ਨੌਜਵਾਨ ਗੱਗੀ ਨੇ ਆਪਣਾ ਵਿਆਹ ਬੇਹੱਦ ਸਾਦਗੀ ਭਰੇ ਅੰਦਾਜ਼ 'ਚ ਕੀਤਾ। ਜੀ ਹਾਂ, ਗੱਗੀ ਦੇ ਵਿਆਹ 'ਚ ਪੈਸੇ ਦੀ ਬਰਬਾਦੀ ਨੂੰ ਰੋਕਣ ਦੇ ਨਾਲ ਹੀ ਵਾਤਾਰਰਣ ਨੂੰ ਸੁਰੱਖਿਅਤ ਰੱਖਣ ਦਾ ਵੀ ਖਾਸ ਅੰਦਾਜ਼ 'ਚ ਸੁਨੇਹਾ ਦਿੱਤਾ ਗਿਆ। ਗੱਗੀ ਨੇ ਆਪਣੇ ਵਿਆਹ ਨੂੰ ਬੜੇ ਹੀ ਸਾਦੇ ਤਰੀਕੇ ਨਾਲ ਵਾਤਾਵਰਣ ਨੂੰ ਬਚਾਉਣ ਦਾ ਹੌਕਾ ਦਿੰਦੇ ਹੋਏ ਸਪੂੰਰਨ ਕੀਤਾ। ਸਵੇਰੇ ਗੱਗੀ ਆਪਣੀ ਹਮਸਫ਼ਰ ਨੂੰ ਲੈਣ ਲਈ ਮੌੜ ਘੁੰਮਣ ਭਾਈ ਦੇਸਾ ਭੈਣੀ ਬਾਘਾ ਹੋ ਕੇ ਪਿੰਡ ਠੂਠਿਆਂਵਾਲੀ 20 ਕਿਲੋਮੀਟਰ ਦਾ ਸਫਰ ਤੈਅ ਕਰਕੇ ਪਹੁੰਚਿਆ।

ਸਿੱਖ ਕਤਲੇਆਮ ਮਾਮਲੇ 'ਚ ਸਿੱਟ ਨੇ ਸੁਪਰੀਮ ਕੋਰਟ ਨੂੰ ਸੌਂਪੀ 186 ਮਾਮਲਿਆਂ ਦੀ ਰਿਪੋਰਟ

ਵਾਪਸੀ 'ਤੇ ਵੀ ਉਹ ਆਪਣੇ ਜੀਵਨ ਸਾਥੀ ਨੂੰ ਸਾਈਕਲ 'ਤੇ ਹੀ ਅੱਗੇ ਬਿਠਾ ਕੇ ਕੁਦਰਤ ਨੂੰ ਬਚਾਉਣ ਦੀਆਂ ਬਾਤਾਂ ਪਾਉਂਦਾ ਪਿੰਡ ਰਾਮਨਗਰ ਪਹੁੰਚਿਆ। ਇਸ ਅਨੋਖੇ ਵਿਆਹ ਦੀ ਹਰ ਪਾਸੇ ਚਰਚਾ ਹੈ। ਰਾਹਗੀਰਾਂ ਨੇ ਵੀ ਇਸ ਨੌਜਵਾਨ ਦਾ ਹੌਸਲਾ ਵਧਾਇਆ ਤੇ ਹਰ ਕੋਈ ਫੋਟੋਆਂ ਖਿਚਵਾਉਂਦੇ ਨਜ਼ਰ ਆਇਆ। ਗੱਗੀ ਦਾ ਮੰਨਣਾ ਹੈ ਕਿ ਸਾਦੇ ਵਿਆਹ ਨਾਲ ਅਸੀਂ ਫੋਕੇ ਦਿਖਾਵਿਆਂ ਤੋਂ ਬਚ ਸਕਦੇ ਹਾਂ। ਉਸ ਨੇ ਕਿਹਾ ਕਿ ਲੱਖਾਂ ਰੁਪਏ ਵਿਆਹਾਂ 'ਤੇ ਲਾ ਕੇ ਕਰਜ਼ੇ ਹੇਠ ਆਉਣ ਵਾਲੇ ਪਰਿਵਾਰਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਸਾਦੇ ਵਿਆਹ ਕਰਕੇ ਇਸੇ ਪੈਸੇ ਦੀ ਵਰਤੋਂ ਚੰਗੇ ਸਮਾਜ ਸਿਰਜਣ 'ਚ ਲਗਾਉਣ।

Get the latest update about Punjab News, check out more about Bathinda Groom On Bicycle, Punjab News, Bathinda Marriage & News In Punjabi

Like us on Facebook or follow us on Twitter for more updates.