ਸਮਾਜ-ਪਰਿਵਾਰ ਦੀ ਪਰਵਾਹ ਕੀਤੇ ਬਿਨਾਂ 8 ਸਾਲਾਂ ਤੋਂ 2 ਕੁੜੀਆਂ ਰਹਿ ਰਹੀਆਂ ਸਨ ਲਿਵ-ਇਨ 'ਚ, ਹੁਣ ਆਇਆ ਨਵਾਂ ਮੋੜ

ਬਠਿੰਡਾ 'ਚ ਪਿਛਲੇ ਤਕਰੀਬਨ 8 ਸਾਲਾਂ ਤੋਂ ਦੋ ਕੁੜੀਆਂ ਸਮਾਜ ਤੇ ਪਰਿਵਾਰ ਦੀ ਪਰਵਾਹ ਕੀਤੇ ਬਿਨਾਂ ਆਪਸੀ ਵਿਆਹ ਕਰਵਾ ਕੇ ਇਕੱਠੀਆਂ ਰਹਿ ਰਹੀਆਂ ਸਨ। ਅਦਾਲਤ ਰਾਹੀਂ ਉਸ ਸਮੇਂ ਪਿੰਡ ਵੱਲੋਂ ਵੀ ਇਨ੍ਹਾਂ ਨੂੰ ਪਿੰਡ 'ਚ ਵੜ੍ਹਣ...

ਬਠਿੰਡਾ— ਬਠਿੰਡਾ 'ਚ ਪਿਛਲੇ ਤਕਰੀਬਨ 8 ਸਾਲਾਂ ਤੋਂ ਦੋ ਕੁੜੀਆਂ ਸਮਾਜ ਤੇ ਪਰਿਵਾਰ ਦੀ ਪਰਵਾਹ ਕੀਤੇ ਬਿਨਾਂ ਆਪਸੀ ਵਿਆਹ ਕਰਵਾ ਕੇ ਇਕੱਠੀਆਂ ਰਹਿ ਰਹੀਆਂ ਸਨ। ਅਦਾਲਤ ਰਾਹੀਂ ਉਸ ਸਮੇਂ ਪਿੰਡ ਵੱਲੋਂ ਵੀ ਇਨ੍ਹਾਂ ਨੂੰ ਪਿੰਡ 'ਚ ਵੜ੍ਹਣ ਦਾ ਐਲਾਨ ਕੀਤਾ ਸੀ। ਅੱਜ ਉਸ ਗੱਲ ਨੂੰ ਬੀਤੇ ਹੋਏ ਤਕਰੀਬਨ 8 ਸਾਲ ਹੋ ਗਏ ਪਰ ਅੱਜ ਇਨ੍ਹਾਂ ਦੋਨਾਂ ਕੁੜੀਆਂ 'ਚ ਤੀਜੀ ਕੁੜੀ ਦੇ ਦਾਖਲ ਹੋਣ ਕਾਰਨ ਘਰ ਵਿੱਚ ਲੜਾਈ ਝਗੜਾ ਹੋ ਗਿਆ। ਇਨ੍ਹਾਂ ਦੋ ਕੁੜੀਆਂ ਵਿੱਚੋਂ ਇਕ ਪੰਜਾਬ ਪੁਲਸ ਦੀ ਕਾਂਸਟੇਬਲ ਹੈ ਅਤੇ ਦੂਸਰੀ ਉਸ ਦੀ ਸਹੇਲੀ। ਹੁਣ ਦੋਨਾਂ ਦੇ ਸਬੰਧ ਵਿਗੜਦੇ ਨਜ਼ਰ ਆ ਰਹੇ ਹਨ ਬੀਤੇ ਦਿਨ ਹੀ ਇਨ੍ਹਾਂ ਦੋਨਾਂ ਵਿੱਚ ਲੜਾਈ ਝਗੜਾ ਹੋਇਆ ਅਤੇ ਮਾਰਕੁੱਟ ਵੀ ਹੋਈ। ਕਾਂਸਟੇਬਲ ਕੁੜੀ ਦੀ ਸਹੇਲੀ ਨੇ ਇਲਜ਼ਾਮ ਲਗਾਇਆ ਕਿ ਉਸ ਦੇ ਵੱਲੋਂ ਮੇਰੇ ਨਾਲ ਮਾਰਕੁੱਟ ਕੀਤੀ ਜਾਂਦੀ ਹੈ, ਇੱਥੋਂ ਤੱਕ ਕਿ ਪੀੜਤ ਕੁੜੀ ਵੱਲੋਂ ਕਿਹਾ ਕਿ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਮੈਨੂੰ ਕਿਤੇ ਵੀ ਇਨਸਾਫ ਨਹੀਂ ਮਿਲਦਾ।

ਚੰਡੀਗੜ੍ਹ ਮੋਗਾ ਨੈਸ਼ਨਲ ਹਾਈਵੇ 'ਤੇ 13 ਗਊਆਂ ਦੀਆਂ ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ

ਪੀੜਤ ਕੁੜੀ ਨੇ ਕਿਹਾ ਕਿ ਜਿਸ ਨਾਲ ਮੇਰਾ ਵਿਆਹ ਹੋਇਆ ਹੈ, ਉਹ ਹੁਣ ਕਿਸੇ ਹੋਰ ਕੁੜੀ ਨਾਲ ਸਬੰਧ ਰੱਖਦੀ ਹੈ ਜਦੋਂ ਅਸੀਂ ਇੱਕ ਦੂਜੇ ਨਾਲ ਉਸ ਸਮਿਆਂ ਵਿੱਚ ਵਿਆਹ ਕਰਵਾਇਆ ਸੀ ਤਾਂ ਕਸਮਾਂ ਖਾਧੀਆਂ ਸੀ ਇੱਕ ਦੂਜੇ ਤੋਂ ਕਦੇ ਵੀ ਅਲੱਗ ਨਹੀਂ ਹੋਵਾਂਗੀਆਂ, ਪਰ ਅੱਜ ਸਵਰਨ ਕੌਰ ਕਾਂਸਟੇਬਲ ਮੈਨੂੰ ਛੱਡ ਕੇ ਕਿਸੇ ਹੋਰ ਕੁੜੀ ਨਾਲ ਸੰਬੰਧ ਬਣਾ ਰਹੀ ਹੈ। ਪੀੜਤਾ ਨੇ ਕਿਹਾ ਕਿ ਅਸੀਂ ਪਰਿਵਾਰਾਂ ਤੇ ਸਮਾਜ ਦੇ ਲੋਕਾਂ ਦੇ ਬਹੁਤ ਤਾਹਣੇ-ਮੇਹਣੇ ਸਹੇ ਪਰ ਅੱਜ ਉਸ ਨੇ ਇਹ ਗਲਤ ਕਦਮ ਚੁੱਕਿਆ। ਉਸ ਨੇ ਮੰਗ ਕੀਤੀ ਕਿ ਮੈਨੂੰ ਇਨਸਾਫ ਦਿੱਤਾ ਜਾਵੇ। ਇੱਥੋਂ ਤੱਕ ਕਿ ਕਾਂਸਟੇਬਲ ਸਵਰਨ ਕੌਰ ਵੱਲੋਂ ਹੁਣ ਉਸ ਨੂੰ ਮਾਰਿਆ ਕੁੱਟਿਆ ਵੀ ਜਾਂਦਾ ਹੈ।
ਦੂਜੇ ਪਾਸੇ ਜਦ ਇਸ ਪੂਰੇ ਮਾਮਲੇ ਬਾਰੇ ਬਠਿੰਡਾ ਦੇ ਕੈਨਾਲ ਥਾਣਾ ਐੱਸ. ਐੱਚ. ਓ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਆਈ ਹੈ, ਜਿਸ ਦੀ ਜਾਂਚ ਪੜਤਾਲ ਕਰ ਰਹੇ ਹਾਂ। ਅਗਰ ਕਿਸੇ ਵੀ ਪ੍ਰਕਾਰ ਦੀ ਕਿਸੇ ਦੇ ਖਿਲਾਫ ਕੋਈ ਕੋਈ ਕਾਰਵਾਈ ਸਾਹਮਣੇ ਆਈ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

Get the latest update about News In Punjabi, check out more about Lady Constable Relationship, Punjab News, True Scoop News & Bathinda News

Like us on Facebook or follow us on Twitter for more updates.