Viral Video : ਠੰਡ 'ਚ ਨਹਾਉਣ ਦੀ ਨਿੰਜਾ ਤਕਨੀਕ ਹੋਈ ਵਾਇਰਲ, ਵੀਡੀਓ ਦੇਖ ਕੇ ਨਹੀਂ ਰੁਕੇਗਾ ਹਾਸਾ

ਤੁਸੀਂ ਕਿੰਨੇ ਵੀ ਵੱਡੇ ਯੋਧੇ ਹੋਵੋ ਕਿਸੇ ਤੋਂ ਡਰਦੇ ਨਾ ਹੋਵੇ ਪਰ ਠੰਡ ਇੱਕ ਅਜਿਹੀ ਰੁੱਤ ਹੈ ਜਿਸ ਵਿੱਚ ਹ...

ਵੈੱਬ ਸੈਕਸ਼ਨ - ਤੁਸੀਂ ਕਿੰਨੇ ਵੀ ਵੱਡੇ ਯੋਧੇ ਹੋਵੋ ਕਿਸੇ ਤੋਂ ਡਰਦੇ ਨਾ ਹੋਵੇ ਪਰ ਠੰਡ ਇੱਕ ਅਜਿਹੀ ਰੁੱਤ ਹੈ ਜਿਸ ਵਿੱਚ ਹਰ ਕੋਈ ਡਰਦਾ ਹੈ। ਠੰਡ ਲੱਗਣ ਅਤੇ ਬਿਮਾਰ ਹੋਣ ਦਾ ਡਰ। ਤੁਸੀਂ ਦੇਖਿਆ ਹੋਵੇਗਾ ਕਿ ਜੋ ਲੋਕ ਗਰਮੀਆਂ ਦੇ ਮੌਸਮ 'ਚ 2-3 ਵਾਰ ਨਹਾਉਂਦੇ ਕਰਦੇ ਹਨ, ਜਦੋਂ ਠੰਡ ਜ਼ਿਆਦਾ ਹੋਣ ਲੱਗਦੀ ਹੈ, ਤਾਂ ਉਹ ਹਫਤੇ 'ਚ ਇਕ ਜਾਂ ਦੋ ਵਾਰ ਨਹਾਉਣ ਲੱਗਦੇ ਹਨ ਅਤੇ ਉਸ 'ਚ ਵੀ ਜਦੋਂ ਉਹ ਨਹਾਉਂਦੇ ਹਨ ਤਾਂ ਪਾਣੀ ਗਰਮ ਕਰਕੇ ਨਹਾਉਂਦੇ ਹਨ।। ਕੁਝ ਲੋਕ ਠੰਡੇ ਮੌਸਮ ਵਿਚ ਠੰਡੇ ਪਾਣੀ ਨਾਲ ਨਹਾਉਣ ਨੂੰ ਆਪਣੀ ਜਾਨ ਖ਼ਤਰੇ ਵਿਚ ਪਾਉਣਾ ਸਮਝਦੇ ਹਨ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਲੜਕੇ ਵਲੋਂ ਠੰਡੇ ਪਾਣੀ 'ਚ ਨਹਾਉਣ ਲਈ ਅਪਣਾਈ ਗਈ ਨਿੰਜਾ ਤਕਨੀਕ ਕਾਫੀ ਮਜ਼ਾਕੀਆ ਹੈ। ਵੀਡੀਓ ਦੇਖਣ ਤੋਂ ਬਾਅਦ ਤੁਸੀਂ ਜ਼ਰੂਰ ਹੱਸ-ਹੱਸ ਲੋਟ-ਪੋਟ ਹੋ ਜਾਓਗੇ।

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਕ ਲੜਕਾ ਬਾਥਰੂਮ 'ਚ ਨਹਾਉਣ ਲਈ ਮੱਗ ਲੈ ਕੇ ਖੜ੍ਹਾ ਹੈ। ਉਹ ਆਪਣੇ ਸਾਹਮਣੇ ਰੱਖੀ ਬਾਲਟੀ ਵਿੱਚੋਂ ਮਗ ਵਿੱਚੋਂ ਪਾਣੀ ਕੱਢਦਾ ਹੈ, ਪਰ ਸਰੀਰ ’ਤੇ ਨਹੀਂ ਡੋਲਦਾ, ਸਗੋਂ ਮਗ ਨੂੰ ਆਪਣੇ ਮੋਢੇ ਕੋਲ ਲੈ ਜਾਂਦਾ ਹੈ ਅਤੇ ਪਾਣੀ ਨੂੰ ਪਾਸੇ ਡੋਲ ਦਿੰਦਾ ਹੈ। ਫਿਰ ਉਹ ਉਸੇ ਤਰ੍ਹਾਂ ਦੂਜੇ ਮੋਢੇ ਵੱਲ ਵੀ ਇਸੇ ਤਰ੍ਹਾਂ ਕਰਦਾ ਹੈ। ਅਖੀਰ 'ਚ ਉਹ ਦੋ ਉਂਗਲੀਆਂ ਪਾਣੀ 'ਚ ਡੁਬੋ ਕੇ ਆਪਣੀਆਂ ਅੱਖਾਂ ਸਾਫ ਕਰ ਲੈਂਦਾ ਹੈ ਤੇ ਫਿਰ ਆਰਾਮ ਨਾਲ ਬਾਥਰੂਮ 'ਚੋਂ ਨਿਕਲ ਕੇ ਕਮਰੇ 'ਚ ਚਲਾ ਜਾਂਦਾ ਹੈ। ਤੁਸੀਂ ਸ਼ਾਇਦ ਹੀ ਕਿਸੇ ਨੂੰ ਅਜਿਹੀ ਨਿੰਜਾ ਤਕਨੀਕ ਨਾਲ ਨਹਾਉਂਦੇ ਦੇਖਿਆ ਹੋਵੇਗਾ। ਪਾਣੀ ਦੀ ਇੱਕ ਬੂੰਦ ਵੀ ਸਰੀਰ 'ਤੇ ਨਹੀਂ ਡਿੱਗਦੀ ਅਤੇ ਇਸ ਤਰ੍ਹਾਂ ਬਾਹਰ ਨਿਕਲਦਾ ਹੈ ਜਿਵੇਂ ਬਹੁਤ ਠੰਡੇ ਪਾਣੀ ਨਾਲ ਨਹਾ ਕੇ ਨਿਕਲਿਆ ਹੋਵੇ।

ਠੰਡੇ ਨਹਾਉਣ ਦੀ ਇਹ ਨਿੰਜਾ ਤਕਨੀਕ ਦੇਖੋ
ਇਸ ਮਜ਼ਾਕੀਆ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਸ਼ੇਅਰ ਕੀਤਾ ਗਿਆ ਹੈ। ਸਿਰਫ 21 ਸੈਕਿੰਡ ਦੇ ਇਸ ਵੀਡੀਓ ਨੂੰ 7 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦੋਂ ਕਿ ਇਸ ਵੀਡੀਓ ਨੂੰ 31 ਹਜ਼ਾਰ ਤੋਂ ਵੱਧ ਲੋਕ ਲਾਈਕ ਵੀ ਕਰ ਚੁੱਕੇ ਹਨ।

Get the latest update about bathing in cold weather, check out more about social media, funny video & ninja technique

Like us on Facebook or follow us on Twitter for more updates.