ਇਸ ਖਾਸ ਕਲੀਨਰ ਨਾਲ ਬਾਥਰੂਮ ਦੇ ਫਰਸ਼ ਅਤੇ ਟਾਇਲਾਂ ਨੂੰ ਬਣਾਓ ਚਮਕਦਾਰ

ਬਾਥਰੂਮ ਦੀ ਸਫਾਈ ਲਈ ਅਸੀਂ ਕਈ ਤਰਾਂ ਦੇ ਪ੍ਰੋਡਕਟ ਅਤੇ ਕੈਮੀਕਲ ਵਰਤਦੇ ਹਾਂ। ਪਰ ਕੋਈ ਖਾਸ ਨਤੀਜਾ ਨਹੀਂ ਮਿਲਦਾ। ਪਰ ਅੱਜ ਅਸੀਂ ਤੁਹਾਨੂੰ ਅਜਿਹੇ ਕੁਝ ਟਿਪਸ ਤੇ ਕੈਮੀਕਲਾਂ ਬਾਰੇ ਦਸਾਂਗੇ, ਜਿਸ ਨਾਲ ਬਾਥਰੂਮ ਬੜੀ ਆਸਾਨੀ ਨਾਲ ਚਮਕ ਜਾਏਗਾ...

ਅੱਜ ਕੱਲ੍ਹ ਹਰ ਘਰ ਵਿੱਚ ਕਿਚਨ ਤੋਂ ਲੈ ਕੇ ਬਾਥਰੂਮ ਦੀਆ ਦੀਵਾਰਾਂ ਤੱਕ ਟਾਇਲਾਂ ਦੀ ਹੀ ਵਰਤੋਂ ਹੁੰਦੀ ਹੈ। ਫਰਸ਼ ਨੂੰ ਸਮੇਂ-ਸਮੇਂ 'ਤੇ ਸਾਫ਼ ਕਰਨਾ ਜਰੂਰੀ ਹੈ। ਖਾਸ ਕਰਕੇ ਬਾਥਰੂਮ ਦੀ ਸਫਾਈ ਦਾ ਖਾਸ ਖਿਆਲ ਰੱਖਣਾ ਜਰੂਰੀ ਹੈ। ਬਾਥਰੂਮ ਦੀਆਂ ਟਾਇਲਾਂ ਅਕਸਰ ਪਾਣੀ ਦੀ ਜ਼ਿਆਦਾ ਵਰਤੋਂ ਕਾਰਨ ਜਲਦੀ ਗੰਦੀਆ ਹੋ ਜਾਂਦੀਆਂ ਹਨ ਨਾਲ ਹੀ ਧੱਬੇ ਵੀ ਪੈ ਜਾਂਦੇ ਹਨ। ਗੰਦਗੀ ਕਾਰਨ ਬਾਥਰੂਮ 'ਚ ਬੀਮਾਰੀਆਂ ਫੈਲਾਉਣ ਵਾਲੇ ਕੀਟਾਣੂ ਵੀ ਵਧ ਜਾਂਦੇ ਹਨ , ਜੋ ਸਿਹਤ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੇ ਹਨ। ਇਸ ਲਈ ਇਸ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। 

ਬਾਥਰੂਮ ਦੀ ਸਫਾਈ ਲਈ ਅਸੀਂ ਕਈ ਤਰਾਂ ਦੇ ਪ੍ਰੋਡਕਟ ਅਤੇ ਕੈਮੀਕਲ ਵਰਤਦੇ ਹਾਂ। ਪਰ ਕੋਈ ਖਾਸ ਨਤੀਜਾ ਨਹੀਂ ਮਿਲਦਾ। ਪਰ ਅੱਜ ਅਸੀਂ ਤੁਹਾਨੂੰ ਅਜਿਹੇ ਕੁਝ ਟਿਪਸ ਤੇ ਕੈਮੀਕਲਾਂ ਬਾਰੇ ਦਸਾਂਗੇ, ਜਿਸ ਨਾਲ ਬਾਥਰੂਮ ਬੜੀ ਆਸਾਨੀ ਨਾਲ ਚਮਕ ਜਾਏਗਾ।

*ਹਾਈਡ੍ਰੋਜਨ ਪੈਰੋਆਕਸਾਈਡ(Hydrogen Peroxide) 
ਇਹ ਇੱਕ ਬਹੁਤ ਹੀ ਵਧੀਆ ਕੈਮੀਕਲ ਹੈ ਜੋ ਸਾਨੂੰ ਕਿਸੇ ਵੀ ਮੈਡੀਕਲ ਸਟੋਰ ਤੋਂ 30 ਤੋਂ 40 ਰੁਪਏ ਵਿੱਚ ਮਿਲ ਜਾਵੇਗਾ। ਇਸ ਨਾਲ ਬਾਥਰੂਮ ਦੀਆ ਟਾਇਲਾਂ, ਮਾਰਬਲ ਅਤੇ ਦੀਵਾਰਾਂ ਤੇ ਲੱਗੇ ਜ਼ਿੱਦੀ ਧੱਬੇ ਨਿਸ਼ਾਨ ਸਭ ਚੰਗੀ ਤਰਾਂ ਸਾਫ ਹੋ ਜਾਂਦੇ ਹਨ। ਇਸ ਤੋਂ ਇਲਾਵਾ ਜੇ ਕਿਚਨ ਦੇ ਸਿੰਕ ਵਿੱਚੋਂ ਬਦਬੂ ਆ ਰਹੀ ਹੋਏ ਤਾਂ ਇਹ ਉਸ ਵਿੱਚ ਵੀ ਮਦਦਗਾਰ ਸਾਬਤ ਹੋਏਗਾ। ਇਸ ਨਾਲ ਰੋਗ ਫੈਲਾਉਣ ਵਾਲੇ ਕੀਟਾਣੂ ਵੀ ਖਤਮ ਹੋ ਜਾਂਦੇ ਹਨ। 

ਹਾਈਡ੍ਰੋਜਨ ਪੈਰੋਆਕਸਾਈਡਨਾਲ ਬਾਥਰੂਮ ਨੂੰ ਸਾਫ਼ ਕਰਨ ਤਰੀਕਾ
1. ਸਭ ਤੋਂ ਪਹਿਲਾਂ ਇੱਕ ਕਟੋਰੀ ਵਿੱਚ ਥੋੜ੍ਹਾ ਜਿਹਾ ਬੇਕਿੰਗ ਸੋਡਾ ਲਓ। 
2. ਫਿਰ ਇਸ 'ਚ ਥੋੜ੍ਹੀ ਮਾਤਰਾ ਵਿਚ ਹਾਈਡ੍ਰੋਜਨ ਪੈਰੋਆਕਸਾਈਡਮਿਲਾ ਕੇ ਪਤਲਾ ਘੋਲ ਤਿਆਰ ਕਰੋ।
3.ਗੰਦੇ ਫਰਸ਼ ਤੇ ਇਸ ਘੋਲ ਨੂੰ ਬੁਰਸ਼ ਦੀ ਮਦਦ ਨਾਲ ਲਗਾਓ ਤੇ 5 ਮਿੰਟ ਲਈ ਇਸੇ ਤਰਾਂ ਛੱਡ ਦਿਓ। 
4.ਫਿਰ ਇਸਨੂੰ ਬੁਰਸ਼ ਨਾਲ ਰਗੜ ਕੇ ਸਾਫ ਕਰੋ ਅਤੇ ਕਿਸੇ ਕੱਪੜੇ ਜਾਂ ਸਪੰਜ ਨਾਲ ਸਾਫ ਕਰ ਦਿਓ। 

ਇਸ ਦੇ ਨਾਲ ਤੁਹਾਡਾ ਘਰ,ਬਾਥਰੂਮ,ਕਿਚਨ ਸਭ ਬਿਲਕੁਲ ਨਵੇਂ ਵਾਂਗ ਚਮਕੇਗਾ। ਹਾਈਡ੍ਰੋਜਨ ਪੈਰੋਆਕਸਾਈਡਦੇ ਘੋਲ ਨੂੰ ਹਰ ਰੋਜ਼ ਇਸਤੇਮਾਲ ਕਰਨ ਦੀ ਲੋੜ ਨਹੀਂ ਹੈ। ਇਸ ਦਾ ਪ੍ਰਯੋਗ 1-2 ਮਹੀਨਿਆਂ ਬਾਅਦ ਵੀ ਅਸਰਦਾਰ ਨਤੀਜੇ ਦਿੰਦਾ ਹੈ।

Get the latest update about bathroom cleaning, check out more about tile floor cleaners Hydrogen Peroxide, tiles cleaning tips, tile cleaning Hydrogen Peroxide & Hydrogen Peroxide use

Like us on Facebook or follow us on Twitter for more updates.