video: ਜੈ ਸ਼ਾਹ ਦਾ ਐਲਾਨ- ਮਹਿਲਾ ਅਤੇ ਪੁਰਸ਼ ਕ੍ਰਿਕਟਰਾਂ ਨੂੰ ਬਰਾਬਰ ਮੈਚ ਫੀਸ ਦੇਵੇਗੀ BCCI

BCCI ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਹੈ ਕਿ ਇਸ ਨਾਲ ਦੇਸ਼ ਦੀਆਂ ਹੋਰ ਲੜਕੀਆਂ ਨੂੰ ਕ੍ਰਿਕਟ ਖੇਡਣ ਲਈ ਪ੍ਰੇਰਿਤ ਕੀਤਾ ਜਾਵੇਗਾ...

BCCI ਵਲੋਂ ਹਾਲ੍ਹੀ 'ਚ ਇੱਕ ਐਲਾਨ ਕੀਤਾ ਗਿਆ ਹੈ ਜਿਸ ਦੇ ਮੁਤਾਬਿਕ ਹੁਣ ਭਾਰਤੀ ਕ੍ਰਿਕਟ ਟੀਮ ਦੀਆਂ ਮਹਿਲਾ ਖਿਡਾਰੀਆਂ ਨੂੰ ਪੁਰਸ਼ ਟੀਮ ਦੇ ਬਰਾਬਰ ਮੈਚ ਫੀਸ ਦਿੱਤੀ ਜਾਵੇਗੀ। BCCI ਦੇ ਸਕੱਤਰ  ਜੈ ਸ਼ਾਹ ਨੇ ਇਹ ਐਲਾਨ ਕੀਤਾ ਹੈ। ਬੀਸੀਸੀਆਈ  ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਸ਼ਾਹ ਨੇ ਕਿਹਾ- ਮੈਂ ਵਾਅਦਾ ਕੀਤਾ ਸੀ ਕਿ ਬੀਸੀਸੀਆਈ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮ ਦੇ ਖਿਡਾਰੀਆਂ ਦੀ ਮੈਚ ਫੀਸ ਨੂੰ ਬਰਾਬਰ ਕਰੇਗਾ। ਇਹ ਉਸ ਦਿਸ਼ਾ ਵਿੱਚ ਚੁੱਕਿਆ ਗਿਆ ਕਦਮ ਹੈ। ਹੁਣ ਬੀਸੀਸੀਆਈ ਦੀ ਕੇਂਦਰੀ ਕਰਾਰ ਸੂਚੀ ਵਿੱਚ ਸ਼ਾਮਲ ਮਹਿਲਾ ਕ੍ਰਿਕਟਰਾਂ ਨੂੰ ਪੁਰਸ਼ ਟੀਮ ਦੇ ਖਿਡਾਰੀਆਂ ਦੇ ਬਰਾਬਰ ਫੀਸ ਮਿਲੇਗੀ।
 BCCI ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਹੈ ਕਿ ਇਸ ਨਾਲ ਦੇਸ਼ ਦੀਆਂ ਹੋਰ ਲੜਕੀਆਂ ਨੂੰ ਕ੍ਰਿਕਟ ਖੇਡਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਮੌਜੂਦਾ ਸਮੇਂ ਵਿੱਚ ਕੇਂਦਰੀ ਕਰਾਰ ਵਿੱਚ ਸ਼ਾਮਲ ਮਹਿਲਾ ਖਿਡਾਰੀਆਂ ਨੂੰ ਇੱਕ ਟੈਸਟ ਮੈਚ ਲਈ 4 ਲੱਖ ਰੁਪਏ ਮਿਲਦੇ ਹਨ। ਇਸ ਦੇ ਨਾਲ ਹੀ ਵਨਡੇ ਅਤੇ ਟੀ-20 ਦੋਵਾਂ ਦੀ ਮੈਚ ਫੀਸ ਇਕ ਲੱਖ ਰੁਪਏ ਹੈ। ਨਵੇਂ ਫ਼ੀਸ ਢਾਂਚੇ ਮੁਤਾਬਕ ਹੁਣ ਇੱਕ ਟੈਸਟ ਮੈਚ ਦੀ ਫ਼ੀਸ 15 ਲੱਖ ਰੁਪਏ ਹੋਵੇਗੀ। ਇਸ ਦੇ ਨਾਲ ਹੀ ਵਨਡੇ ਲਈ 6 ਲੱਖ ਰੁਪਏ ਅਤੇ ਟੀ-20 ਲਈ 3 ਲੱਖ ਰੁਪਏ ਮੈਚ ਫੀਸ ਦਿੱਤੀ ਜਾਵੇਗੀ।


ਇਸ ਦੇ ਨਾਲ ਹੀ ਇਹ ਵੀ ਦਸਣਾ ਜਰੂਰੀ ਹੈ ਕਿ ਬੀਸੀਸੀਆਈ ਨੇ ਭਾਵੇਂ ਮੈਚ ਫੀਸ ਦੀ ਬਰਾਬਰੀ ਦਾ ਐਲਾਨ ਕਰ ਦਿੱਤਾ ਹੋਵੇ, ਪਰ ਅਜੇ ਵੀ ਸਾਲਾਨਾ ਕੇਂਦਰੀ ਇਕਰਾਰਨਾਮੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਸਾਲਾਨਾ ਕਰਾਰ 'ਚ ਅਜੇ ਵੀ ਮਹਿਲਾ ਕ੍ਰਿਕਟਰਾਂ ਦੀਆਂ ਸਿਰਫ 3 ਸ਼੍ਰੇਣੀਆਂ ਹਨ ਜਦਕਿ ਪੁਰਸ਼ ਕ੍ਰਿਕਟਰਾਂ ਦੀਆਂ 4 ਸ਼੍ਰੇਣੀਆਂ ਹਨ। ਇਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਏ ਗ੍ਰੇਡ ਮਹਿਲਾ ਕ੍ਰਿਕਟਰਾਂ ਨੂੰ ਮਿਲਣ ਵਾਲੀ ਰਕਮ ਸੀ ਗ੍ਰੇਡ ਪੁਰਸ਼ ਕ੍ਰਿਕਟਰਾਂ ਤੋਂ ਘੱਟ ਹੈ।

ਫਿਲਹਾਲ ਔਰਤਾਂ ਵਿੱਚ ਏ ਗ੍ਰੇਡ ਖਿਡਾਰੀਆਂ ਨੂੰ 50 ਲੱਖ ਰੁਪਏ ਸਾਲਾਨਾ ਮਿਲਦੇ ਹਨ ਜਦਕਿ ਪੁਰਸ਼ਾਂ ਦੇ ਸੀ ਗਰੇਡ ਵਿੱਚ ਸ਼ਾਮਲ ਖਿਡਾਰੀਆਂ ਨੂੰ ਇੱਕ ਕਰੋੜ ਰੁਪਏ ਮਿਲਦੇ ਹਨ। ਦੂਜੇ ਪਾਸੇ ਔਰਤਾਂ ਵਿੱਚ ਬੀ ਗ੍ਰੇਡ ਖਿਡਾਰੀਆਂ ਨੂੰ 30 ਲੱਖ ਅਤੇ ਸੀ ਗ੍ਰੇਡ ਖਿਡਾਰੀਆਂ ਨੂੰ 10 ਲੱਖ ਮਿਲਦੇ ਹਨ। ਓਧਰ ਏ ਗ੍ਰੇਡ ਦੇ ਖਿਡਾਰੀਆਂ ਨੂੰ 5 ਕਰੋੜ, ਬੀ ਗ੍ਰੇਡ ਦੇ ਖਿਡਾਰੀਆਂ ਨੂੰ 3 ਕਰੋੜ ਅਤੇ ਸੀ ਗ੍ਰੇਡ ਦੇ ਖਿਡਾਰੀਆਂ ਨੂੰ 1 ਕਰੋੜ ਮਿਲਦੇ ਹਨ।Get the latest update about Indian women cricket team, check out more about equal pay for women cricket team, jai shah & bcci

Like us on Facebook or follow us on Twitter for more updates.