ਰਹੋ ਸਾਵਧਾਨ! ਪ੍ਰੋਟੀਨ ਦੀ ਵਧੇਰੇ ਵਰਤੋਂ ਨਾਲ ਲੱਗ ਸਕਦੀਆਂ ਹਨ ਦਿਲ ਦੀਆਂ ਬੀਮਾਰੀਆਂ

ਸਰੀਰਿਕ ਵਿਕਾਸ ਹੀ ਨਹੀਂ ਮਜ਼ਬੂਤ ​​ਮਾਸਪੇਸ਼ੀਆਂ ਅਤੇ ਮਸਲਜ਼ ਬਣਾਉਣ ਲਈ ਵੀ ਪ੍ਰੋਟੀਨ ਬਹੁਤ ਜ਼ਰੂਰੀ ਹੈ।...

ਸਰੀਰਿਕ ਵਿਕਾਸ ਹੀ ਨਹੀਂ ਮਜ਼ਬੂਤ ​​ਮਾਸਪੇਸ਼ੀਆਂ ਅਤੇ ਮਸਲਜ਼ ਬਣਾਉਣ ਲਈ ਵੀ ਪ੍ਰੋਟੀਨ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਪ੍ਰੋਟੀਨ ਮਾਸਪੇਸ਼ੀਆਂ, ਅੰਗਾਂ ਅਤੇ ਹੱਡੀਆਂ ਦਾ ਨਿਰਮਾਣ ਅਤੇ ਮੁਰੰਮਤ ਵੀ ਕਰਦਾ ਹੈ ਪਰ ਇਸ ਦੇ ਚੱਕਰ ’ਚ ਕਈ ਵਾਰ ਲੋਕ ਪ੍ਰੋਟੀਨ ਦੀ ਜ਼ਿਆਦਾ ਮਾਤਰਾ ’ਚ ਵਰਤੋਂ ਕਰਦੇ ਹਨ ਜੋ ਸਿਹਤ ਦੇ ਨਜ਼ਰੀਏ ਤੋਂ ਸਹੀ ਨਹੀਂ ਹੈ। ਜੀ ਹਾਂ, ਜ਼ਿਆਦਾ ਮਾਤਰਾ ‘ਚ ਪ੍ਰੋਟੀਨ ਦੀ ਵਰਤੋਂ ਨਾ ਸਿਰਫ ਪਾਚਨ ਕਿਰਿਆ ਨੂੰ ਨੁਕਸਾਨ ਪਹੁੰਚਾਉਂਦੀ ਹੈ ਸਗੋਂ ਇਸ ਨਾਲ ਭਾਰ ਵੀ ਵਧਣ ਲੱਗਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜ਼ਿਆਦਾ ਪ੍ਰੋਟੀਨ ਦੀ ਵਰਤੋਂ ਨਾਲ ਸਿਹਤ ਨੂੰ ਕੀ ਨੁਕਸਾਨ ਹੋ ਸਕਦਾ ਹੈ।

ਰੋਜ਼ਾਨਾ ਕਿੰਨਾ ਪ੍ਰੋਟੀਨ ਹੈ ਜ਼ਰੂਰੀ: ਪ੍ਰੋਟੀਨ ਦੀ ਵਰਤੋਂ ਭਾਰ, ਕੱਦ, ਸਰੀਰਿਕ ਗਤੀਵਿਧੀ, ਮਸਲਜ਼ ਮਾਸ ਅਤੇ ਸਿਹਤ ਮੁਤਾਬਕ ਕਰਨੀ ਚਾਹੀਦੀ ਹੈ। ਹਾਲਾਂਕਿ ਕਿਸੇ ਨੂੰ ਰੋਜ਼ਾਨਾ 45 ਤੋਂ 60 ਗ੍ਰਾਮ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਉੱਥੇ ਹੀ ਜਿੰਮ ਜਾਣ ਵਾਲੇ ਲੋਕਾਂ ਨੂੰ ਰੋਜ਼ਾਨਾ 1.5 ਤੋਂ 2 ਗ੍ਰਾਮ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ।

ਜ਼ਿਆਦਾ ਮਾਤਰਾ ‘ਚ ਪ੍ਰੋਟੀਨ ਖਾਣ ਦੇ ਨੁਕਸਾਨ
-ਜ਼ਿਆਦਾ ਪ੍ਰੋਟੀਨ ਲੈਣ ਨਾਲ ਉਹ ਸਰੀਰ ‘ਚ ਫੈਟ ਦੇ ਰੂਪ ‘ਚ ਇਕੱਠੀ ਹੋ ਸਕਦੀ ਹੈ ਜਿਸ ਨਾਲ ਭਾਰ ਵਧ ਸਕਦਾ ਹੈ। ਖ਼ਾਸ ਕਰਕੇ ਜਦੋਂ ਤੁਸੀਂ ਪ੍ਰੋਟੀਨ ਦੀ ਮਾਤਰਾ ਨੂੰ ਵਧਾਉਣ ਲਈ ਬਹੁਤ ਜ਼ਿਆਦਾ ਕੈਲੋਰੀ ਲੈ ਲੈਂਦੇ ਹੋ।
-ਕਈ ਵਾਰ ਲੋਕ ਪ੍ਰੋਟੀਨ ਵਾਲੀ ਖੁਰਾਕ ਲੈਂਦੇ ਸਮੇਂ ਕਾਰਬੋਹਾਈਡਰੇਟ ਦੀ ਵਰਤੋਂ ਬੰਦ ਕਰ ਦਿੰਦੇ ਹਨ। ਇਸ ਨਾਲ ਬੋਡੀ ਕੀਟੋਸਿਸ ਨਾਮਕ ਮੈਟਾਬੋਲੀਜ਼ਮ ‘ਚ ਚਾਲੀ ਜਾਂਦੀ ਹੈ ਜਿਸ ਨਾਲ ਪੈਦਾ ਹੋਣ ਵਾਲੇ ਰਸਾਇਣ ਨਾਲ ਸਾਹ ‘ਚੋਂ ਬਦਬੂ ਆਉਂਦੀ ਰਹਿੰਦੀ ਹੈ। ਅਜਿਹੇ ‘ਚ ਤੁਹਾਨੂੰ ਜ਼ਿਆਦਾ ਪਾਣੀ ਪੀਣਾ, 2-3 ਵਾਰ ਬੁਰਸ਼ ਜਾਂ ਚਿਊਇੰਗਮ ਚਬਾਉਣੀ ਚਾਹੀਦੀ ਹੈ।
-ਉੱਚ ਪ੍ਰੋਟੀਨ ਲੈਣ ਦੇ ਚੱਕਰ ‘ਚ ਘੱਟ ਕਾਰਬ ਅਤੇ ਫਾਈਬਰ ਲੈ ਰਹੇ ਹੋ ਤਾਂ ਇਸ ਨਾਲ ਤੁਹਾਨੂੰ ਪਾਚਨ ਸਮੱਸਿਆਵਾਂ ਅਤੇ ਕਬਜ਼ ਹੋ ਸਕਦੀ ਹੈ।
-ਬਹੁਤ ਜ਼ਿਆਦਾ ਡੇਅਰੀ ਜਾਂ ਪ੍ਰੋਸੈਸਡ ਪ੍ਰੋਟੀਨ ਫੂਡ ਖਾਣ ਨਾਲ ਡਾਈਰੀਆ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਬਚਣ ਲਈ ਭਰਪੂਰ ਪਾਣੀ ਪੀਓ ਅਤੇ ਕੈਫੀਨ ਪਦਾਰਥਾਂ ਤੋਂ ਬਚੋ। ਖੁਰਾਕ ‘ਚ ਜ਼ਿਆਦਾ ਫਾਈਬਰ ਫ਼ੂਡ ਵੀ ਖਾਓ।
-ਬ੍ਰੇਨ ਫੋਗਿੰਗ ਜਾਂ ਚੱਕਰ ਆਉਣਾ ਵੀ ਜ਼ਿਆਦਾ ਪ੍ਰੋਟੀਨ ਲੈਣ ਦੇ ਲੱਛਣ ਹਨ। ਇਸ ਨਾਲ ਧੁੰਦਲਾਪਣ ਵੀ ਮਹਿਸੂਸ ਹੋ ਸਕਦਾ ਹੈ।
-ਖੋਜ ਮੁਤਾਬਕ ਬਹੁਤ ਜ਼ਿਆਦਾ ਨਾਨਵੈੱਜ ਪ੍ਰੋਟੀਨ ਜਿਵੇਂ ਕਿ ਰੈੱਡ ਮੀਟ ਜਾਂ ਪ੍ਰੋਸੈਸ ਫੂਡ ਦੀ ਵਰਤੋਂ ਕਰਨ ਨਾਲ ਬ੍ਰੈਸਟ ਅਤੇ ਪ੍ਰੋਸਟੇਟ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।
-ਪ੍ਰੋਟੀਨ ਦੀ ਜ਼ਿਆਦਾ ਮਾਤਰਾ ਦਾ ਸੇਵਨ ਕਰਨ ਨਾਲ ਦਿਲ ਨੂੰ ਵੀ ਨੁਕਸਾਨ ਹੋ ਸਕਦਾ ਹੈ। ਅਜਿਹੇ ‘ਚ ਇਹ ਵਧੀਆ ਹੋਵੇਗਾ ਕਿ ਤੁਸੀਂ ਜ਼ਿਆਦਾ ਪ੍ਰੋਟੀਨ ਵਾਲੀ ਖੁਰਾਕ ਨਾ ਲਓ।

Get the latest update about Be careful, check out more about Healrh, heart disease & High protein

Like us on Facebook or follow us on Twitter for more updates.