ਸਾਵਧਾਨ! ਕਿਤੇ ਤੁਸੀ ਨਾ ਹੋ ਜਾਓ ਇਸ ਅੰਗਹੀਣ ਸਿੱਖ ਨੌਜਵਾਨ ਦੀ ਚਲਾਕੀ ਦਾ ਸ਼ਿਕਾਰ

ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਭੰਡਾਰੀ ਪੁਲ ਦੀ ਇਕ ਅਪਾਹਿਜ ਸਿੱਖ ਯੁਵਕ ਦੀ ਵੀਡੀਓ ਵਾਇਰਲ ਹੋ ਰਹੀ ਸੀ। ਜਿਸਦੇ ਵਿੱਚ ਸਿੱਖ ਯੁਵਕ ਆਪਣੇ ਆਪ ਨੂੰ ਅੰਮ੍ਰਿਤਧਾਰੀ ਕਹਿ ਰਿਹਾ ਹੈ। ਇਹ ਨੌਜਵਾਨ ਅਮ੍ਰਿਤਸਰ ਦੀਆਂ ਸੜਕਾਂ ਤੇ ਸਮਾਨ ਵੇਚਦਾ ਹੈ...

ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਭੰਡਾਰੀ ਪੁਲ ਦੀ ਇਕ ਅਪਾਹਿਜ ਸਿੱਖ ਯੁਵਕ ਦੀ ਵੀਡੀਓ ਵਾਇਰਲ ਹੋ ਰਹੀ ਸੀ। ਜਿਸਦੇ ਵਿੱਚ ਸਿੱਖ ਯੁਵਕ ਆਪਣੇ ਆਪ ਨੂੰ ਅੰਮ੍ਰਿਤਧਾਰੀ ਕਹਿ ਰਿਹਾ ਹੈ। ਇਹ ਨੌਜਵਾਨ ਅਮ੍ਰਿਤਸਰ ਦੀਆਂ ਸੜਕਾਂ ਤੇ ਸਮਾਨ ਵੇਚਦਾ ਹੈ। ਪਰ ਇਸ ਵਾਇਰਲ ਹੋ ਰਹੀ ਵੀਡੀਓ 'ਚ ਇਸ ਅਪਾਹਿਜ ਨੌਜਵਾਨ ਦੀ ਸਚਾਈ ਦੇਖ ਤੁਸੀਂ ਹੈਰਾਨ ਰਹੀ ਜਾਵੋਗੇ। ਇਹ ਨੌਜਵਾਨ ਜੋ ਖੁਦ ਨੂੰ ਅੰਮ੍ਰਿਤਧਾਰੀ ਦਸ ਰਿਹਾ ਹੈ, ਉਸ ਨੂੰ ਇਕ ਬੀਅਰ ਦੀ ਬੋਤਲ ਹੱਥ ਫੜ ਕੇ ਜਾਂਦੇ ਦੇਖਿਆ ਜਾ ਸਕਦਾ ਹੈ। ਕੁਝ ਲੋਕਾਂ ਦੁਆਰਾ ਇਸ ਦਾ ਵਿਰੋਧ ਕੀਤਾ ਗਿਆ। 

ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ। ਕੁੱਝ ਸਿੱਖ ਸੰਗਠਨਾਂ ਦੁਆਰਾ ਉਸ ਦੀ ਜਾਂਚ ਪੜਤਾਲ ਕੀਤੀ ਗਈ। ਇਨ੍ਹਾਂ ਸੰਗਠਨ ਦੇ ਮੈਂਬਰਾਂ ਨੇ ਕੱਲ੍ਹ ਇਸ ਸਿੱਖ ਅੰਮ੍ਰਿਤਧਾਰੀ ਅਪਾਹਿਜ ਯੁਵਕ ਨੂੰ ਭੰਡਾਰੀ ਪੁਲ ਤੇ ਘੇਰਿਆ। ਪਰ ਜਦੋਂ ਸਿੱਖ ਨੌਜਵਾਨਾਂ ਵੱਲੋਂ ਇਸ ਦੀ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਜਿਹੜਾ ਯੁਵਕ ਆਪਣੇ ਆਪ ਨੂੰ ਅਪਾਹਿਜ ਦੱਸ ਰਿਹਾ ਉਹ ਅਸਲ ਵਿੱਚ ਅਪਾਹਿਜ ਹੈ ਹੀ ਨਹੀਂ। ਉਹ ਸਿਰਫ ਲੋਕਾਂ ਦੀ ਸਹਾਨੁਭੂਤੀ ਲੈਨ ਲਈ ਸਿਰਫ ਨਾਟਕ ਕਰ ਰਿਹਾ ਸੀ।


ਨਿਹੰਗ ਸਿੱਖ ਜਥੇਬੰਦੀਆਂ ਵੱਲੋਂ ਇਸ ਦੀ ਵੀਡੀਓ ਬਣਾ ਕੇ ਦੁਬਾਰਾ ਇੱਕ ਵਾਰੀ ਪੋਸਟ ਕੀਤੀ ਗਈ ਅਤੇ ਕਿਹਾ ਗਿਆ ਕਿ ਇਹੋ ਜਿਹੇ ਲੋਕ ਜਿਹੜੇ ਲੋਕਾਂ ਦੀ ਸਹਾਨੁਭੂਤੀ ਲੈਨ ਲਈ ਪੈਸੇ ਇਕੱਠੇ ਕਰਦੇ ਫਿਰਦੇ ਨੇਤੇ ਲੋਕ ਉਸਦੇ ਖਾਤੇ ਵਿੱਚ ਪੈਸੇ ਵੀ ਪਾਂਦੇ ਸਨ। ਅਜਿਹੇ ਲੋਕਾਂ ਤੋਂ ਆਮ ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਉਹ ਇਨ੍ਹਾਂ ਦੇ ਬਹਿਕਾਵੇ ਵਿੱਚ ਨਾ ਆਉਣ। ਇਸ ਮੌਕੇ ਅਪਾਹਿਜ ਸਿੱਖ ਯੁਵਕ ਦੁਆਰਾ ਮਾਫ਼ੀ ਮੰਗੀ ਗਈ ਅਤੇ ਕਿਹਾ ਗਿਆ ਕਿ ਅੱਗੋਂ ਤੇ ਉਹ ਇਹੋ ਜਿਹੇ ਨਾਟਕ ਨਹੀਂ ਕਰੇਗਾ।

Get the latest update about AMRITSAR, check out more about HANDICAP SIKH MAN VIRAL VIDEO & AMRITSAR NEWS

Like us on Facebook or follow us on Twitter for more updates.