ਰਹੋ ਸਾਵਧਾਨ! ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਲਈ ਹੋਵੇਗੀ ਵਧੇਰੇ ਖਤਰਨਾਕ

ਕੋਵਿਡ-19 ਦੀ ਦੂਜੀ ਲਹਿਰ ਤੋਂ ਪੂਰਾ ਦੇਸ਼ ਅਜੇ ਉਭਰ ਵੀ ਨਹੀਂ ਪਾਇਆ ਸੀ ਕਿ ਕੋਰੋਨਾ ਦੀ ਤੀਜੀ ਲਹਿਰ ਆਉ...

ਨਵੀਂ ਦਿੱਲੀ(ਇੰਟ.): ਕੋਵਿਡ-19 ਦੀ ਦੂਜੀ ਲਹਿਰ ਤੋਂ ਪੂਰਾ ਦੇਸ਼ ਅਜੇ ਉਭਰ ਵੀ ਨਹੀਂ ਪਾਇਆ ਸੀ ਕਿ ਕੋਰੋਨਾ ਦੀ ਤੀਜੀ ਲਹਿਰ ਆਉਣ ਦੇ ਅਨੁਮਾਨ ਨੇ ਲੋਕਾਂ ਨੂੰ ਡਰਾ ਦਿੱਤਾ ਹੈ। ਖਾਸ ਕਰਕੇ ਇਸ ਗੱਲ ਨੇ ਕਿ ਇਸ ਲਹਿਰ ’ਚ ਬੱਚੇ ਵੀ ਸ਼ਿਕਾਰ ਹੋ ਸਕਦੇ ਹਨ। ਇਥੋਂ ਤਕ ਕਿ ਕਈ ਸੂਬਾ ਸਰਕਾਰਾਂ ਨੇ ਬੱਚਿਆਂ ਲਈ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਅਜਿਹੇ ’ਚ ਮਾਂ-ਪਿਓ ਪੁੱਛ ਰਹੇ ਹਨ ਕਿ ਕੀ ਅਸੀਂ ਬੱਚਿਆਂ ਦਾ ਪਹਿਲਾਂ ਤੋਂ ਇਮਿਊਨ ਸਿਸਟਮ ਠੀਕ ਰੱਖ ਸਕਦੇ ਹਾਂ, ਜਿਸ ਨਾਲ ਉਨ੍ਹਾਂ ਨੂੰ ਵਾਇਰਸ ਤੋਂ ਖਤਰਾ ਘੱਟ ਹੋਵੇ। ਆਓ ਮਾਹਿਰਾਂ ਤੋਂ ਜਾਣਦੇ ਹਾਂ।

ਇਕੱਲੇ ਮਹਾਰਾਸ਼ਟਰ ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਸੂਬੇ ’ਚ ਹੁਣ ਤਕ 0 ਤੋਂ 10 ਸਾਲ ਦੇ ਇਕ ਲੱਖ, 45 ਹਜ਼ਾਰ, 930 ਬੱਚੇ ਕੋਰੋਨਾ ਦੀ ਚਪੇਟ ’ਚ ਆਏ ਹਨ। ਇਥੇ ਹਰ ਦਿਨ 300 ਤੋਂ 500 ਦੇ ਕਰੀਬ ਬੱਚੇ ਕੋਰੋਨਾ ਹੋ ਰਹੇ ਹਨ। ਉਥੇ ਹੀ ਮਹਾਰਾਸ਼ਟਰ ’ਚ 11 ਤੋਂ 20 ਸਾਲ ਦੇ 3 ਲੱਖ, 29 ਹਜ਼ਾਰ, 709 ਬੱਚੇ ਅਤੇ ਨੌਜਵਾਨ ਕੋਰੋਨਾ ਦਾ ਸ਼ਿਕਾਰ ਹੋਏ ਹਨ। ਅਜਿਹੇ ’ਚ ਬੱਚਿਆਂ ਲਈ ਮਾਪਿਆਂ ਦੀ ਚਿੰਤਾ ਪਹਿਲਾਂ ਤੋਂ ਕਿਤੇ ਜ਼ਿਆਦਾ ਵਧ ਗਈ ਹੈ। 

ਗੋਰਖਪੁਰ ਦੇ ਪੂਰਵਾਂਚਲ ਮਲਟੀ ਸਪੈਸ਼ਲਿਟੀ ਐਂਟ ਕ੍ਰਿਟਿਕਲ ਕੇਅਰ ਹਸਪਤਾਲ ਦੇ ਨਵਜੰਮੇ ਬੱਚੇ ਅਤੇ ਬਾਲ ਰੋਗ ਮਾਹਿਰ ਡਾਕਟਰ ਪ੍ਰਮੋਦ ਨਾਇਕ ਕਹਿੰਦੇ ਹਨ ਕਿ ਜਿਸ ਤਰ੍ਹਾਂ ਕੋਰੋਨਾ ਦੀ ਪਹਿਲੀ ਲਹਿਰ ’ਚ ਸਭ ਤੋਂ ਜ਼ਿਆਦਾ ਸ਼ਿਕਾਰ ਬਜ਼ੁਰਗ ਅਤੇ ਉਹ ਲੋਕ ਹੋਏ ਜੋ ਪਹਿਲਾਂ ਤੋਂ ਬੀਮਾਰੀਆਂ ਨਾਲ ਜੂਝ ਰਹੇ ਸਨ, ਇਸ ਤੋਂ ਬਾਅਦ ਦੂਜੀ ਲਹਿਰ ’ਚ ਨੌਜਵਾਨ ਜ਼ਿਆਦਾ ਸ਼ਿਕਾਰ ਹੋਏ, ਅਜਿਹੇ ’ਚ ਤੀਜੀ ਲਹਿਰ ਬਾਰੇ ਵਾਇਰੋਲਾਜਿਸਟ ਅਤੇ ਮਾਹਿਰਾਂ ਦਾ ਅਨੁਮਾਨ ਹੈ ਕਿ ਇਸ ਵਿਚ ਬੱਚੇ ਜ਼ਿਆਦਾ ਸ਼ਿਕਾਰ ਹੋ ਸਕਦੇ ਹਨ। 

ਡਾ. ਪ੍ਰਮੋਦ ਨੇ ਕਿਹਾ ਕਿ ਹੁਣ ਜਦੋਂ ਮੌਜੂਦਾ ਪ੍ਰੋਟੋਕੋਲ ’ਚ ਬੱਚਿਆਂ ਨੂੰ ਵੈਕਸੀਨੇਸ਼ਨ ’ਚ ਵੀ ਨਹੀਂ ਲਿਆ ਗਿਆ, ਅਤੇ ਨਾ ਹੀ ਉਨ੍ਹਾਂ ਲਈਖਾਸ ਦਵਾਈਆਂ ਇਜਾਦ ਕੀਤੀਆਂ ਗਈਆਂ ਹਨ ਤਾਂ ਸਭ ਤੋਂ ਜ਼ਰੂਰੀ ਉਨ੍ਹਾਂ ਨੂੰ ਬਚਾਉਣਾ ਹੀ ਹੈ। ਨਾਲ ਹੀ ਅਸੀਂ ਉਨ੍ਹਾਂ ਦੀ ਇਮਿਊਨਿਟੀ ਨੂੰ ਹੋਰ ਬੂਸਟ-ਅਪ ਕਰ ਸਕਦੇ ਹਾਂ। ਤੁਸੀਂ ਇਸ ਲਈ 6 ਮਹੀਨਿਆਂ ਤੋਂ ਉੱਪਰ ਦੀ ਉਮਰ ਦੇ ਬੱਚਿਆਂ ਨੂੰ ਕੁਝ ਸਪਲੀਮੈਂਟ ਦਾ ਕੋਰਸ ਕਰਵਾ ਸਕਦੇ ਹੋ। 

ਬੱਚਿਆਂ ਨੂੰ ਦੇ ਸਕਦੋ ਹੋ ਇਹ ਸਪਲੀਮੈਂਟ
ਡਾਕਟਰ ਮੁਤਾਬਕ, ਬੱਚਿਆਂ ਨੂੰ ਤੁਸੀਂ ਤੈਅ ਸਮੇਂ ਲਈ ਸਪਲੀਮੈਂਟ ਦੇ ਸਕਦੇ ਹੋ। ਇਸ ਵਿਚ 15 ਦਿਨਾਂ ਲਈ ਜਿੰਕ, ਇਕ ਮਹੀਨੇ ਦਾ ਮਲਟੀ ਵਿਟਾਮਿਨ ਅਤੇ ਇਕ ਹੀ ਮਹੀਨੇ ਦਾ ਕੈਲਸ਼ੀਅਮ ਦਾ ਕੋਰਸ ਕਰਵਾ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਇਮਿਊਨਿਟੀ ਨੂੰ ਬੂਸਟ-ਅਪ ਕਰਦੀਆਂ ਹਨ। ਵਿਟਾਮਿਨ ਦੇ ਕੁਦਰਤੀ ਸਰੋਤਾਂ ’ਤੇ ਵੀ ਨਿਰਭਰ ਰਹੋ। 

ਇਸ ਤੋਂ ਇਲਾਵਾ ਤੁਸੀਂ ਬੱਚਿਆਂ ਨੂੰ ਹਰ ਹਾਲ ’ਚ ਕੋਵਿਡ ਪ੍ਰੋਟੋਕੋਲ ਫਾਲੋ ਕਰਵਾਓ। ਘਰ ’ਚ ਕਿਸੇ ਨੂੰ ਲੱਛਣ ਹਨ ਜਾਂ ਨਹੀਂ ਪਰ ਫਿਰ ਵੀ ਬੱਚਿਆਂ ਤੋਂ ਥੋੜ੍ਹੀ ਦੂਰੀ ਬਣਾ ਕੇ ਰੱਖਣੀ ਹੀ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਜੁਕਾਮ ਜਾਂ ਪੇਟ ਦੀਆਂ ਸਮੱਸਿਆਵਾਂ ਤੋਂ ਬਚਾਉਣਾ ਹੈ ਕਿਉਂ ਇਸ ਵਿਚ ਇਮਿਊਨਿਟੀ ਘਟਦੀ ਹੈ। ਇਸ ਲਈ ਬੱਚਿਆਂ ਨੂੰ ਜ਼ਿਆਦਾ ਠੰਡਾ ਪਾਣੀ ਜਾਂ ਤਲੀਆਂ ਚੀਜ਼ਾਂ ਆਦਿ ਤੋਂ ਬਚਾਓ। ਇਸ ਦੀ ਬਜਾਏ ਉਨ੍ਹਾਂ ਨੂੰ ਦਾਲਾਂ, ਹਹੀਆਂ ਸਬਜ਼ੀਆਂ ਅਤੇ ਤਾਜ਼ੇ ਫਲ ਖਵਾਓ।

ਸ਼ਿਸ਼ੂ ਬਾਲ ਰੋਗ ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਬੱਚਿਆਂ ’ਚ ਹਲਕੇ ਲੱਛਣਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ। ਜੇਕਰ ਬੱਚੇ ’ਚ ਡਾਇਰੀਆ, ਜੁਕਾਮ, ਖੰਘ ਜਾਂ ਸਾਹ ਲੈਣ ਦੀ ਸਮੱਸਿਆ ਅਤੇ ਥਕਾਵਟ-ਸੁਸਤੀ ਵਰਗੇ ਲੱਛਣ ਦਿਸਣ ਤਾਂ ਸਾਵਧਾਨ ਹੋ ਜਾਓ ਅਤੇ ਤੁਰੰਤ ਡਾਕਟਰ ਦੀ ਸਲਾਹ ਲਓ। ਬੱਚਿਆਂ ਦੀ ਕੋਵਿਡ ਜਾਂਚ ਵੀ ਜ਼ਰੂਰ ਕਰਵਾਓ। ਇਸ ਤੋਂ ਇਲਾਵਾ ਡਾਕਟਰੀ ਸਲਾਹ ਤੋਂ ਬਿਨਾਂ ਬੱਚਿਆਂ ਨੂੰ ਐਂਟੀ ਵਾਇਰਲ ਦਵਾਈ, ਸਟੇਰਾਇਡਸ, ਐਂਟੀਬਾਓਟਿਕ ਆਦਿ ਦੇਣਾ ਨੁਕਸਾਨਦਾਇਕ ਹੋ ਸਕਦਾ ਹੈ। 

ਅਪਣਾਓ ਇਹ ਜ਼ਰੂਰੀ ਟਿਪਸ
- ਬਾਹਰੋਂ ਆਉਣ ਵਾਲੇ ਲੋਕਾਂ ਦੇ ਸੰਪਰਕ ’ਚ ਬੱਚਿਆਂ ਨੂੰ ਨਾ ਲਿਆਓ।
- ਬੱਚਿਆਂ ਨੂੰ ਕਿਸੇ ਵੀ ਸਮਾਰੋਹ ਜਾਂ ਬਾਜ਼ਾਰ ਨਾ ਲੈ ਕੇ ਜਾਓ। 
- ਜੇਕਰ ਘਰ ’ਚ ਕੋਈ ਬੀਮਾਰ ਹੈ ਤਾਂ ਬੱਚਿਆਂ ਨੂੰ ਮਾਸਕ ਪਹਿਨਾ ਕੇ ਰੱਖੋ। ਉਸ ਨੂੰ ਇਕ ਹੀ ਕਮਰੇ ’ਚ ਰੱਖੋ।
- ਇਸ ਮਾਹੌਲ ’ਚ ਬੱਚਿਆਂ ਨੂੰ ਦੂਜੇ ਬੱਚਿਆਂ ਦੇ ਨਾਲ ਨਾ ਖੇਡਣ ਦਿਓ।
- ਬੱਚਿਆਂ ਦਾ ਮਨੋਬਲ ਉੱਚਾ ਰੱਖੋ, ਉਨ੍ਹਾਂ ਨੂੰ ਕੋਰੋਨਾ ਨੂੰ ਲੈ ਕੇ ਡਰਾਓ ਨਾ, ਸਗੋਂ ਉਨ੍ਹਾਂ ਨਾਲ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਹੀ ਗੱਲ ਕਰੋ।

Get the latest update about more dangerous, check out more about Be careful, Truescoop, coronavirus & third wave

Like us on Facebook or follow us on Twitter for more updates.