ਕੁੜੀਆਂ ਆਪਣੇ ਲਾਈਫ ਪਾਰਟਨਰ 'ਚ ਦੇਖਦੀਆਂ ਹਨ ਅਜਿਹੀਆਂ ਖੂਬੀਆਂ, ਜਾਣਨ ਲਈ ਪੜ੍ਹੋ ਖ਼ਬਰ

ਬਾਲੀਵੁੱਡ ਇੰਡਸਟਰੀ ਦੀਆਂ ਕਈ ਹੌਟ ਜੋੜੀਆਂ ਹਨ, ਜਿਨ੍ਹਾਂ 'ਚੋਂ ਇਕ ਹੈ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਦੀ ਜੋੜੀ। ਇਹ ਜੋੜੀ ਬੀ-ਟਾਊਨ...

ਨਵੀਂ ਦਿੱਲੀ— ਬਾਲੀਵੁੱਡ ਇੰਡਸਟਰੀ ਦੀਆਂ ਕਈ ਹੌਟ ਜੋੜੀਆਂ ਹਨ, ਜਿਨ੍ਹਾਂ 'ਚੋਂ ਇਕ ਹੈ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਦੀ ਜੋੜੀ। ਇਹ ਜੋੜੀ ਬੀ-ਟਾਊਨ ਦੀ ਸਭ ਤੋਂ ਖੂਬਸੂਰਤ ਜੋੜੀ ਮੰਨੀ ਜਾਂਦੀ ਹੈ। ਇੱਥੇ ਤੁਹਾਨੂੰ ਸ਼ਾਇਦ ਹੀ ਪਤਾ ਹੋਵੇ ਕਿ ਇਹ ਜੋੜੀ ਬਹੁਤ ਹੀ ਮੁਸ਼ਕਿਲ ਨਾਲ ਬਣੀ ਸੀ, ਕਿਉਂਕਿ ਕਰੀਨਾ ਨੇ ਸੈਫ ਅਲੀ ਖ਼ਾਨ ਦਾ ਦੋ ਵਾਰ ਪਰਪੋਜ਼ਲ ਠੁਕਰਾ ਦਿੱਤਾ ਸੀ ਪਰ ਤੀਜੀ ਵਾਰ ਕੁਝ ਅਜਿਹਾ ਹੋਇਆ ਕਿ ਕਰੀਨਾ, ਸੈਫ ਅਲੀ ਖ਼ਾਨ ਨੂੰ ਨਾ ਨਹੀਂ ਕਰ ਸਕੀ । ਸੈਫ ਅਲੀ ਖ਼ਾਨ ਵਿੱਚ ਕੁਝ ਕੁਆਲਟੀਆਂ ਅਜਿਹੀਆਂ ਸਨ, ਜਿਸ ਦੀ ਵਜ੍ਹਾ ਕਰਕੇ ਉਹ ਕਰੀਨਾ ਦੇ ਦਿਲ ਵਿੱਚ ਜਗ੍ਹਾ ਬਣਾ ਸਕੇ। ਇਸ ਦਾ ਖੁਲਾਸਾ ਕਰੀਨਾ ਨੇ ਖੁਦ ਇਕ ਸ਼ੋਅ 'ਚ ਕੀਤਾ ਸੀ। ਕਰੀਨਾ ਮੁਤਾਬਕ ਜੇਕਰ ਤੁਸੀਂ ਕਿਸੇ ਕੁੜੀ ਦਾ ਦਿਲ ਜਿੱਤਣਾ ਚਾਹੁੰਦੇ ਹੋ ਤਾਂ ਉਸ ਨੂੰ ਕਦੇ ਵੀ ਬੋਰ ਨਾ ਹੋਣ ਦਿਓ ਕਿਉਂਕਿ ਜ਼ਿਆਦਾਤਰ ਕੁੜੀਆਂ ਨੂੰ ਇਸ ਤਰ੍ਹਾਂ ਦੇ ਮੁੰਡੇ ਹੀ ਪਸੰਦ ਆਉਂਦੇ ਹਨ ਜਿਨ੍ਹਾਂ ਨਾਲ ਉਹ ਸੁਰੱਖਿਅਤ ਫੀਲ ਕਰਦੀਆਂ ਹਨ।

ਪੰਜਾਬੀ ਗੀਤ 'ਸਖੀਆਂ' 'ਚ ਮਾਡਲਿੰਗ ਕਰ ਚੁੱਕੀ ਨੇਹਾ ਮਲਿਕ ਦੀਆਂ ਦੇਖੋ ਦਿਲਕਸ਼ ਤਸਵੀਰਾਂ

ਇਹੀ ਕੁਆਲਟੀ ਕਰੀਨਾ ਨੇ ਸੈਫ ਅਲੀ ਖ਼ਾਨ 'ਚ ਦੇਖੀ ਸੀ। ਕੁੜੀਆਂ ਨੂੰ ਆਪਣੀ ਤਾਰੀਫ ਵੀ ਬਹੁਤ ਪਸੰਦ ਆਉਂਦੀ ਹੈ। ਅਜਿਹਾ ਹੀ ਕੁਝ ਸੈਫ ਅਲੀ ਖ਼ਾਨ ਵੀ ਕਰਦੇ ਸਨ, ਇਸੇ ਲਈ ਕਰੀਨਾ ਉਨ੍ਹਾਂ ਦੀ ਜ਼ਿੰਦਗੀ ਵਿੱਚ ਸ਼ਾਮਲ ਹੋ ਗਈ। ਸੈਫ ਨੇ ਕਰੀਨਾ ਨੂੰ ਇਹ ਅਹਿਸਾਸ ਕਰਵਾਇਆ ਕਿ ਉਹ ਉਨ੍ਹਾ ਲਈ ਕਿੰਨੀ ਸਪੈਸ਼ਲ ਹੈ। ਕੁੜੀਆਂ ਨੂੰ ਘੁੰਮਣ ਫਿਰਨ ਵਾਲੇ ਮੁੰਡੇ ਵੀ ਬਹੁਤ ਪਸੰਦ ਹੁੰਦੇ ਹਨ। ਮਹਿੰਗੇ ਗਿਫਟ ਦੇਣ ਦੀ ਥਾਂ ਜੇਕਰ ਤੁਸੀਂ ਘੁੰਮਣ ਫਿਰਨ ਦੇ ਸ਼ੌਕੀਨ ਹੋ ਤਾਂ ਇਹ ਤੁਹਾਡੇ ਲਈ ਜ਼ਿਆਦਾ ਵਧੀਆ ਹੈ।

Get the latest update about Bollywood News, check out more about News In Punjabi, Lifestyle News, Bollywood Hot Couple & True Scoop News

Like us on Facebook or follow us on Twitter for more updates.