ਬੀਅਰ ਪੀਣ ਵਾਲੇ ਪੰਜਾਬੀਆਂ ਲਈ ਬੁਰੀ ਖ਼ਬਰ, ਅੱਤ ਦੀ ਗਰਮੀ ਹੈ ਵੱਡੀ ਵਜ੍ਹਾ

ਪੰਜਾਬ 'ਚ ਬੀਅਰ ਪੀਣ ਦੇ ਸ਼ੌਕੀਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਬਹੁਤੇ ਠੇਕਿਆਂ 'ਚੋਂ ਚੰਗੀ ਗੁਣਵੱਤਾ ਵਾਲੀ ਬੀਅਰ ਮੁੱਕੀ ਹੋਈ ਹੈ। ਇਸ ਦਾ ਵੱਡਾ ਕਾਰਨ...

ਚੰਡੀਗੜ੍ਹ— ਪੰਜਾਬ 'ਚ ਬੀਅਰ ਪੀਣ ਦੇ ਸ਼ੌਕੀਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਬਹੁਤੇ ਠੇਕਿਆਂ 'ਚੋਂ ਚੰਗੀ ਗੁਣਵੱਤਾ ਵਾਲੀ ਬੀਅਰ ਮੁੱਕੀ ਹੋਈ ਹੈ। ਇਸ ਦਾ ਵੱਡਾ ਕਾਰਨ ਅੱਤ ਦੀ ਗਰਮੀ 'ਚ ਵਧੀ ਹੋਈ ਮੰਗ ਤੇ ਘੱਟ ਸਪਲਾਈ ਹੈ। ਗਰਮੀ ਕਰਕੇ ਵਿਸਕੀ ਨਾਲੋਂ ਬੀਅਰ ਦੀ ਖਪਤ ਵੱਧ ਗਈ ਹੈ। ਦੱਸ ਦੇਈਏ ਕਿ ਗਰਮੀਆਂ 'ਚ ਬੀਅਰ ਦੀ ਮੰਗ ਆਮ ਨਾਲੋਂ 30% ਵੱਧ ਜਾਂਦੀ ਹੈ। ਸਿਰਫ ਬਠਿੰਡਾ ਸ਼ਹਿਰ 'ਚ ਰੋਜ਼ਾਨਾ 15,000 ਬੋਤਲਾਂ ਬੀਅਰ ਦੀ ਖਪਤ ਹੁੰਦੀ ਹੈ।

ਵਿੱਤ ਵਿਭਾਗ ਵੱਲੋਂ ਪੈਨਸ਼ਨ ਕੇਸ ਸਮੇਂ ਸਿਰ ਭੇਜਣ ਬਾਰੇ ਹਦਾਇਤਾਂ ਜਾਰੀ

ਪੰਜਾਬ 'ਚ ਬੀਅਰ ਦੇ ਮਸ਼ਹੂਰ ਬਰਾਂਡ ਕਾਰਲਸਬਰਗ, ਹੈਨੀਕੈਨ ਤੇ ਕਿੰਗਫਿਸ਼ਰ ਆਦਿ ਤਾਂ ਭਾਲਿਆਂ ਨਹੀਂ ਲੱਭਦੇ। ਇਸ ਲਈ ਬੀਅਰ ਪੀਣ ਦੇ ਸ਼ੌਕੀਨਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਠੇਕੇਦਾਰਾਂ ਮੁਤਾਬਕ, ਜਿੱਥੇ ਉੱਘੇ ਬਰਾਂਡ ਦੀ ਬੀਅਰ ਦੀ ਸਪਲਾਈ ਥੋੜ੍ਹੀ ਹੈ, ਉੱਥੇ ਲੋਕ ਸਭਾ ਚੋਣਾਂ ਮਗਰੋਂ ਉਨ੍ਹਾਂ ਦੇ ਮਾਅਰਕਿਆਂ ਨੂੰ ਪ੍ਰਵਾਨਗੀ ਨਹੀਂ ਮਿਲੀ। ਅਜਿਹੇ 'ਚ ਪੰਜਾਬ 'ਚ ਡਰਾਈ ਸਟੇਟ ਵਰਗੇ ਹਾਲਾਤ ਹੋ ਗਏ ਹਨ।

Get the latest update about Punjab News, check out more about Punjab News, True Scoop News, Punjab Local News & Beer Shortage In Punjab

Like us on Facebook or follow us on Twitter for more updates.