ਸਰਦੀਆਂ 'ਚ ਦਹੀਂ ਦਾ ਸੇਵਨ ਹੈ ਲਾਹੇਵੰਦ? ਜਾਣੋ ਫਾਇਦੇ ਤੇ ਨੁਕਸਾਨ

ਸਰਦੀਆਂ 'ਚ ਲੋਕ ਸਰੀਰ ਨੂੰ ਸਿਹਤਮੰਦ ਰੱਖਣ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ...

ਵੈੱਬ ਸੈਕਸ਼ਨ - ਸਰਦੀਆਂ 'ਚ ਲੋਕ ਸਰੀਰ ਨੂੰ ਸਿਹਤਮੰਦ ਰੱਖਣ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ। ਸਰਦੀਆਂ 'ਚ ਅਕਸਰ ਲੋਕ ਗਰਮ ਤਸੀਰ ਵਾਲੀਆਂ ਚੀਜ਼ਾਂ ਨੂੰ ਤਰਜੀਹ ਦਿੰਦੇ ਹਨ। ਪਰ ਦਹੀਂ ਦੀ ਤਾਸਰ ਠੰਡੀ ਹੁੰਦੀ ਹੈ, ਇਸ ਲਈ ਮੰਨਿਆ ਜਾਂਦਾ ਹੈ ਕਿ ਸਰਦੀਆਂ ਵਿੱਚ ਇਸ ਦਾ ਸੇਵਨ ਕਰਨ ਨਾਲ ਕਈ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਪਰ ਸਿਹਤ ਸਬੰਧੀ ਮਾਹਰ ਤੇ ਡਾਈਟੀਸ਼ੀਅਨਜ਼ ਅਨੁਸਾਰ ਸਰਦੀਆਂ ਵਿਚ ਦਹੀਂ ਖਾਣ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਇਸ ਤੋਂ ਇਲਾਵਾ ਦਹੀਂ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਦਹੀਂ ਖਾਣ ਦੇ ਫਾਇਦੇ
ਪਾਚਨ ਰੱਖੇ ਦਰੁਸਤ
ਸਰਦੀਆਂ 'ਚ ਕੁਝ ਗਲਤ ਖਾਣ-ਪੀਣ ਕਾਰਨ ਪਾਚਨ ਸੰਬੰਧੀ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ ਪਰ ਜੇਕਰ ਤੁਸੀਂ ਆਪਣੀ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਦਹੀਂ ਦਾ ਸੇਵਨ ਕਰ ਸਕਦੇ ਹੋ। ਇਸ ਮੌਸਮ 'ਚ ਦਹੀਂ ਖਾਣ ਨਾਲ ਤੁਹਾਡੀ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।

ਹੱਡੀਆਂ ਬਣਾਏ ਮਜ਼ਬੂਤ
ਇਸ ਮੌਸਮ ਵਿੱਚ ਹੱਡੀਆਂ ਵਿੱਚ ਬਹੁਤ ਦਰਦ ਹੁੰਦਾ ਹੈ, ਅਜਿਹੇ ਵਿੱਚ ਤੁਸੀਂ ਦਹੀਂ ਦਾ ਸੇਵਨ ਕਰ ਸਕਦੇ ਹੋ। ਇਸ 'ਚ ਪਾਇਆ ਜਾਣ ਵਾਲਾ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਹੱਡੀਆਂ 'ਚ ਹੋਣ ਵਾਲੇ ਦਰਦ ਨੂੰ ਘੱਟ ਕਰਨ ਲਈ ਇਹ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਹੱਡੀਆਂ ਦਾ ਦਰਦ ਵੀ ਘੱਟ ਹੁੰਦਾ ਹੈ।

ਬੈਕਟੀਰੀਆ ਤੇ ਇਨਫੈਕਸ਼ਨ ਤੋਂ ਬਚਾਏ
ਸਰਦੀਆਂ ਵਿੱਚ ਬੈਕਟੀਰੀਲ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੀ ਸਥਿਤੀ ਵਿੱਚ ਤੁਸੀਂ ਦਹੀਂ ਦਾ ਸੇਵਨ ਕਰ ਸਕਦੇ ਹੋ। ਇਸ ਵਿੱਚ ਵਿਟਾਮਿਨ-ਸੀ, ਪੋਟਾਸ਼ੀਅਮ, ਮੈਗਨੀਸ਼ੀਅਮ, ਪ੍ਰੋਟੀਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰਦੀਆਂ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ।

ਚਮੜੀ ਨੂੰ ਬਣਾਏ ਚਮਕਦਾਰ 
ਦਹੀਂ ਦਾ ਸੇਵਨ ਕਰਨ ਨਾਲ ਤੁਸੀਂ ਚਮੜੀ ਨੂੰ ਵੀ ਨਿਖਾਰ ਸਕਦੇ ਹੋ। ਇਸ ਵਿਚ ਮੋਇਸਚਰਾਈਜ਼ਿੰਗ ਦੇ ਗੁਣ ਹੁੰਦੇ ਹਨ ਜੋ ਚਿਹਰੇ ਨਿਖਾਰਨ ਤੇ ਚਮਕਦਾਰ ਬਣਾਉਣ ਵਿਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਦਹੀਂ ਬਲੈਕਹੈੱਡਸ ਨੂੰ ਦੂਰ ਕਰਨ 'ਚ ਵੀ ਮਦਦ ਕਰਦਾ ਹੈ। ਇਸ ਨਾਲ ਤੁਹਾਡੀ ਚਮੜੀ ਬੇਦਾਗ ਅਤੇ ਨਿਖਰੀ ਦਿਖਾਈ ਦਿੰਦੀ ਹੈ।

ਨੁਕਸਾਨ
ਸਰਦੀਆਂ ਵਿੱਚ ਦਹੀਂ ਖਾਣ ਨਾਲ ਸਰੀਰ ਨੂੰ ਸਿਹਤ ਸਬੰਧੀ ਲਾਭ ਹੁੰਦੇ ਹੈ ਪਰ ਜੇਕਰ ਤੁਹਾਨੂੰ ਜ਼ੁਕਾਮ ਜਾਂ ਕੋਈ ਹੋਰ ਸਮੱਸਿਆ ਹੈ ਤਾਂ ਇਸ ਦਾ ਸੇਵਨ ਨਾ ਕਰੋ। ਇਸ ਤੋਂ ਇਲਾਵਾ ਸਾਹ ਦੀ ਸਮੱਸਿਆ ਹੋਣ 'ਤੇ ਵੀ ਇਸ ਦਾ ਸੇਵਨ ਨਾ ਕਰੋ। ਜ਼ਿਆਦਾ ਦਹੀਂ ਖਾਣ ਨਾਲ ਵੀ ਤੁਹਾਡੇ ਸਰੀਰ ਵਿੱਚ ਸੋਜ ਆ ਸਕਦੀ ਹੈ। ਰਾਤ ਨੂੰ ਦਹੀਂ ਖਾਣ ਨਾਲ ਸਰਦੀ-ਜ਼ੁਕਾਮ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

Get the latest update about Truescoop News, check out more about Health tips, eat curd & winter

Like us on Facebook or follow us on Twitter for more updates.