ਹੁਣ ਬੀਜੇਪੀ ਦੇ ਇਹ ਸੰਸਦ ਕਰ ਰਹੇ ਹਨ Protestors ਦੀ ਪ੍ਰੋਟੈਸ਼ਨ

ਜਾਮੀਆ ਅਤੇ ਸ਼ਾਹੀਨ ਬਾਗ ਖੇਤਰ 'ਚ ਇਕ ਤੋਂ ਬਾਅਦ ਇਕ ਹੋ ਰਹੀ ਫਾਇਰਿੰਗ ਦੀ ਘਟਨਾ ...

ਨਵੀਂ ਦਿੱਲੀ — ਜਾਮੀਆ ਅਤੇ ਸ਼ਾਹੀਨ ਬਾਗ ਖੇਤਰ 'ਚ ਇਕ ਤੋਂ ਬਾਅਦ ਇਕ ਹੋ ਰਹੀ ਫਾਇਰਿੰਗ ਦੀ ਘਟਨਾ ਨੂੰ ਲੈ ਕੇ ਰਾਜਨੀਤੀ ਬਿਆਨਬਾਜੀ ਤੇਜ਼ ਹੋ ਗਈ ਹੈ। ਲੋਕ ਸਭਾ 'ਚ ਸਾਰੇ ਵਿਰੋਧੀ ਦਲਾਂ ਨੇ ਸਰਕਾਰ 'ਤੇ ਹਮਲਾ ਬੋਲਿਆ ਅਤੇ ਇੰਡੀਅਨ ਮੁਸਲਿਮ ਲੀਗ ਦੇ ਸੰਸਦ ਨੇ ਬੀਜੇਪੀ ਸੰਸਦ ਮੈਂਬਰ ਪ੍ਰਵੇਸ਼ ਸਰਮਾ ਅਤੇ ਅਨੁਰਾਗ ਠਾਕੁਰ ਦੇ ਹਾਲ ਹੀ 'ਚ ਦਿੱਤੇ ਬਿਆਨਾਂ 'ਤੇ ਮੁਲਤਵੀ ਪ੍ਰਸਤਾਵ ਦਿੱਤਾ। ਪੱਛਮੀ ਬੰਗਾਲ ਦੇ ਬੈਰਕਪੁਰ ਤੋਂ ਬੀਜੇਪੀ ਸੰਸਦ ਅਰਜੁਨ ਸਿੰਘ ਨੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਵਿਰੋਧੀ ਦਲਾਂ ਨੇ ਮੁਸਲਿਮਾਂ ਨੂੰ ਸੁਰੱਖਿਅਤ ਦੇ ਕੇ ਸ਼ਾਹੀਨ ਬਾਗ 'ਚ ਬਿਠਾਇਆ ਹੈ, ਜਾਮੀਆ 'ਚ ਜੋ ਵੀ ਘਟਨਾ ਘਟੀ ਉਸ ਦਾ ਸੀਏਏ ਨਾਲ ਕੋਈ ਮਤਲਬ ਨਹੀਂ ਹੈ। ਸਾਡੀ ਘੱਟ ਉਮਰ ਦੇ ਬੱਚੇ ਉਲਝ ਕੇ ਗੋਲੀ ਚਲਾ ਰਹੇ ਹਨ।

ਅਖਿਰ ਇਸ ਵਿਅਕਤੀ ਨੇ ਅਜੈ ਦੇਵਗਨ ਦੀ ਫਿਲਮ 'ਦ੍ਰਿਸ਼ਯਮ' ਤੋਂ ਪ੍ਰੇਰਿਤ ਹੋ ਕੇ ਕਿਵੇਂ ਕੀਤਾ ਨੌਜਵਾਨ ਦਾ ਕਤਲ, ਪੜ੍ਹੋ ਪੂਰੀ ਖ਼ਬਰ

ਜਾਣਕਾਰੀ ਅਨੁਸਾਰ ਲੋਕ ਸਭਾ 'ਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਇਕ ਚੋਣ ਰੈਲੀ 'ਚ ਦਿੱਤੇ ਬਿਆਨ ਦਾ ਵਿਰੋਧੀ ਧਿਰਾਂ ਨੇ ਜਮ ਕੇ ਵਿਰੋਧ ਕੀਤਾ ਹੈ। ਦਿੱਲੀ ਦੇ ਰਿਠਲਾ ਬੀਜੇਪੀ ਉਮੀਦਵਾਰ ਦੇ ਸਮਰਥਨ 'ਚ ਆਯੋਜਿਤ ਰੈਲੀ ਦੌਰਾਨ ਅਨੁਰਾਗ ਠਾਕੁਰ ਨੇ 'ਗੋਲੀ ਮਾਰੋ ਗੱਦਾਰਾਂ ਨੂੰ' ਨਾਅਰੇ ਲਗਵਾਏ ਸਨ। ਇਸ 'ਤੇ ਅੱਜ ਲੋਕ ਸਭਾ 'ਚ ਵਿਰੋਧੀ ਧਿਰ ਸੰਸਦਾਂ ਨੇ ਵਿਰੋਧ ਕੀਤਾ ਅਤੇ ਨਾਅਰੇ ਲਗਵਾਏ, ਗੋਲੀ ਮਾਰਨਾ ਬੰਦ ਕਰੋ, ਦੇਸ਼ ਤੋੜਨਾ ਬੰਦ ਕਰੋ, ਅਨੁਰਾਗ ਠਾਕੁਰ ਨੇ ਜਿਵੇਂ ਹੀ ਬੋਲਣਾ ਸ਼ੁਰੂ ਕੀਤਾ ਵਿਰੋਧੀ ਸੰਸਦ ਮੈਂਬਰਾਂ ਨੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇੰਡੀਅਨ ਮੁਸਲਿਮ ਲੀਗ ਦੇ ਸੰਸਦ ਨੇ ਬੀਜੇਪੀ ਸੰਸਦ ਮੈਂਬਰ ਪ੍ਰਵੇਸ਼ ਵਰਮਾ ਅਤੇ ਅਨੁਰਾਗ ਠਾਕੁਰ ਦੇ ਹਾਲ ਹੀ 'ਚ ਦਿੱਤੇ ਬਿਆਨਾਂ 'ਤੇ ਮੁਲਤਵੀ ਪ੍ਰਸਤਾਵ ਦਿੱਤਾ ਹੈ। ਦਰਅਸਲ ਰਿਠਾਲਾ ਤੋਂ ਭਾਜਪਾ ਦੇ ਉਮੀਦਵਾਰ ਮਨੀਸ਼ ਚੌਧਰੀ ਦੇ ਸਮਰਥਨ 'ਚ ਇਕ ਜਨਸਭਾ 'ਚ ਠਾਕੁਰ ਨੇ ਸ਼ਾਹੀਨ ਬਾਗ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਚੱਲ ਰਹੇ ਪ੍ਰਦਰਸ਼ਨ ਅਤੇ ਕਥਿਤ ਦੇਸ਼ ਵਿਰੋਧੀ ਨਾਅਰਿਆਂ ਨਾਲ ਵਿਰੋਧੀ ਪਾਰਟੀਆਂ ਨੂੰ ਜੋੜਿਆਂ ਅਤੇ ਭੀੜ ਨੂੰ ਵਿਵਾਦਿਤ ਨਾਅਰੇ ਲਗਾਉਣ ਨੂੰ ਕਿਹਾ ਸੀ।

ਕੇਰਲ 'ਚ ਤੀਜਾ ਵਿਅਕਤੀ ਹੋਇਆ ਕੋਰੋਨਾ ਵਾਇਰਸ ਦਾ ਸ਼ਿਕਾਰ, ਹੋਈ ਪੁਸ਼ਟੀ

ਜ਼ਿਕਰਯੋਗ ਹੈ ਕਿ ਦਿੱਲੀ ਦੇ ਜਾਮੀਆ ਮਿਲੀਆ ਇਸਲਾਮੀਆ ਕੋਲ ਐਤਵਾਰ ਰਾਤ ਵੀ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਸੀ। ਦੱਸਿਆ ਜਾ ਰਿਹਾ ਹੈ ਕਿ ਜਾਮੀਆ ਦੇ ਗੇਟ ਨੰਬਰ 5 ਕੋਲ ਗੋਲੀਬਾਰੀ ਹੋਈ ਸੀ ਪਰ ਦਿੱਲੀ ਪੁਲਸ ਨੂੰ ਇਸ ਮਾਮਲੇ 'ਚ ਹੁਣ ਤੱਕ ਕੋਈ ਸਬੂਤ ਨਹੀਂ ਮਿਲੇ ਹਨ। ਪੁਲਸ ਨੂੰ ਮੌਕੇ ਤੋਂ ਕੋਈ ਕਾਰਤੂਸ ਬਰਾਮਦ ਨਹੀਂ ਹੋਇਆ। ਦਿੱਲੀ ਪੁਲਸ ਨੇ ਹੁਣ ਤੱਕ ਜੋ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਹੈ। ਉਨ੍ਹਾਂ 'ਚ ਕੋਈ ਸ਼ੱਕੀ ਵਿਅਕਤੀ ਨਹੀਂ ਦਿਖਾਈ ਦਿੱਤਾ, ਜਦਕਿ ਪੁਲਸ ਹੁਣ ਹੋਰ ਸੀਸੀਟੀਵੀ ਫੁਟੇਜ ਦੀ ਜਾਂਚ 'ਚ ਲੱਗੀ ਹੋਈ ਹੈ। ਇਸ ਵਜ੍ਹਾ ਨਾਲ ਹੁਣ ਤੱਕ ਇਹ ਸਾਫ ਨਹੀਂ ਹੋਇਆ ਕਿ ਜਾਮੀਆ ਕੋਲ ਬੀਤੀ ਰਾਤ ਫਾਇਰਿੰਗ ਹੋਈ ਹੈ ਜਾਂ ਨਹੀਂ। ਦਿੱਲੀ ਪੁਲਸ ਹੁਣ ਜਾਂਚ 'ਚ ਜੁੱਟੀ ਹੈ।

ਰਾਹੁਲ ਗਾਂਧੀ ਨੇ ਵੀਡੀਓ ਸ਼ੇਅਰ ਕਰਕੇ ਪੀਐੱਮ ਮੋਦੀ 'ਤੇ ਸਾਧਿਆ ਨਿਸ਼ਾਨਾ, ਕਿਹਾ- 'ਆਪਣੀ ਜਾਦੂ ਦੀ ਕਸਰਤ ਦੀ ਰੁਟੀਨ ਨੂੰ ਮੁੜ ਤੋਂ ਸ਼ੁਰੂ ਕਰੋ'

Get the latest update about Statement, check out more about Bengal BJP MP Arjun Singh, National News, News In Punjabi & Jamia Shooters Misguided Youths

Like us on Facebook or follow us on Twitter for more updates.