ਉਬੇਰ, ਓਲਾ, ਰੈਪਿਡੋ ਖਿਲਾਫ ਸਖ਼ਤ ਹੋਈ ਬੈਂਗਲੁਰੂ ਸਰਕਾਰ, ਓਵਰ ਚਾਰਜਿੰਗ ਦੀਆਂ ਸ਼ਿਕਾਇਤਾਂ ਤੋਂ ਬਾਅਦ ਬੰਦ ਹੋਣਗੀਆਂ ਆਟੋ ਸੇਵਾਵਾਂ

ਜਿਕਰਯੋਗ ਹੈ ਕਿ ਕਈ ਯਾਤਰੀਆਂ ਨੇ ਟਰਾਂਸਪੋਰਟ ਵਿਭਾਗ ਨੂੰ ਸ਼ਿਕਾਇਤ ਕੀਤੀ ਹੈ ਕਿ ਓਲਾ ਅਤੇ ਉਬੇਰ ਐਗਰੀਗੇਟਰ ਵਰਗੀਆਂ ਕੰਪਨੀਆਂ ਆਟੋ ਸੇਵਾਵਾਂ ਦੇ ਲਈ ਘੱਟੋ-ਘੱਟ 100 ਰੁਪਏ ਲੈਂਦੇ ਹਨ ਭਾਵੇਂ ਦੂਰੀ ਦੋ ਕਿਲੋਮੀਟਰ ਤੋਂ ਘੱਟ ਕਿਉਂ ਨਾ ਹੋਵੇ...

ਕਰਨਾਟਕ ਦੇ ਟਰਾਂਸਪੋਰਟ ਵਿਭਾਗ ਨੇ ਬੈਂਗਲੁਰੂ ਵਿੱਚ ਉਬੇਰ ਅਤੇ ਓਲਾ ਵਰਗੇ ਐਪ-ਆਧਾਰਿਤ ਐਗਰੀਗੇਟਰਾਂ ਦੁਆਰਾ ਆਟੋਰਿਕਸ਼ਾ ਸਵਾਰੀਆਂ ਲਈ ਓਵਰਚਾਰਜ ਦੀਆਂ ਕਈ ਸ਼ਿਕਾਇਤਾਂ ਦੇ ਬਾਅਦ ਇਨ੍ਹਾਂ ਦੀਆਂ ਆਟੋਰਿਕਸ਼ਾ ਸੇਵਾ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਇਸ ਨੂੰ ਇੱਕ 'ਗੈਰ-ਕਾਨੂੰਨੀ' ਅਭਿਆਸ ਕਰਾਰ ਦਿੱਤਾ ਅਤੇ ਓਲਾ, ਉਬੇਰ ਅਤੇ ਰੈਪਿਡੋ ਚਲਾਉਣ ਵਾਲੀ ਏਐਨਆਈ ਟੈਕਨਾਲੋਜੀਜ਼ ਨੂੰ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ਵਿੱਚ ਆਟੋ ਸੇਵਾਵਾਂ ਬੰਦ ਕਰਨ ਲਈ ਕਿਹਾ। 

ਜਿਕਰਯੋਗ ਹੈ ਕਿ ਕਈ ਯਾਤਰੀਆਂ ਨੇ ਟਰਾਂਸਪੋਰਟ ਵਿਭਾਗ ਨੂੰ ਸ਼ਿਕਾਇਤ ਕੀਤੀ ਹੈ ਕਿ ਓਲਾ ਅਤੇ ਉਬੇਰ ਐਗਰੀਗੇਟਰ ਵਰਗੀਆਂ ਕੰਪਨੀਆਂ ਆਟੋ ਸੇਵਾਵਾਂ ਦੇ ਲਈ ਘੱਟੋ-ਘੱਟ 100 ਰੁਪਏ ਲੈਂਦੇ ਹਨ ਭਾਵੇਂ ਦੂਰੀ ਦੋ ਕਿਲੋਮੀਟਰ ਤੋਂ ਘੱਟ ਕਿਉਂ ਨਾ ਹੋਵੇ। ਪਰ ਸ਼ਹਿਰ ਵਿੱਚ ਘੱਟੋ-ਘੱਟ ਆਟੋ ਦਾ ਕਿਰਾਇਆ ਪਹਿਲੇ 2 ਕਿਲੋਮੀਟਰ ਲਈ 30 ਰੁਪਏ ਅਤੇ ਉਸ ਤੋਂ ਬਾਅਦ ਹਰ ਕਿਲੋਮੀਟਰ ਲਈ 15 ਰੁਪਏ ਤੈਅ ਕੀਤਾ ਗਿਆ ਹੈ। ਪਿਛਲੇ ਮਹੀਨੇ ਟਰਾਂਸਪੋਰਟ ਵਿਭਾਗ ਨੇ ਨਾਗਰਿਕਾਂ ਵੱਲੋਂ ਵੱਧ ਚਾਰਜ ਲੈਣ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਰਾਈਡ-ਹੇਲਿੰਗ ਐਪਸ 'ਤੇ 292 ਮਾਮਲੇ ਦਰਜ ਕੀਤੇ ਸਨ


ਇਨ੍ਹਾਂ ਸ਼ਿਕਾਇਤ ਤੋਂ ਬਾਅਦ ਟਰਾਂਸਪੋਰਟ ਕਮਿਸ਼ਨਰ ਟੀਐਚਐਮ ਕੁਮਾਰ ਕਿਹਾ ਕਿ ਰਾਜ ਦੇ ਆਨ-ਡਿਮਾਂਡ ਟ੍ਰਾਂਸਪੋਰਟੇਸ਼ਨ ਟੈਕਨਾਲੋਜੀ ਐਗਰੀਗੇਟਰ ਨਿਯਮ ਇਨ੍ਹਾਂ ਕੰਪਨੀਆਂ ਨੂੰ ਆਟੋ-ਰਿਕਸ਼ਾ ਸੇਵਾਵਾਂ ਚਲਾਉਣ ਦੀ ਆਗਿਆ ਨਹੀਂ ਦਿੰਦੇ ਹਨ ਕਿਉਂਕਿ ਇਹ ਸਿਰਫ ਟੈਕਸੀਆਂ ਤੱਕ ਸੀਮਤ ਸੀ।

ਕਮਿਸ਼ਨ ਦੁਆਰਾ ਜਾਰੀ ਕੀਤੇ ਗਏ ਇੱਕ ਪੱਤਰ 'ਚ ਇੱਹ ਕਿਹਾ ਗਿਆ ਹੈ ਕਿ ਐਗਰੀਗੇਟਰ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਕੇ ਆਟੋਰਿਕਸ਼ਾ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਨਾਲ ਹੀ, ਇਹ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਗਾਹਕਾਂ ਤੋਂ ਸਰਕਾਰ ਦੁਆਰਾ ਨਿਰਧਾਰਤ ਦਰਾਂ ਨਾਲੋਂ ਵੱਧ ਰੇਟ ਵਸੂਲੇ ਜਾ ਰਹੇ ਹਨ। ਨੋਟਿਸ ਵਿੱਚ ਕੰਪਨੀਆਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਆਟੋ ਸੇਵਾਵਾਂ ਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ ਅਤੇ ਨਾਲ ਹੀ ਟੈਕਸੀ ਵਿੱਚ ਯਾਤਰੀਆਂ ਤੋਂ ਸਰਕਾਰ ਦੁਆਰਾ ਨਿਰਧਾਰਤ ਕਿਰਾਏ ਤੋਂ ਵੱਧ ਕਿਰਾਏ ਨਾ ਲਏ ਜਾਣ। ਵਿਭਾਗ ਨੇ ਹੁਕਮਾਂ ਦੀ ਪਾਲਣਾ ਨਾ ਕਰਨ 'ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ।


Like us on Facebook or follow us on Twitter for more updates.