ਬੀ-ਟਾਊਨ ਹਸੀਨਾਵਾਂ ਵਰਗੀ ਗਲੋਇੰਗ ਸਕਿਨ ਪਾਉਣ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਜ਼ਿਆਦਾਤਰ ਮਹਿਲਾਵਾਂ ਪਾਰਲਰ 'ਚ ਜਾਣ ਦੀ ਜਗ੍ਹਾ ਘਰ ਦੀ ਰਸੋਈ 'ਚ ਹੀ ਫੇਸਮਾਸਕ ਅਤੇ ਪੈਕਸ ਬਣਾਉਣ 'ਚ ਲੱਗੀਆਂ ਰਹਿੰਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਰਸੋਈ 'ਚ ਇਸਤੇਮਾਲ ਕੀਤੀ ਜਾਣ ਵਾਲੀ ਇਕ ਸਾਧਾਰਨ ਜਿਹੀ ਚੀਜ਼ ਬੇਸਨ ਚਮੜੀ ਲਈ...

ਨਵੀਂ ਦਿੱਲੀ— ਜ਼ਿਆਦਾਤਰ ਮਹਿਲਾਵਾਂ ਪਾਰਲਰ 'ਚ ਜਾਣ ਦੀ ਜਗ੍ਹਾ ਘਰ ਦੀ ਰਸੋਈ 'ਚ ਹੀ ਫੇਸਮਾਸਕ ਅਤੇ ਪੈਕਸ ਬਣਾਉਣ 'ਚ ਲੱਗੀਆਂ ਰਹਿੰਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਰਸੋਈ 'ਚ ਇਸਤੇਮਾਲ ਕੀਤੀ ਜਾਣ ਵਾਲੀ ਇਕ ਸਾਧਾਰਨ ਜਿਹੀ ਚੀਜ਼ ਬੇਸਨ ਚਮੜੀ ਲਈ ਕਾਫੀ ਲਾਭਕਾਰੀ ਹੁੰਦਾ ਹੈ। ਕੇਵਲ ਆਮ ਮਹਿਲਾਵਾਂ ਹੀ ਨਹੀਂ ਬਲਕਿ ਸੈਲੇਬਸ ਵੀ ਇਸ ਫੇਸਪੈਕ ਦਾ ਇਸਤੇਮਾਲ ਕਰਦੀਆਂ ਹਨ। ਕਰਿਸ਼ਮਾ ਕਪੂਰ, ਕਰੀਨਾ ਕਪੂਰ ਅਤੇ ਸੋਹਾ ਅਲੀ ਖਾਨ ਘਰ 'ਚ ਬਣਾਏ ਗਏ ਬੇਸਨ ਦੇ ਫੇਸਪੈਕ ਬਾਰੇ ਗੱਲ੍ਹ ਕਰ ਚੁੱਕੀਆਂ ਹਨ। ਦੱਸ ਦੇਈਏ ਕਿ ਬੇਸਨ ਸੁੱਕੀ ਚਮੜੀ ਲਈ ਬੇਹੱਦ ਹੀ ਲਾਭਕਾਰੀ ਹੁੰਦੀ ਹੈ।

ਕੋਰੋਨਾ ਲੈ ਰਿਹੈ ਭਿਆਨਕ ਰੂਪ, ਗੰਜੇ ਮਰਦ ਹੋ ਜਾਣ ਸਾਵਧਾਨ!!

ਜਾਣਕਾਰੀ ਮੁਤਾਬਕ ਬੇਸਨ ਦਾ ਪੈਕ ਬਣਾਉਣ ਲਈ ਤੁਹਾਨੂੰ ਸਿਰਫ ਬੇਸਨ ਅਤੇ ਫੁੱਲ ਕ੍ਰੀਮ ਦੁੱਧ ਨੂੰ ਮਿਲਾ ਕੇ ਇਕ ਪੇਸਟ ਤਿਆਰ ਕਰ ਲਓ ਅਤੇ 10 ਮਿੰਟ ਲਈ ਲਗਾ ਕੇ ਰੱਖ ਲਓ। ਇਕ ਵਾਰ ਇਸ ਦੇ ਸੁੱਕ ਜਾਣ ਤੋਂ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡੀ ਚਮੜੀ ਮੁਲਾਇਮ ਹੁੰਦੀ ਹੈ।

ਕੁੜੀਆਂ ਆਪਣੇ ਲਾਈਫ ਪਾਰਟਨਰ 'ਚ ਦੇਖਦੀਆਂ ਹਨ ਅਜਿਹੀਆਂ ਖੂਬੀਆਂ, ਜਾਣਨ ਲਈ ਪੜ੍ਹੋ ਖ਼ਬਰ

ਮਾਨਸੂਨ ਦੇ ਸਮੇਂ ਇਹ ਫੇਸਪੈਕ ਸੁੱਕੀ  ਅਤੇ ਡਲ ਸਕਿਨ ਲਈ ਬੇਹੱਦ ਲਾਭਕਾਰੀ ਹੈ। ਜਾਣਕਾਰਾਂ ਮੁਤਾਬਕ ਬੇਸਨ ਦਾ ਫੇਸਪੈਕ ਉਨ੍ਹਾਂ ਮਹਿਲਾਵਾਂ ਲਈ ਬੇਹੱਦ ਉਪਯੋਗੀ ਹੈ, ਜਿਨ੍ਹਾਂ ਨੂੰ ਪਿੰਪਲਸ ਅਤੇ ਦਾਗ-ਧੱਬੇ (ਐਕਨੇ) ਦੀ ਸਮੱਸਿਆ ਰਹਿੰਦੀ ਹੈ। ਬੇਸਨ 'ਚ ਜ਼ਿੰਕ ਹੁੰਦਾ ਹੈ। ਜੋ ਸੂਜਨ ਵਾਲੇ ਝੁਰੜੀਆਂ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਜੇਕਰ ਤੁਸੀਂ ਟੀ ਟ੍ਰੀ ਆਇਲ ਅਤੇ ਗੁਲਾਬ ਜਲ ਨਾਲ ਉਪਯੋਗ ਕਰਦੇ ਹਨ, ਤਾਂ ਇਹ ਪਿੰਪਲਸ ਨੂੰ ਘੱਟ ਕਰਨ 'ਚ ਮਦਦ ਕਰੇਗਾ। 2 ਵੱਡੇ ਚੱਮਚ ਬੇਸਨ, ਇਕ ਵੱਡਾ ਚੱਮਚ ਗੁਲਾਬ ਜਲ ਅਤੇ 2-3 ਬੂੰਦ ਟੀ ਟ੍ਰੀ ਆਲਿ ਮਿਲਾ ਕੇ ਹਲਕਾ ਮਾਸਕ ਬਣਾਓ।

Get the latest update about True Scoop News, check out more about News In Punjabi, Besan Benefits, Karisma Kapoor & Glowing Skin

Like us on Facebook or follow us on Twitter for more updates.