70 ਸਾਲ ਦੀ ਉਮਰ 'ਚ ਮੁੜ ਵਿਆਹ ਦੇ ਚੱਕਰ 'ਚ ਡਾਕਟਰ ਨੇ ਗੁਆਏ 1 ਕਰੋੜ 80 ਲੱਖ ਰੁਪਏ, ਇੰਝ ਹੋਇਆ ਹਨੀਟ੍ਰੈਪ ਦਾ ਸ਼ਿਕਾਰ

ਲਖਨਊ 'ਚ ਦਿਲ ਦੇ ਮਾਹਿਰ ਡਾਕਟਰ ਨੂੰ ਦੂਜਾ ਵਿਆਹ ਕਰਨ ਦਾ ਸੁਪਨਾ ਲੈਣਾ ਮਹਿੰਗਾ ਪੈ ਗਿਆ। ਦਰਅਸ...

ਲਖਨਊ 'ਚ ਦਿਲ ਦੇ ਮਾਹਿਰ ਡਾਕਟਰ ਨੂੰ ਦੂਜਾ ਵਿਆਹ ਕਰਨ ਦਾ ਸੁਪਨਾ ਲੈਣਾ ਮਹਿੰਗਾ ਪੈ ਗਿਆ। ਦਰਅਸਲ, ਜਿਸ ਔਰਤ ਨਾਲ ਡਾਕਟਰ ਵਿਆਹ ਦੀ ਗੱਲ ਕਰ ਰਿਹਾ ਸੀ, ਉਸ ਨੇ ਡਾਕਟਰ ਤੋਂ 1 ਕਰੋੜ 80 ਲੱਖ ਰੁਪਏ ਹੜੱਪ ਲਏ। ਫਿਰ ਫ਼ੋਨ ਬੰਦ ਕਰ ਦਿੱਤਾ। ਜਦੋਂ ਡਾਕਟਰ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋਈ ਹੈ ਤਾਂ ਉਸ ਨੇ ਸਾਈਬਰ ਕਰਾਈਮ ਥਾਣੇ ਵਿਚ ਰਿਪੋਰਟ ਦਰਜ ਕਰਵਾਈ।

ਜਾਣਕਾਰੀ ਮੁਤਾਬਕ ਲਖਨਊ ਦੇ ਰਹਿਣ ਵਾਲੇ 70 ਸਾਲਾ ਦਿਲ ਦੇ ਮਾਹਿਰ ਡਾਕਟਰ ਮੁਰਾਦਾਬਾਦ ਦੇ ਇਕ ਵੱਡੇ ਹਸਪਤਾਲ 'ਚ ਤਾਇਨਾਤ ਹਨ। ਉਨ੍ਹਾਂ ਦੀ ਪਤਨੀ ਦਾ ਤਿੰਨ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਡਾਕਟਰ ਆਪਣੇ ਆਪ ਨੂੰ ਕਾਫੀ ਇਕੱਲਾ ਮਹਿਸੂਸ ਕਰ ਰਿਹਾ ਸੀ। ਇਸ ਲਈ ਉਸ ਨੇ ਦੁਬਾਰਾ ਵਿਆਹ ਕਰਨ ਬਾਰੇ ਸੋਚਿਆ। ਇਸ ਦੇ ਲਈ ਡਾਕਟਰ ਨੇ ਜਨਵਰੀ 'ਚ ਵਿਆਹ ਲਈ ਅਖਬਾਰ 'ਚ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਸੀ।

ਪੀੜਤ ਡਾਕਟਰ ਨੇ ਸ਼ਿਕਾਇਤ 'ਚ ਦੱਸਿਆ ਕਿ ਵਿਆਹ ਦਾ ਇਸ਼ਤਿਹਾਰ ਛਪਣ ਤੋਂ ਬਾਅਦ ਉਸ ਨੂੰ ਕਈ ਪ੍ਰਸਤਾਵ ਮਿਲੇ। ਪਰ ਉਹ 40 ਸਾਲਾ ਕ੍ਰਿਸ਼ਮਾ ਸ਼ਰਮਾ ਨੂੰ ਪਸੰਦ ਕੀਤਾ ਸੀ। ਦੋਵਾਂ ਵਿਚਾਲੇ ਵਟਸਐਪ ਤੇ ਫੋਨ ਕਾਲਾਂ ਰਾਹੀਂ ਗੱਲਬਾਤ ਸ਼ੁਰੂ ਹੋਈ। ਖ਼ੁਦ ਨੂੰ ਮਰੀਨ ਇੰਜਨੀਅਰ ਦੱਸਦਿਆਂ ਕ੍ਰਿਸ਼ਮਾ ਨੇ ਦੱਸਿਆ ਕਿ ਉਹ ਤਲਾਕਸ਼ੁਦਾ ਹੈ ਅਤੇ ਅਮਰੀਕਾ ਦੇ ਫਲੋਰੀਡਾ ਵਿੱਚ ਰਹਿੰਦੀ ਹੈ।

ਕ੍ਰਿਸ਼ਮਾ ਨੇ ਡਾਕਟਰ ਨੂੰ ਦੱਸਿਆ ਕਿ ਉਹ ਇਸ ਸਮੇਂ ਅਮਰੀਕਾ ਵਿਚ ਇਕ ਵੱਡੇ ਮਾਲਵਾਹਕ ਜਹਾਜ਼ ਵਿਚ ਇੰਜੀਨੀਅਰ ਦੀ ਨੌਕਰੀ 'ਤੇ ਹੈ। ਕਰੀਬ ਡੇਢ ਮਹੀਨੇ ਬਾਅਦ ਉਹ ਮੁੰਬਈ ਦੇ ਰਸਤੇ ਲਖਨਊ ਆਵੇਗੀ। ਕ੍ਰਿਸ਼ਮਾ ਨੇ ਡਾਕਟਰ ਨੂੰ ਦੱਸਿਆ ਕਿ ਉਹ ਹੁਣ ਨੌਕਰੀ ਛੱਡ ਕੇ ਕਾਰੋਬਾਰ ਕਰਨ ਬਾਰੇ ਸੋਚ ਰਹੀ ਹੈ। ਨੌਕਰੀ ਦੌਰਾਨ ਉਸ ਨੇ ਅਫਰੀਕਾ ਤੋਂ ਕਾਫੀ ਸੋਨਾ ਖਰੀਦਿਆ ਹੈ। ਉਹ ਉਸਨੂੰ ਭਾਰਤ ਭੇਜਣਾ ਚਾਹੁੰਦੀ ਹੈ। ਕਿਉਂਕਿ ਇੰਨਾ ਸੋਨਾ ਆਪਣੇ ਨਾਲ ਲਿਆਉਣਾ ਖ਼ਤਰੇ ਤੋਂ ਖਾਲੀ ਨਹੀਂ ਹੈ।

ਕ੍ਰਿਸ਼ਮਾ ਨੇ ਡਾਕਟਰ ਨੂੰ ਦੱਸਿਆ ਕਿ ਉਹ ਰਾਇਲ ਸਕਿਓਰਿਟੀ ਕੰਪਨੀ ਤੋਂ ਸੋਨਾ ਭੇਜ ਰਹੀ ਹੈ। ਉਸ ਨੇ ਡਾਕਟਰ ਨੂੰ ਸੋਨਾ ਲੈਣ ਲਈ ਕਿਹਾ। ਡਾਕਟਰ ਨੂੰ ਕੋਰੀਅਰ ਕੰਪਨੀ ਤੋਂ ਫ਼ੋਨ ਆਇਆ। ਉਸ ਨੇ ਡਾਕਟਰ ਤੋਂ ਕਸਟਮ ਡਿਊਟੀ ਅਤੇ ਪਰਮਿਸ਼ਨ ਫੀਸ ਦੇ ਨਾਂ 'ਤੇ 1 ਕਰੋੜ 80 ਲੱਖ ਰੁਪਏ ਮੰਗੇ। ਡਾਕਟਰ ਨੇ ਉਸ ਨੂੰ ਰੁਪਏ ਵੀ ਦੇ ਦਿੱਤੇ। ਬਾਅਦ ਵਿਚ ਜਦੋਂ ਉਸ ਨੇ ਕ੍ਰਿਸ਼ਨਾ ਨੂੰ ਫੋਨ ਕੀਤਾ ਤਾਂ ਉਸ ਦਾ ਨੰਬਰ ਬੰਦ ਸੀ, ਜਿਸ ਤੋਂ ਬਾਅਦ ਡਾਕਟਰ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋਈ ਹੈ। ਉਸਨੇ ਲਖਨਊ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਐੱਫਆਈਆਰ ਦਰਜ ਕਰਵਾਈ ਹੈ। ਏਡੀਸੀਪੀ ਰਾਘਵੇਂਦਰ ਮਿਸ਼ਰਾ ਮੁਤਾਬਕ ਉਨ੍ਹਾਂ ਨੇ ਡਾਕਟਰ ਦੀ ਸ਼ਿਕਾਇਤ 'ਤੇ ਐੱਫਆਈਆਰ ਦਰਜ ਕਰ ਲਈ ਹੈ। ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Get the latest update about lucknow, check out more about honeytrap, married, Online Punjabi News & Truescoop News

Like us on Facebook or follow us on Twitter for more updates.