ਭਗਵੰਤ ਮਾਨ ਨੇ ਕੱਲ੍ਹ ਪੰਜਾਬ 'ਚ ਛੁੱਟੀ ਦਾ ਕੀਤਾ ਐਲਾਨ, ਪੰਜਾਬ ਵਿਧਾਨ ਸਭਾ ਵਿੱਚ ਸ਼ਹੀਦ ਭਗਤ ਸਿੰਘ ਅਤੇ ਡਾ.ਬੀ.ਆਰ.ਅੰਬੇਦਕਰ ਦੇ ਮੂਰਤੀ ਲਗਾਉਣ ਦਾ ਰੱਖਿਆ ਪ੍ਰਸਤਾਵ

ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਬਰਸੀ ਮੌਕੇ ਵਿਧਾਨ ਸਭਾ ਵਿੱਚ ਕੀਤਾ। ਪਹਿਲਾਂ ਸਿਰਫ਼ ਨਵਾਂਸ਼ਹਿਰ ਵਿੱਚ ਹੀ ਸਰਕਾਰੀ ਛੁੱਟੀ ਹੁੰਦੀ ਸੀ। ਸੀਐਮ ਮਾਨ ਨੇ ਕਿਹਾ ਕਿ ਸ਼ਹੀਦ ਸਿਰਫ਼ ਨਵਾਂਸ਼ਹਿਰ ਦੇ...

ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੱਲ ਸੂਬੇ ਭਰ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ  ਨੇ ਇਹ ਐਲਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਬਰਸੀ ਮੌਕੇ ਵਿਧਾਨ ਸਭਾ ਵਿੱਚ ਕੀਤਾ। ਪਹਿਲਾਂ ਸਿਰਫ਼ ਨਵਾਂਸ਼ਹਿਰ ਵਿੱਚ ਹੀ ਸਰਕਾਰੀ ਛੁੱਟੀ ਹੁੰਦੀ ਸੀ। ਸੀਐਮ ਮਾਨ ਨੇ ਕਿਹਾ ਕਿ ਸ਼ਹੀਦ ਸਿਰਫ਼ ਨਵਾਂਸ਼ਹਿਰ ਦੇ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਹਨ। ਇਸ ਤੋਂ ਪਹਿਲਾਂ ਸੀਐਮ ਮਾਨ ਨੇ ਪੰਜਾਬ ਵਿਧਾਨ ਸਭਾ ਵਿੱਚ ਸ਼ਹੀਦ ਭਗਤ ਸਿੰਘ ਅਤੇ ਡਾ.ਬੀ.ਆਰ.ਅੰਬੇਦਕਰ ਦੇ ਬੁੱਤ ਲਗਾਉਣ ਦਾ ਪ੍ਰਸਤਾਵ ਰੱਖਿਆ ਹੈ । ਜਿਸ 'ਤੇ ਕਾਂਗਰਸੀ ਵਿਧਾਇਕ ਪ੍ਰਤਾਪ ਬਾਜਵਾ ਨੇ ਕਿਹਾ ਕਿ ਇਨ੍ਹਾਂ ਦੋਵਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਵੀ ਲਗਾਇਆ ਜਾਣਾ ਚਾਹੀਦਾ ਹੈ | ਸੀ.ਐਮ ਮਾਨ ਨੇ ਇਸ 'ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ। ਅਕਾਲੀ ਵਿਧਾਇਕ ਮਨਪ੍ਰੀਤ ਇਆਲੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਬੁੱਤ ਲਗਾਉਣ ਦਾ ਮੁੱਦਾ ਉਠਾਇਆ।

ਆਪ' ਸਰਕਾਰ ਦਾ ਆਦੇਸ਼ ਜਾਰੀ, ਪੰਜਾਬ 'ਚ 31 ਮਾਰਚ ਨੂੰ ਨਹੀਂ ਟੁੱਟਣਗੇ ਠੇਕੇ

ਭਗਤ ਸਿੰਘ ਦਾ ਜਨਮ ਦਿਨ ਨਹੀਂ ਦੱਸ ਸਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ
ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਵੱਲੋਂ ਪੂਰੇ ਪੰਜਾਬ 'ਚ ਛੁੱਟੀ ਦੇ ਪ੍ਰਸਤਾਵ 'ਤੇ ਕਿਹਾ ਕਿ ਛੁੱਟੀ ਤੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਦੀ ਬਜਾਏ ਕਾਲਜਾਂ ਅਤੇ ਸਕੂਲਾਂ 'ਚ ਭਗਤ ਸਿੰਘ ਦੇ ਸੰਘਰਸ਼ ਦੀ ਕਹਾਣੀ ਸੁਣਾਈ ਜਾਵੇ, ਜਿਸ 'ਤੇ ਸ. ਮੁੱਖ ਮੰਤਰੀ ਨੇ ਰਾਜਾ ਵੜਿੰਗ ਨੂੰ ਪੁੱਛਿਆ।ਕੀ ਤੁਹਾਨੂੰ ਪਤਾ ਹੈ ਭਗਤ ਸਿੰਘ ਦਾ ਜਨਮ ਦਿਨ ਕਦੋਂ ਹੈ। ਵੜਿੰਗ ਨੇ ਇਸ ਬਾਰੇ ਅਣਜਾਣਤਾ ਪ੍ਰਗਟਾਈ।

Get the latest update about Amrinder Singh Raja Warring, check out more about TRUE SCOOP NEWS, BHAGWANT MANN, B R Ambedkar & Shaheed Bhagat Singh

Like us on Facebook or follow us on Twitter for more updates.