ਭਗਵੰਤ ਮਾਨ ਨੇ ਮੋਟਰਸਾਈਕਲ ਰੇਹੜੀ ਵਾਲੇ ਹੁਕਮਾਂ 'ਤੇ ਲਿਆ ਨੋਟਿਸ, ਪਲਟ ਸਕਦੈ ਫੈਸਲਾ

ਪੰਜਾਬ ਵਿਚ ਮੋਟਰਸਾਈਕਲ ਰੇਹੜੀ ਉੱਤੇ ਪੰਜਾਬ ਦੇ ਏਡੀਜੀਪੀ ਟ੍ਰੈਫਿਕ ਵਲੋਂ ਬੈਨ ਲਾ ਦਿੱਤਾ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ...

ਚੰਡੀਗੜ੍ਹ- ਪੰਜਾਬ ਵਿਚ ਮੋਟਰਸਾਈਕਲ ਰੇਹੜੀ ਉੱਤੇ ਪੰਜਾਬ ਦੇ ਏਡੀਜੀਪੀ ਟ੍ਰੈਫਿਕ ਵਲੋਂ ਬੈਨ ਲਾ ਦਿੱਤਾ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਫੈਸਲੇ ਦਾ ਨੋਟਿਸ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਮੁੱਖ ਮੰਤਰੀ ਇਸ ਫੈਸਲੇ ਤੋਂ  ਨਾਰਾਜ਼ ਹਨ ਤੇ ਤੁਰੰਤ ਟਰਾਂਸਪੋਰਟ ਵਿਭਾਗ ਤੋਂ ਇਸ ਸਬੰਧੀ ਰਿਪੋਰਟ ਮੰਗੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਮੁੱਖ ਮੰਤਰੀ ਇਸ ਫੈਸਲੇ ਨੂੰ ਪਲਟ ਸਕਦੇ ਹਨ। 

ਏਡੀਜੀਪੀ ਟਰੈਫਿਕ ਨੇ ਦਿੱਤੇ ਹੁਕਮ
ਇਸ ਸਬੰਧੀ ਏ.ਡੀ.ਜੀ.ਪੀ ਟ੍ਰੈਫਿਕ ਨੇ ਹੁਕਮ ਦਿੱਤੇ ਹਨ ਕਿ ਸੂਬੇ ਵਿੱਚ ਕੰਡਮ ਮੋਟਰਸਾਈਕਲਾਂ ਨੂੰ ਸਟਰੀਟ ਵੈਂਡਰਾਂ ਨਾਲ ਜੋੜ ਕੇ ਸਵਾਰੀਆਂ ਲਿਜਾਈਆਂ ਜਾ ਰਹੀਆਂ ਹਨ। ਉਹ ਆਪਣੀ ਅਤੇ ਆਪਣੇ ਯਾਤਰੀਆਂ ਦੀ ਜਾਨ ਨੂੰ ਖਤਰੇ ਵਿੱਚ ਪਾ ਰਹੇ ਹਨ। ਇਨ੍ਹਾਂ ਰੇਹੜੀਆਂ ਵਿਚ ਸੀਮਿੰਟ, ਬੱਜਰੀ, ਰੇਤਾ, ਇੱਟਾਂ, ਸਰੀਏ ਅਤੇ ਇਲੈਕਟ੍ਰਾਨਿਕ ਸਮਾਨ ਲੱਦਿਆ ਜਾ ਰਿਹਾ ਹੈ। ਕਈ ਵਾਰ ਇਹ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਉਨ੍ਹਾਂ ਵਿਸ਼ੇਸ਼ ਮੁਹਿੰਮ ਚਲਾ ਕੇ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ।

ਬਠਿੰਡਾ 'ਚ 'ਆਪ' ਵਿਧਾਇਕ ਦੇ ਘਰ ਧਰਨਾ
ਏਡੀਜੀਪੀ ਦੇ ਹੁਕਮ ਮਿਲਦੇ ਹੀ ਸੂਬੇ ਦੀ ਪੁਲਿਸ ਨੇ ਮੋਟਰਸਾਈਕਲ ਰੇਹੜੀ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਬੇ ਭਰ ਵਿੱਚ ਉਨ੍ਹਾਂ ਦੀ ਰੇਹੜੀਆਂ ਜ਼ਬਤ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਬਠਿੰਡਾ ਦੇ ਰੇਹੜੀ ਵਾਲਿਆਂ ਵਿੱਚ ਰੋਸ ਹੈ। ਉਨ੍ਹਾਂ ਬਠਿੰਡਾ ਸ਼ਹਿਰੀ ਤੋਂ ‘ਆਪ’ ਵਿਧਾਇਕ ਜਗਰੂਪ ਗਿੱਲ ਦੇ ਘਰ ਧਰਨਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਕੋਈ ਵਿਕਲਪ ਦੇਵੇ ਨਹੀਂ ਤਾਂ ਇਹ ਸਾਡਾ ਰੁਜ਼ਗਾਰ ਨਾ ਖੋਹੇ।

ਅਕਾਲੀ ਦਲ ਨੇ ਵੀ ਕੀਤਾ ਪ੍ਰਦਰਸ਼ਨ
ਇਸ ਸਬੰਧੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਚੀਮਾ ਨੇ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਜੁਗਾੜੂ ਸਟਰੀਟ ਵੈਂਡਰਾਂ 'ਤੇ ਲੱਗੀ ਪਾਬੰਦੀ ਨੂੰ ਤੁਰੰਤ ਹਟਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਨਾਲ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ। ਸਰਕਾਰ ਨੂੰ ਅਜਿਹੇ ਹੁਕਮ ਦੇਣ ਤੋਂ ਪਹਿਲਾਂ ਉਨ੍ਹਾਂ ਲਈ ਕੋਈ ਹੋਰ ਪ੍ਰਬੰਧ ਕਰਨਾ ਚਾਹੀਦਾ ਸੀ।

Get the latest update about Punjab News, check out more about decision, notice, Online Punjabi News & motorcycle rehri

Like us on Facebook or follow us on Twitter for more updates.