
ਚੰਡੀਗੜ੍ਹ— ਪੰਜਾਬ ਸਕੱਤਰੇਤ 'ਚ ਸਥਿਤ ਨਵਜੋਤ ਸਿੰਘ ਸਿੱਧੂ ਦਾ ਕਮਰਾ ਹੁਣ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਦੇ ਦਿੱਤਾ ਗਿਆ ਹੈ। ਹੁਣ ਇਸ ਕਮਰੇ 'ਤੇ ਨਵਜੋਤ ਸਿੰਧੂ ਦੇ ਨਾਂ ਹੀ ਪਲੇਟ ਹਟਾ ਕੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਾਂ ਦੀ ਪਲੇਟ ਲਗਾ ਦਿੱਤੀ ਗਈ ਹੈ। ਇਹ ਕਮਰਾ ਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਦੀ ਬਿਲਡਿੰਗ ਦੇ 5ਵੀਂ ਮੰਜ਼ਿਲ 'ਤੇ ਸਥਿਤ ਹੈ।
ਜਾਣਕਾਰੀ ਮੁਤਾਬਕ ਪੰਜਾਬ ਸਕੱਤਰੇਤ ਦੀ ਪੰਜਵੀਂ ਮੰਜ਼ਿਲ 'ਤੇ ਕਮਰਾ ਨੰਬਰ 33 ਹੁਣ ਭਾਰਤ ਭੂਸ਼ਣ ਆਸ਼ੂ ਕੋਲ ਆ ਗਿਆ ਹੈ। ਇਹ ਕਮਰਾ ਪਹਿਲਾਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਹੁੰਦਾ ਸੀ, ਜਿਸ 'ਤੇ ਆਸ਼ੂ ਨੇ ਕਬਜ਼ਾ ਜਮਾ ਲਿਆ ੈਹੈ। ਭਾਰਤ ਭੂਸ਼ਣ ਆਸ਼ੂ ਪਹਿਲਾਂ ਇਸੇ ਮੰਜ਼ਿਲ 'ਤੇ ਕਮਰਾ ਨੰਬਰ 13 ਵਿੱਚ ਬੈਠਦੇ ਸਨ। ਦਰਅਸਲ ਸਿੱਧੂ ਤੇ ਆਸ਼ੂ ਦੀ ਆਪਸ 'ਚ ਖੜਕ ਗਈ ਸੀ, ਜਿਸ ਤੋਂ ਬਾਅਦ ਹੁਣ ਆਸ਼ੂ ਨੇ ਸਿੱਧੂ ਦਾ ਕਮਰਾ ਮੱਲ ਲਿਆ ਹੈ। ਸੀ. ਐੱਲ. ਯੂ ਵਿਵਾਦ 'ਤੇ ਆਸ਼ੂ ਨੇ ਚੁਨੌਤੀ ਦਿੱਤੀ ਸੀ।
ਪੰਜਾਬ-ਹਰਿਆਣਾ 'ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
ਕੈਬਨਿਟ 'ਚ ਰਹਿੰਦੇ ਹੋਏ ਸਿੱਧੂ ਤੇ ਆਸ਼ੂ ਦੀ ਘੱਟ ਹੀ ਬਣੀ ਸੀ। ਲੁਧਿਆਣਾ 'ਚ ਰਿਹਾਇਸ਼ੀ ਪ੍ਰੋਜੈਕਟ ਨੂੰ ਸੀ. ਐੱਲ. ਯੂ ਦੀ ਮਨਜ਼ੂਰੀ ਮਿਲਣ 'ਤੇ ਰੇੜਕਾ ਪਿਆ ਸੀ, ਜਿਸ ਕਾਰਨ ਦੋਵਾਂ ਦੇ ਰਿਸ਼ਤਿਆਂ ਵਿੱਚ ਖੱਟਾਸ ਆ ਗਈ। ਸਿੱਧੂ ਨੇ ਬਤੌਰ ਸਥਾਨਕ ਸਰਕਾਰਾਂ ਮੰਤਰੀ ਸੀ. ਐੱਲ. ਯੂ ਮਨਜ਼ੂਰੀ 'ਤੇ ਰੋਕ ਲਾ ਦਿੱਤੀ ਸੀ। ਸਿੱਧੂ ਨੇ ਕਿਹਾ ਸੀ ਮਨਜ਼ੂਰੀ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਹਾਸਲ ਕੀਤੀ ਗਈ ਸੀ। ਸੀ. ਐੱਲ. ਯੂ ਵਿਵਾਦ 'ਚ ਭਾਰਤ ਭੂਸ਼ਣ ਆਸ਼ੂ ਦਾ ਨਾਂ ਉੱਠਿਆ ਸੀ। ਹਾਲਾਂਕਿ, ਆਸ਼ੂ ਨੇ ਸਿੱਧੂ ਨੂੰ ਸ਼ਮੂਲੀਅਤ ਸਿੱਧ ਕਰਕੇ ਦਿਖਾਉਣ ਦੀ ਚੁਨੌਤੀ ਵੀ ਦਿੱਤੀ ਸੀ ਪਰ ਹੁਣ ਸਿੱਧੂ ਮੰਤਰੀ ਹੀ ਨਹੀਂ ਰਹੇ ਤਾਂ ਚੁਨੌਤੀ ਵੀ ਬੇਅਸਰ ਹੋ ਗਈ ਜਾਪਦੀ ਹੈ।
Get the latest update about Punjab Secretariat, check out more about News In Punjabi, Political News, True Scoop News & Punjab News
Like us on Facebook or follow us on Twitter for more updates.