ਭਾਰਤਪੇ ਦੇ ਫਾਊਂਡਰ ਤੇ ਸ਼ਾਰਕ ਟੈਂਕ ਇੰਡੀਆ ਦੇ ਜੱਜ ਦਾ ਚੰਡੀਗੜ੍ਹ 'ਚ ਦਿਖਿਆ ਬੇਬਾਕ ਅੰਦਾਜ਼

ਅਰਬਾਂ ਦੀ ਵਿੱਤੀ ਤਕਨੀਕ ਕੰਪਨੀ ਭਾਰਤਪੇ ਦੇ ਫਾਊਂਡਰ ਤੇ ਸ਼ਾਰਕ ਟੈਂਕ ਦੇ ਜੱਜ ਅਸ਼ਨੀਰ ਗ੍ਰੋਵਰ ਆਪਣੀ ਬੇਬਾਕੀ ਦੇ ਲਈ ਮਸ਼ਹੂਰ ਹਨ। ਇਕ ਪ੍ਰੋਗਰਾਮ ਦੇ ਸਿਲਸਿਲੇ ਵਿਚ ਜਦੋਂ ਉਹ ਸ਼ਨੀਵਾਰ ਨੂੰ ਚੰਡੀਗੜ੍ਹ ਆ...

ਚੰਡੀਗੜ੍ਹ- ਅਰਬਾਂ ਦੀ ਵਿੱਤੀ ਤਕਨੀਕ ਕੰਪਨੀ ਭਾਰਤਪੇ ਦੇ ਫਾਊਂਡਰ ਤੇ ਸ਼ਾਰਕ ਟੈਂਕ ਦੇ ਜੱਜ ਅਸ਼ਨੀਰ ਗ੍ਰੋਵਰ ਆਪਣੀ ਬੇਬਾਕੀ ਦੇ ਲਈ ਮਸ਼ਹੂਰ ਹਨ। ਇਕ ਪ੍ਰੋਗਰਾਮ ਦੇ ਸਿਲਸਿਲੇ ਵਿਚ ਜਦੋਂ ਉਹ ਸ਼ਨੀਵਾਰ ਨੂੰ ਚੰਡੀਗੜ੍ਹ ਆਏ ਤਾਂ ਉਨ੍ਹਾਂ ਉਨ੍ਹਾਂ ਦਾ ਇਹੀ ਅੰਦਾਜ਼ ਦੇਖਣ ਨੂੰ ਮਿਲਿਆ।

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਇੰਨੇ ਵਿਵਾਦਾਂ ਵਿਚ ਰਹਿ ਕੇ ਅੱਗੇ ਕੀ ਕਰਨ ਜਾ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਮੇਰੇ ਤੋਂ ਪਹਿਲਾਂ ਵੀ ਕਿਸੇ ਨੇ ਇਹ ਸਵਾਲ ਪੁੱਛਿਆ ਸੀ ਤੇ ਮੈਂ ਉਸ ਨੂੰ ਜਵਾਬ ਦਿੱਤਾ ਸੀ ਕਿ ਤੈਨੂੰ ਕਿਉਂ ਦੱਸਾਂ। ਉਨ੍ਹਾਂ ਕਿਹਾ ਕਿ ਅੱਜ ਮੇਰੀ ਲੋਕਾਂ ਨਾਲ ਇੰਨੀ ਤੂੰ-ਤੂੰ ਮੈਂ-ਮੈਂ ਹੋ ਗਈ ਹੈ ਕੇ ਮੈਂ ਨਿਵੇਸ਼ਕਾਂ ਕੋਲ ਨਹੀਂ ਜਾਣ ਵਾਲਾ। ਹੁਣ ਅੱਗੇ ਜੋ ਵੀ ਕਰਾਂਗਾ ਉਸ ਦੇ ਲਈ ਪੈਸੇ ਆਪਣੇ ਕੋਲੋਂ ਹੀ ਇਕੱਠੇ ਕਰਾਂਗਾ। ਮੇਰਾ ਪੂਰਾ ਜ਼ੋਰ ਕੰਮ ਨੂੰ ਫਾਇਦੇ ਵਿਚ ਲਿਆਉਣ ਉੱਤੇ ਹੋਵੇਗਾ। ਉਹ ਇਥੇ ਹੋਟਲ ਹਯਾਤ ਵਿਚ ਆਯੋਜਿਤ ਟਾਈਕਾਨ 2022 ਦੇ ਪਹਿਲੇ ਸੈਸ਼ਨ ਵਿਚ ਨੌਜਵਾਨਾਂ ਨੂੰ ਸਫਲਤਾ ਦੇ ਮੰਤਰ ਦੇ ਰਹੇ ਸਨ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਵਿੱਤੀ ਬੇਨਿਯਮੀਆਂ ਦੇ ਦੋਸ਼ ਵਿਚ ਭਾਰਤਪੇ ਕੰਪਨੀ ਵਿਚੋਂ ਬੇਦਖਲ ਕਰ ਦਿੱਤਾ ਗਿਆ ਸੀ।

ਦੋ-ਤਿੰਨ ਸਾਲ ਮਜ਼ਬੂਤੀ ਨਾਲ ਜੰਮੇ ਰਹੋ
ਕਿਸੇ ਵੀ ਆਈਡੀਆ ਨੂੰ ਇਕਦਮ ਸਟਾਰਟਅਪ ਵਿਚ ਬਦਲ ਯੂਨੀਕਾਰਨ ਬਣਨ ਦਾ ਸੁਪਨਾ ਨਹੀਂ ਦੇਖਣਾ ਚਾਹੀਦਾ। ਰਿਸਰਚ ਜ਼ਰੂਰੀ ਹੈ। ਅੱਜ ਲੋਕ ਨੌਕਰੀਆਂ ਛੱਡ ਕੇ ਸਟਾਰਟਅਪ ਸ਼ੁਰੂ ਕਰ ਤੁਰੰਤ ਸਫਲਤਾ ਚਾਹੁੰਦੇ ਹਨ, ਜਦਕਿ ਕਿਸੇ ਵੀ ਸਟਾਰਟਅਪ ਨੂੰ ਦੋ-ਤਿੰਨ ਸਾਲ ਲੱਗਦੇ ਹਨ। ਇਸ ਦੌਰਾਨ ਮਜ਼ਬੂਤੀ ਨਾਲ ਜੰਮੇ ਰਹਿਣਾ ਪੈਂਦਾ ਹੈ।

Get the latest update about Bharatpe, check out more about Punjab News, Truescoop News, Shark Tank India judge & Chandigarh

Like us on Facebook or follow us on Twitter for more updates.