ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲਾ ਅਹੁਦੇਦਾਰ ਦੇ ਪਿਤਾ ਦੀ ਦਿੱਲੀ ਧਰਨੇ ਵਿਚ ਮੌਤ

ਗੁਰਦਾਸਪੁਰ ਦੇ ਕਿਸਾਨ ਅਮਰੀਕ ਸਿੰਘ (75 ਸਾਲ) ਪਿੰਡ ਗਿੱਲਾਂ, ਜੋ ਕਿਸਾਨੀ ਅੰਦੋਲਨ ਵਿ...

ਗੁਰਦਾਸਪੁਰ ਦੇ ਕਿਸਾਨ ਅਮਰੀਕ ਸਿੰਘ (75 ਸਾਲ) ਪਿੰਡ ਗਿੱਲਾਂ, ਜੋ ਕਿਸਾਨੀ ਅੰਦੋਲਨ ਵਿਚ ਲੰਮੇ ਸਮੇਂ ਤੋਂ ਟਿਕਰੀ ਬਾਡਰ ਬੱਸ ਸਟੈਂਡ ਬਹਾਦਰ ਗੜ੍ਹ ਗਏ ਸਨ, ਦੀ ਦਿੱਲੀ ਵਿਖੇ ਮੌਤ ਹੋ ਗਈ ਹੈ। ਕੇਂਦਰ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਠੰਢ ਦੌਰਾਨ ਅੰਦੋਲਨ ਕਰ ਰਹੇ 42 ਦੇ ਕਰੀਬ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ।

ਇਸ ਕਿਸਾਨ ਦੇ ਪੁੱਤਰ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਅਹੁਦੇਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਬੀਤੀ 24 ਦਸੰਬਰ ਨੂੰ ਉਹ ਆਪਣੇ ਪਿਤਾ ਅਮਰੀਕ ਸਿੰਘ, ਮਾਤਾ ਮਨਜੀਤ ਕੌਰ, ਛੋਟੇ ਭਰਾ ਬਲਜੀਤ ਸਿੰਘ, ਪਤਨੀ ਇੰਦਰਜੀਤ ਕੌਰ ਅਤੇ ਸਾਢੇ 3 ਸਾਲ ਦੀ ਬੇਟੀ ਦਿਲਸਾਂਝ ਕੌਰ ਨਾਲ ਦਿੱਲੀ ਪਹੁੰਚੇ ਸਨ। ਬੀ. ਕੇ. ਯੂ. ( ਉਗਰਾਹਾਂ) ਵਲੋਂ ਅਮਰੀਕ ਸਿੰਘ ਨੂੰ ਕਿਸਾਨ ਸੰਘਰਸ਼ ਦਾ ਸ਼ਹੀਦ ਦੱਸਦਿਆਂ, ਉਸ ਦੀ ਮੌਤ ਲਈ ਸਰਕਾਰ ਤੋਂ ਆਰਥਿਕ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਦਲਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਐਤਵਾਰ ਆਪਣੇ ਜੱਦੀ ਪਿੰਡ ਪੁੱਜਣਗੇ ਜਦ ਕਿ ਉਨ੍ਹਾਂ ਦੇ ਪਿਤਾ ਦੀ ਮ੍ਰਿਤਕਦੇਹ ਨੂੰ ਕਿਸਾਨ ਜਥੇਬੰਦੀਆਂ ਲੈ ਕੇ ਪੁੱਜਣਗੀਆਂ।

Get the latest update about district officer, check out more about Bhartiya Kisan Union Ugrahan, father & dead

Like us on Facebook or follow us on Twitter for more updates.