ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਪਾਕਿ ਵਲੋਂ ਜਾਰੀ ਕੀਤੀ ਵੀਡੀਓ 'ਚ ਭਿੰਡਰਾਵਾਲੇ ਦੀ ਦਿਖ 'ਤੇ ਖੜ੍ਹਾ ਹੋਇਆ ਵਿਵਾਦ

ਸ਼੍ਰੀ ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ 2200 ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਦੇ ਪੰਜਾਬ ਸੂਬੇ ਪਹੁੰਚਿਆ। 9 ਨਵੰਬਰ ਨੂੰ ਇਸ ਲਾਂਘੇ ਦਾ ਉਦਘਾਟਨ ਹੋਣਾ ਹੈ। ਇਸ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼...

ਅੰਮ੍ਰਿਤਸਰ— ਸ਼੍ਰੀ ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ 2200 ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਦੇ ਪੰਜਾਬ ਸੂਬੇ ਪਹੁੰਚਿਆ। 9 ਨਵੰਬਰ ਨੂੰ ਇਸ ਲਾਂਘੇ ਦਾ ਉਦਘਾਟਨ ਹੋਣਾ ਹੈ। ਇਸ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘੇ 'ਤੇ ਪਾਕਿਸਤਾਨ ਸਰਕਾਰ ਨੇ ਬਾਕਾਇਦਾ ਇਕ ਗੀਤ ਜਾਰੀ ਕੀਤਾ ਹੈ। ਤਿੰਨ ਹਿੱਸਿਆਂ 'ਚ ਪੋਸਟ ਕੀਤੇ ਇਸ ਗੀਤ 'ਚ ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਦੇ ਨਾਲ–ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਹੋਰ ਸਿੱਖ ਆਗੂਆਂ ਨੂੰ ਵੀ ਦਿਖਾਇਆ ਗਿਆ ਹੈ। ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਵੀਡੀਓ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ ਵੀਡੀਓ 'ਚ ਜਰਨੈਲ ਸਿੰਘ ਭਿੰਡਰਾਵਾਲਾ, ਮੇਜਰ ਸ਼ਹਿਬੇਗ ਸਿੰਘ ਅਤੇ ਅਮਰੀਕ ਸਿੰਘ ਖਾਲਸਾ ਦੇ ਪੋਸਟਰ ਦਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਇਨ੍ਹਾਂ ਤਿੰਨਾਂ ਨੂੰ ਜੂਨ 1984 'ਚ ਹਰਿਮੰਦਰ ਸਾਹਿਬ 'ਚ ਆਪਰੇਸ਼ਨ ਬਲਿਊ ਸਟਾਰ ਦੌਰਾਨ ਮਾਰ ਦਿੱਤਾ ਗਿਆ ਸੀ। ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵਿਸ਼ੇਸ਼ ਸਹਾਇਕ ਵਲੋਂ ਜਾਰੀ ਕੀਤੀ ਗਈ ਵੀਡੀਓ 'ਚ ਕਈ ਸਿੱਖ ਸ਼ਰਧਾਲੂ ਪਾਕਿਸਤਾਨ ਦੇ ਵੱਖ-ਵੱਖ ਗੁਰਦੁਆਰੇ 'ਚ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ 'ਚ ਹੀ ਗੁਰੂ ਨਾਨਕ ਦਾ ਜਨਮ ਸਥਾਨ ਨਾਨਕ ਸਾਹਿਬ ਵੀ ਦਿਖਾਈ ਦੇ ਰਿਹਾ ਹੈ।

ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਪਾਕਿ ਨੇ ਰਿਲੀਜ਼ ਕੀਤਾ ਗੀਤ, ਸਿੱਧੂ ਤੇ ਭਿੰਡਰਾਵਾਲੇ ਦਾ ਕੀਤਾ ਖ਼ਾਸ ਜ਼ਿਕਰ

ਪਾਕਿਸਤਾਨ ਸਰਕਾਰ ਵੱਲੋਂ 4 ਮਿੰਟਾਂ ਦੀ ਇਹ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਉਸ ਭਾਸ਼ਣ ਦੇ ਇਕ ਹਿੱਸੇ ਤੋਂ ਹੁੰਦੀ ਹੈ, ਜਿਹੜਾ ਪਿਛਲੇ ਸਾਲ ਉਨ੍ਹਾਂ ਨੇ ਇਸ ਲਾਂਘੇ ਦਾ ਨੀਂਹ–ਪੱਥਰ ਰੱਖਣ ਵੇਲੇ ਦਿੱਤਾ ਸੀ। ਇਸ ਗੀਤ ਦੀ ਵੀਡੀਓ 'ਚ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਤੇ ਲਾਂਘੇ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ, ਭਾਰਤ ਤੋਂ ਪੁੱਜ ਰਹੇ ਸਿੱਖ ਸ਼ਰਧਾਲੂਆਂ ਦੇ ਤਜਰਬੇ ਵਿਖਾਏ ਗਏ ਹਨ। ਇਮਰਾਨ ਖ਼ਾਨ ਤੋਂ ਬਾਅਦ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਵੀ ਇਸ ਵਿਡੀਓ 'ਚ ਵਿਖਾਇਆ ਗਿਆ ਹੈ। ਉਂਝ ਭਾਵੇਂ ਉਨ੍ਹਾਂ ਨਾਲ ਭਾਰਤ ਦੇ ਕੇਂਦਰੀ ਮੰਤਰੀ ਤੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਵੀ ਬੈਠੀ ਨਜ਼ਰ ਆ ਰਹੀ ਹੈ।

ਅੰਮ੍ਰਿਤਸਰ 'ਚ ਲੱਗੇ ਸਿੱਧੂ-ਇਮਰਾਨ ਦੇ ਹੋਰਡਿੰਗਸ, ਕਰਤਾਰਪੁਰ ਲਾਂਘੇ ਦੇ ਦੱਸੇ ਅਸਲੀ 'ਹੀਰੋ'

ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਉਸ ਸਮੇਂ ਇਮਰਾਨ ਖ਼ਾਨ ਦੇ ਸੱਦੇ 'ਤੇ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਮੌਕੇ ਗਏ ਸਨ। ਉਸ ਤੋਂ ਪਹਿਲਾਂ ਉਹ ਇਮਰਾਨ ਖਾਨ ਦੇ ਸਹੁੰ–ਚੁਕਾਈ ਸਮਾਰੋਹ 'ਚ ਗਏ ਸਨ, ਜਿੱਥੇ ਉਨ੍ਹਾਂ ਨੇ ਪਾਕਿਸਤਾਨੀ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਈ ਸੀ, ਜਿਸ 'ਤੇ ਕਾਫ਼ੀ ਰੌਲ਼ਾ ਮਚਿਆ ਸੀ। ਇਸ ਵੀਡੀਓ ਦੇ ਇਕ ਹਿੱਸੇ 'ਚ ਜਰਨੈਲ ਸਿੰਘ ਭਿੰਡਰਾਂਵਾਲੇ, ਅਮਰੀਕ ਸਿੰਘ ਖ਼ਾਲਸਾ ਤੇ ਮੇਜਰ ਜਰਨਲ (ਸੇਵਾ–ਮੁਕਤ) ਸੁਬੇਗ ਸਿੰਘ ਦੀ ਤਸਵੀਰ ਲੱਗਿਆ ਪੋਸਟਰ ਦਿਖਾਇਆ ਗਿਆ ਹੈ। ਇਹ ਤਿੰਨੇ ਜਣੇ ਜੂਨ 1984 ਦੇ ਬਲੂ–ਸਟਾਰ ਆਪਰੇਸ਼ਨ ਦੌਰਾਨ ਮਾਰੇ ਗਏ ਸਨ।

Get the latest update about Pakistan News, check out more about Jarnail Singh Bhindranwale, True Scoop News, Pakistan Kartarpur & Kartarpur Corridor Opening Ceremony

Like us on Facebook or follow us on Twitter for more updates.