ਭੋਲਾ ਡਰੱਗ ਰੈਕੇਟ 'ਚ 'WANTED' ਕੈਨੇਡੀਅਨ ਪਰਵਾਸੀ ਭਾਰਤੀ ਦਾਰਾ ਮੁਠੱਡਾ ਦੀ ਹੋਈ ਮੌਤ

ਭਾਰਤ 'ਚ ਸਭ ਤੋਂ ਵੱਡੇ ਨਸ਼ਾ ਤਸਕਰ ਗਰੁੱਪ ਜਗਦੀਸ਼ ਭੋਲਾ ਡਰੱਗ ਰੈਕੇਟ ਮਾਮਲੇ ਵਿੱਚ ਦੋਸ਼ੀਆ ਅਤੇ ਈਡੀ ਦੇ ਵਾੰਟੇਡ ਲਿਸਟ 'ਚ ਸ਼ਾਮਿਲ ਕੈਨੇਡੀਅਨ ਪ੍ਰਵਾਸੀ ਭਾਰਤੀ ਦਾਰਾ ਮੁਠੱਡਾ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਦਾਰਾ ਮੁਠੱਡਾ ਜਿਸ ਦਾ ਅਸਲ ਨਾਮ ਰਣਜੀਤ ਸਿੰਘ ਔਜਲਾ...

ਭਾਰਤ 'ਚ ਸਭ ਤੋਂ ਵੱਡੇ ਨਸ਼ਾ ਤਸਕਰ ਗਰੁੱਪ ਜਗਦੀਸ਼ ਭੋਲਾ ਡਰੱਗ ਰੈਕੇਟ ਮਾਮਲੇ ਵਿੱਚ ਦੋਸ਼ੀਆ ਅਤੇ ਈਡੀ ਦੇ ਵਾੰਟੇਡ ਲਿਸਟ 'ਚ ਸ਼ਾਮਿਲ ਕੈਨੇਡੀਅਨ ਪ੍ਰਵਾਸੀ ਭਾਰਤੀ ਦਾਰਾ ਮੁਠੱਡਾ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਦਾਰਾ ਮੁਠੱਡਾ ਜਿਸ ਦਾ ਅਸਲ ਨਾਮ ਰਣਜੀਤ ਸਿੰਘ ਔਜਲਾ, ਜੋਕਿ ਬ੍ਰਿਟਿਸ਼ ਕੋਲੰਬੀਆ ਕਬੱਡੀ ਫੈਡਰੇਸ਼ਨ ਦੇ ਭਾਰਤੀ-ਕੈਨੇਡੀਅਨ ਸਾਬਕਾ ਪ੍ਰਧਾਨ ਸੀ ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਹੀ ਸੈਟਲ ਸੀ। ਦਾਰਾ ਮੁਠੱਡਾ ਨਸ਼ਾ ਤਸਕਰੀ ਦੇ ਮਾਮਲੇ 'ਚ ਦੋਸ਼ੀ ਸੀ ਜੋਕਿ ਪੰਜਾਬ ਦੇ ਮੋਸਟ ਵਾਂਟੇਡ ਗਰੁੱਪ ਜਗਦੀਸ਼ ਭੋਲਾ ਨਾਲ ਡਰੱਗ ਤਸਕਰੀ 'ਚ ਮਿਲਿਆ ਹੋਇਆ ਸੀ। ਦਾਰਾ ਮੁਠੱਡਾ ਦਾ ਨਾਮ ਇੱਕ ਪੰਜਾਬੀ ਗੀਤ ਵਿੱਚ ਜੇਲ ਵਿੱਚ ਜਾਟ ਕੈਦੀਆਂ ਦੇ ਨਿਯਮ ਤੋੜਨ ਦੀ ਵਡਿਆਈ ਕਰਦੇ ਹੋਏ ਪੇਸ਼ ਕਰਕੇ ਵਿਵਾਦ ਪੈਦਾ ਕੀਤਾ ਸੀ।

ਜਿਕਰਯੋਗ ਹੈ ਕਿ ਰਣਜੀਤ ਸਿੰਘ ਔਜਲਾ ਓਫ ਦਾਰਾ ਮੁਠੱਡਾ ਦਾ ਨਾਮ 2018 'ਚ ਕੈਪਟਨ ਅਮਰਿੰਦਰ ਸਿੰਘ ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੌਪੀ ਗਈ ਇਕ ਲਿਸਟ 'ਚ ਸ਼ਾਮਿਲ ਸੀ ਜਿਸ 'ਚ 11 ਹੋਰ ਕੈਨੇਡੀਅਨ ਪਰਵਾਸੀ ਭਾਰਤੀ ਜੋ ਕਿ ਭਾਰਤ 'ਚ ਡਰੱਗ ਸਮਗਲਿੰਗ ਦਾ ਕੰਮ ਕਰਦੇ ਸਨ ਤੇ ਤਸਕਰੀ 'ਚ ਭੋਲਾ ਗਰੁੱਪ ਦੀ ਮਦਦ ਕਰਦੇ ਸਨ ਦੀ ਰਿਮਾਂਡ ਮੰਗੀ ਸੀ।  

11 ਦੀ ਸੂਚੀ ਵਿੱਚ ਪਰਮਿੰਦਰ ਸਿੰਘ ਦਿਓ ਉਰਫ਼ ਪਿੰਦੀ ਅੰਕਲ, ਸਰਬਜੀਤ ਸਿੰਘ ਸੰਧਰ ਉਰਫ਼ ਨਿੱਕ, ਰਣਜੀਤ ਸਿੰਘ ਔਜਲਾ, ਨਿਰੰਕਾਰ ਸਿੰਘ ਢਿੱਲੋਂ, ਗੁਰਸੇਵਕ ਸਿੰਘ ਢਿੱਲੋਂ, ਅਮਰਜੀਤ ਸਿੰਘ ਕੂਨਰ, ਪਰਦੀਪ ਸਿੰਘ ਧਾਲੀਵਾਲ, ਅਮਰਿੰਦਰ ਸਿੰਘ ਛੀਨਾ, ਰਣਜੀਤ ਕੌਰ ਕਾਹਲੋਂ ਅਤੇ ਲਹਿੰਬਰ ਸਿੰਘ ਡੱਲੇ ਸ਼ਾਮਲ ਸਨ। ਸਾਰੇ ਮੁਲਜ਼ਮਾਂ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਜਾ ਰਹੀ ਸੀ। MEA ਨੇ ਪਹਿਲਾਂ ਵੀ ਸਾਰਿਆਂ ਦੀ ਹਵਾਲਗੀ ਦੀ ਮੰਗ ਕੀਤੀ ਸੀ।

Get the latest update about JAGDISH BHOLA, check out more about ED, dara muthada, CANADIAN IMMIGRANTS DARA Muthada & JAGDISH BHOLA DRUG RACKET

Like us on Facebook or follow us on Twitter for more updates.