ਭੋਪਾਲ ਰੇਲਵੇ ਸਟੇਸ਼ਨ 'ਤੇ ਪੁੱਲ ਦਾ ਡਿੱਗਿਆ ਹਿੱਸਾ, 8 ਲੋਕ ਜ਼ਖਮੀ

ਭੋਪਾਲ ਰੇਲਵੇ ਸਟੇਸ਼ਨ 'ਤੇ ਅੱਜ ਵੀਰਵਾਰ ਸਵੇਰੇ ਫੁੱਟਓਵਰ ਬ੍ਰਿਜ਼ ਦਾ ਇੱਕ ਹਿੱਸਾ ਢਹਿ ...

ਨਵੀਂ ਦਿੱਲੀ — ਭੋਪਾਲ ਰੇਲਵੇ ਸਟੇਸ਼ਨ 'ਤੇ ਅੱਜ ਵੀਰਵਾਰ ਸਵੇਰੇ ਫੁੱਟਓਵਰ ਬ੍ਰਿਜ਼ ਦਾ ਇੱਕ ਹਿੱਸਾ ਢਹਿ ਗਿਆ, ਜਿਸ ਕਾਰਨ ਲਗਭਗ 8 ਲੋਕ ਜ਼ਖਮੀ ਹੋ ਗਏ।ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਸਟੇਸ਼ਨ 'ਚ ਭਾਰੀ ਭੀੜ ਸੀ।ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।ਪੁਲਸ ਅਤੇ ਫਾਇਰ ਵਿਭਾਗ ਦੇ ਕਰਮਚਾਰੀ ਰਾਹਤ ਕਾਰਜਾਂ 'ਚ ਜੁਟੇ ਹੋਏ ਹਨ।ਸੂਤਰਾਂ ਅਨੁਸਾਰ ਇਹ ਘਟਨਾ ਪਲੇਟਫਾਰਮ ਨੰਬਰ-2 ਤੇ 3 'ਚ ਵਾਪਰੀ।

FATF ਦੀ ਬੈਠਕ ਤੋਂ ਪਹਿਲਾਂ ਅੱਤਵਾਦੀ ਹਾਫਿਜ਼ ਸਈਦ ਨੂੰ ਜੇਲ, ਭਾਰਤ ਸਰਕਾਰ ਨੇ ਚੁੱਕੇ ਫੈਸਲੇ 'ਤੇ ਸਵਾਲ

ਦੱਸ ਦੱਈਏ ਕਿ ਇਸ ਘਟਨਾ ਦੇ ਸਮੇਂ ਤਿਰੂਪਤੀ-ਨਿਜ਼ਾਮੂਦੀਨ ਐਕਸਪ੍ਰੈਸ ਸਟੇਸ਼ਨ 'ਤੇ ਖੜੀ ਸੀ।ਫੁਟਓਵਰ ਬ੍ਰਿਜ਼ ਦੇ ਹੇਠਾਂ ਕੁਝ ਦੁਕਾਨਾਂ ਵੀ ਲੱਗੀਆਂ ਹੋਈਆਂ ਸਨ। ਹਾਦਸੇ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਲਈ ਫੁਟਓਵਰ ਬ੍ਰਿਜ਼ ਬੰਦ ਕਰ ਦਿੱਤਾ ਹੈ।ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਨੇ ਕੁਝ ਦਿਨ ਪਹਿਲਾਂ ਭੋਪਾਲ ਰੇਲਵੇ ਸਟੇਸ਼ਨ ਦੀਆਂ ਕੁਝ ਤਸਵੀਰਾਂ ਟਵੀਟ ਕੀਤੀਆਂ ਸਨ, ਜਿਸ 'ਚ ਰੇਲਵੇ ਸਟੇਸ਼ਨ ਦੀ ਖੂਬਸੂਰਤੀ ਦਿਖਾਈ ਗਈ ਸੀ।

ਫ਼ਿਰੋਜ਼ਾਬਾਦ 'ਚ ਵਾਪਰਿਆ ਵੱਡਾ ਹਾਦਸਾ, 14 ਲੋਕਾਂ ਦੀ ਮੌਤ, ਕਈ ਜ਼ਖਮੀ

Get the latest update about True Scoop News, check out more about News In Punjabi, National News, Bhopal Railway Station & Footover Bridge Collapsed

Like us on Facebook or follow us on Twitter for more updates.