ਕਰਨਾਟਕ 'ਚ ਬਾਈਬਲ ਵਿਵਾਦ : ਹਿੰਦੂ ਸੰਗਠਨ ਨੇ ਕਿਹਾ, ਸਕੂਲ 'ਚ ਗੈਰ ਈਸਾਈ ਵਿਦਿਆਰਥੀਆਂ ਨੂੰ ਬਾਈਬਲ ਪੜ੍ਹਨ ਲਈ ਕੀਤਾ ਜਾ ਰਿਹਾ ਮਜਬੂਰ

ਕਰਨਾਟਕ 'ਚ ਧਰਮ ਦੇ ਨਾਮ ਤੇ ਫਿਰ ਨਵਾਂ ਮਸਲਾ ਬਾਹਰ ਆਇਆ ਹੈ ਜਿਥੇ ਧਰਮ ਦੇ ਆਧਾਰ ਤੇ ਹਿਜਾਬ ਤੋਂ ਬਾਅਦ ਹੁਣ ਬਾਈਬਲ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਬੈਂਗਲੁਰੂ ਦੇ ਕਲੇਰੈਂਸ ਹਾਈ ਸਕੂਲ ਪ੍ਰਬੰਧਨ ਨੇ ਇੱਕ ਫ਼ਰਮਾਨ ਜਾਰੀ ਕਰਦਿਆਂ ਕਿਹਾ ਹੈ ਕਿ ਬੱਚਿਆਂ ਲਈ ਸਕੂਲ ਵਿੱਚ ਬਾਈਬਲਾਂ ਲਿਆਉਣੀਆਂ...

ਕਰਨਾਟਕ:- ਦੇਸ਼ 'ਚ ਧਰਮ ਜਾਤ ਆਦਿ ਦੇ ਨਾਮ ਤੇ ਪਿੱਛਲੇ ਕਾਫੀ ਸਮੇ ਤੋਂ ਵਾਦ ਵਿਵਾਦ, ਹਿੰਸਾ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਅਜਿਹੇ 'ਚ ਕਦੇ ਹਿਜਾਬ, ਕਦੇ ਮੰਦਿਰ ਮੁੱਖ ਮੁੱਦੇ ਹੁੰਦੇ ਹਨ। ਹੁਣ ਕਰਨਾਟਕ 'ਚ ਧਰਮ ਦੇ ਨਾਮ ਤੇ ਫਿਰ ਨਵਾਂ ਮਸਲਾ ਬਾਹਰ ਆਇਆ ਹੈ ਜਿਥੇ ਧਰਮ ਦੇ ਆਧਾਰ ਤੇ ਹਿਜਾਬ ਤੋਂ ਬਾਅਦ ਹੁਣ ਬਾਈਬਲ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਬੈਂਗਲੁਰੂ ਦੇ ਕਲੇਰੈਂਸ ਹਾਈ ਸਕੂਲ ਪ੍ਰਬੰਧਨ ਨੇ ਇੱਕ ਫ਼ਰਮਾਨ ਜਾਰੀ ਕਰਦਿਆਂ ਕਿਹਾ ਹੈ ਕਿ ਬੱਚਿਆਂ ਲਈ ਸਕੂਲ ਵਿੱਚ ਬਾਈਬਲਾਂ ਲਿਆਉਣੀਆਂ ਜ਼ਰੂਰੀ ਹਨ। ਸਕੂਲ ਦੇ ਇਸ ਫੈਸਲੇ ਦਾ ਹਿੰਦੂ ਸੰਗਠਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।


ਜਾਣਕਰੀ ਮਿਲੀ ਹੈ ਕਿ ਬੈਂਗਲੁਰੂ ਦੇ ਕਲੇਰੈਂਸ ਹਾਈ ਸਕੂਲ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਇਕ ਅਰਜ਼ੀ ਫਾਰਮ 'ਤੇ ਇਹ ਵਾਅਦਾ ਲਿਆ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਾਈਬਲ ਸਕੂਲ ਲਿਆਉਣ 'ਤੇ ਇਤਰਾਜ਼ ਨਹੀਂ ਕਰਨਗੇ। ਇਸ ਤੇ ਨਵਾਂ ਵਿਵਾਦ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਸਕੂਲ ਦੇ ਇਸ ਫੈਸਲੇ ਨੂੰ ਸਿੱਖਿਆ ਐਕਟ ਦੀ ਉਲੰਘਣਾ ਕਰਾਰ ਦਿੱਤਾ ਹੈ।

 
ਹਿੰਦੂ ਸੰਗਠਨ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਸਕੂਲ ਗੈਰ ਈਸਾਈ ਵਿਦਿਆਰਥੀਆਂ ਨੂੰ ਬਾਈਬਲ ਪੜ੍ਹਨ ਲਈ ਮਜਬੂਰ ਕਰ ਰਿਹਾ ਸੀ। ਸੱਜੇ-ਪੱਖੀ ਸਮੂਹਾਂ ਨੇ ਦਾਅਵਾ ਕੀਤਾ ਹੈ ਕਿ ਸਕੂਲਾਂ ਵਿੱਚ ਗੈਰ-ਈਸਾਈ ਵਿਦਿਆਰਥੀ ਵੀ ਹਨ ਜੋ ਬਾਈਬਲ ਪੜ੍ਹਨ ਲਈ ਮਜਬੂਰ ਹਨ। ਹਾਲਾਂਕਿ ਸਕੂਲ ਨੇ ਆਪਣੇ ਕਦਮ ਦਾ ਬਚਾਅ ਕੀਤਾ ਹੈ। ਸਕੂਲ ਦਾ ਕਹਿਣਾ ਹੈ ਕਿ ਇਸ ਰਾਹੀਂ ਬੱਚਿਆਂ ਨੂੰ ਪਵਿੱਤਰ ਗ੍ਰੰਥ ਦੀਆਂ ਚੰਗੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ।

ਜਿਕਰਯੋਗ ਹੈ ਕਿ ਇਸ ਸਾਲ ਕਰਨਾਟਕ 'ਚ ਹਿਜਾਬ ਵਿਵਾਦ ਸ਼ੁਰੂ ਹੋਇਆ ਸੀ। ਰਾਜ ਦੇ ਉਡੁਪੀ ਵਿੱਚ, ਛੇ ਮੁਸਲਿਮ ਵਿਦਿਆਰਥਣਾਂ ਨੂੰ ਹਿਜਾਬ ਪਹਿਨਣ ਲਈ ਕਾਲਜ ਦੇ ਇੱਕ ਕਲਾਸ ਰੂਮ ਵਿੱਚ ਬੈਠਣ ਤੋਂ ਰੋਕ ਦਿੱਤਾ ਗਿਆ ਸੀ। ਕਰਨਾਟਕ ਹਾਈ ਕੋਰਟ ਨੇ ਹਿਜਾਬ ਦੇ ਸਮਰਥਨ ਵਿੱਚ ਮੁਸਲਿਮ ਕੁੜੀਆਂ ਅਤੇ ਹੋਰਾਂ ਵੱਲੋਂ ਦਾਇਰ ਸਾਰੀਆਂ ਅੱਠ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਸੀ। 

Get the latest update about controversy on Bible, check out more about Karnataka news, national news, TRUE SCOOP PUNJABI & TRENDING

Like us on Facebook or follow us on Twitter for more updates.