ਵੀਡੀਓ : ਸਵੀਮਿੰਗ ਪੂਲ 'ਚ ਰੋਮਾਂਸ ਕਰਦੇ ਦਿਸਣਗੇ ਸਿਧਾਰਥ ਤੇ ਰਸ਼ਮੀ

'ਬਿੱਗ ਬੌਸ 13' ਦੇ ਘਰ 'ਚ ਇਸ ਹਫ਼ਤੇ ਦੀ ਸ਼ੁਰੂਆਤ ਰੋਮਾਂਸ ...

ਨਵੀਂ ਦਿੱਲੀ — 'ਬਿੱਗ ਬੌਸ 13' ਦੇ ਘਰ 'ਚ ਇਸ ਹਫ਼ਤੇ ਦੀ ਸ਼ੁਰੂਆਤ ਰੋਮਾਂਸ ਨਾਲ ਹੋਣ ਵਾਲੀ ਹੈ ਤੇ ਰੋਮਾਂਸ ਵੀ ਦੋ ਅਜਿਹੇ ਮੈਂਬਰਾਂ ਵਿਚਕਾਰ ਹੋਵੇਗਾ ਜਿਹੜੇ ਇਕ-ਦੂਸਰੇ ਦੇ ਜਾਨੀ ਦੁਸ਼ਮਣ ਹਨ। ਦੱਸ ਦੱਈਏ ਕਿ ਆਉਣ  ਵਾਲੇ ਐਪੀਸੋਡ 'ਚ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਰੋਮਾਂਟਿਕ ਮੂਡ 'ਚ ਨਜ਼ਰ ਆਉਣਗੇ। ਸਿਧਾਰਥ ਤੇ ਰਸ਼ਮੀ ਵਿਚਕਾਰ ਸ਼ੋਅ ਦੀ ਸ਼ੁਰੂਆਤ ਤੋਂ ਹੀ ਖਿੱਚੋਤਾਣ ਦਿਸੀ ਹੈ। ਦੋਵਾਂ ਦੇ ਕਾਫ਼ੀ ਝਗੜੇ ਹੋਏ ਹਨ ਜਿਨ੍ਹਾਂ ਤੋਂ ਘਰਵਾਲੇ ਵੀ ਪਰੇਸ਼ਾਨ ਹੋ ਗਏ ਹਨ, ਪਰ ਹੁਣ ਦੋਵਾਂ ਵਿਚਕਾਰ ਰੋਮਾਂਸ ਹੁੰਦਾ ਨਜ਼ਰ ਆਵੇਗਾ ਤੇ ਦੋਵਾਂ ਨੂੰ ਰੋਮਾਂਸ ਕਰਦਿਆਂ ਦੇਖ ਘਰ ਵਾਲਿਆਂ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਜਾਣਗੀਆਂ।

17 ਸਾਲ ਬਾਅਦ ਪਰਦੇ 'ਤੇ ਫਿਰ 'ਦਿਵਾਨਗੀ' ਦਿਖਾਉਣਗੇ ਅਜੈ

 

Dil se Dil tak, bedroom se swimming pool tak lagne wali hai @sidharth_shukla aur @TheRashamiDesai ke beech romance ki chingari! 🔥
Watch this tonight at 10:30 PM.

Anytime on @justvoot. @Vivo_India @AmlaDaburIndia @bharatpeindia @BeingSalmanKhan #BiggBoss13 #SalmanKhan #SidRa pic.twitter.com/BiSkb2IKCG

— COLORS (@ColorsTV) November 24, 2019

ਜਾਣਕਾਰੀ ਅਨੁਸਾਰ ਕਲਰਜ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਦੋਵਾਂ ਦੇ ਰੋਮਾਂਸ ਦੀ ਇਕ ਵੀਡੀਓ 'ਚ ਟਵੀਟ ਕੀਤਾ ਹੈ ਜਿਸ ਵਿਚ ਦੋਵੇਂ ਪੂਲ 'ਚ ਰੋਮਾਂਸ ਕਰਦੇ ਦਿਸ ਰਹੇ ਹਨ। ਅਸਲ 'ਚ ਇਸ ਸ਼ੋਅ 'ਚ ਆਉਣ ਤੋਂ ਪਹਿਲਾਂ ਸਿਧਾਰਥ ਤੇ ਰਸ਼ਮੀ ਇਕ ਟੀਵੀ ਸੀਰੀਅਲ 'ਦਿਲ ਸੇ ਦਿਲ ਤਕ' 'ਚ ਕੰਮ ਕਰ ਚੁੱਕੇ ਹਨ। ਉਸ ਸੀਰੀਅਲ 'ਚ ਦੋਵਾਂ ਨੇ ਪਤੀ-ਪਤਨੀ ਦਾ ਕਿਰਦਾਰ ਨਿਭਾਇਆ ਸੀ। ਉਸ ਸੀਰੀਅਲ 'ਚ ਆਨ-ਸਕ੍ਰੀਨ ਦੋਵਾਂ ਦੀ ਕੈਮਿਸਟਰੀ ਕਾਫ਼ੀ ਚੰਗੀ ਲੱਗੀ ਸੀ। ਬਿੱਗ ਬੌਸ ਦੇ ਘਰ 'ਚ ਅੱਜ ਦੋਵਾਂ ਦੀ ਉਹੀ ਕੈਮਿਸਟਰੀ ਦੁਹਰਾਈ ਜਾਵੇਗੀ। ਆਉਣ ਵਾਲੇ ਐਪੀਸੋਡ 'ਚ ਦਿਖਾਇਆ ਜਾਵੇਗਾ ਕਿ ਸਾਰੇ ਘਰਵਾਲੇ ਲਿਵਿੰਗ ਏਰੀਆ 'ਚ ਇਕੱਠੇ ਹੁੰਦੇ ਹਨ। ਉਸ ਤੋਂ ਬਾਅਦ ਉਨ੍ਹਾਂ ਸਾਹਮਣੇ ਟੀਵੀ 'ਤੇ ਸਿਧਾਰਥ ਤੇ ਰਸ਼ਮੀ ਦੇ ਸੀਰੀਅਲ ਦੀ ਇਕ ਕਲਿੱਪ ਚਲਦੀ ਹੈ। ਇਹ ਦੇਖ ਕੇ ਘਰਵਾਲੇ ਕਾਫ਼ੀ ਖ਼ੁਸ਼ ਹੁੰਦੇ ਹਨ। ਇਸ 'ਤੇ ਸਨ੍ਹਾ ਕਹਿੰਦੀ ਹੈ ਕਿ ਤੁਸੀਂ ਦੋਵੇਂ ਇਕੱਠੇ ਕਿੰਨੇ ਵਧੀਆ ਲਗਦੇ ਹੋ, ਤੁਸੀਂ ਇਕੱਠੇ ਕਿਉਂ ਨਹੀਂ ਰਹਿੰਦੇ। ਇਸ ਤੋਂ ਬਾਅਦ ਸਿਧਾਰਥ ਤੇ ਰਸ਼ਮੀ ਬੈੱਡਰੂਮ ਤੋਂ ਲੈ ਕੇ ਸਵੀਮਿੰਗ ਪੂਲ ਤਕ ਰੋਮਾਂਸ ਕਰਦੇ ਦਿਸਣਗੇ।

Get the latest update about True Scoop News, check out more about Big Boss 13 House, BB News, Big Boss 13 Romance Siddharth Rashami & TV News

Like us on Facebook or follow us on Twitter for more updates.