ਕੈਨੇਡਾ ਦੇ ਸੁਪਰ ਵੀਜ਼ਾ ਸਕੀਮ 'ਚ ਹੋਏ ਵੱਡੇ ਬਦਲਾਅ, ਭਾਰਤੀਆਂ ਨੂੰ ਹੋਵੇਗਾ ਸਭ ਤੋਂ ਜਿਆਦਾ ਲਾਭ

ਕੈਨੇਡਾ ਜਿਸ ਦੀਆਂ ਵੀਜ਼ਾ ਸਕੀਮਾਂ 'ਚ ਅਕਸਰ ਬਦਲਾਅ ਹੁੰਦੇ ਨਜ਼ਰ ਆਓਂਦੇ ਹਨ।ਕੈਨੇਡਾ ਵੀਜ਼ਾ ਸਕੀਮ 'ਚ ਇਕ ਹੋਰ ਨਵਾਂ ਬਦਲਾਅ ਹੋਣ ਜਾ ਰਿਹਾ ਹੈ, ਜਿਸ ਦੇ ਚਲਦਿਆਂ ਭਾਰਤੀ ਨੂੰ ਇਸ ਦਾ ਸਭ ਤੋਂ ਵੱਧ ਫਾਇਦਾ ਹੋਵੇਗਾ...

ਕੈਨੇਡਾ ਜਿਸ ਦੀਆਂ ਵੀਜ਼ਾ ਸਕੀਮਾਂ 'ਚ ਅਕਸਰ ਬਦਲਾਅ ਹੁੰਦੇ ਨਜ਼ਰ ਆਓਂਦੇ ਹਨ।ਕੈਨੇਡਾ ਵੀਜ਼ਾ ਸਕੀਮ 'ਚ ਇਕ ਹੋਰ ਨਵਾਂ ਬਦਲਾਅ ਹੋਣ ਜਾ ਰਿਹਾ ਹੈ, ਜਿਸ ਦੇ ਚਲਦਿਆਂ ਭਾਰਤੀ ਨੂੰ ਇਸ ਦਾ ਸਭ ਤੋਂ ਵੱਧ  ਫਾਇਦਾ ਹੋਵੇਗਾ। ਭਾਰਤੀਆਂ ਨੂੰ ਕੈਨੇਡਾ ਦੁਆਰਾ ਮਾਪਿਆਂ ਅਤੇ ਦਾਦਾ-ਦਾਦੀ ਲਈ ਸੁਪਰ ਵੀਜ਼ਾ ਪ੍ਰੋਗਰਾਮ ਵਿੱਚ ਪੇਸ਼ ਕੀਤੀਆਂ ਗਈਆਂ ਤਬਦੀਲੀਆਂ ਦਾ ਸਭ ਤੋਂ ਵੱਧ ਫਾਇਦਾ ਹੋਵੇਗਾ।

ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਵੱਲੋਂ ਮੰਗਲਵਾਰ ਨੂੰ ਐਲਾਨੇ ਗਏ ਬਦਲਾਅ ਤਹਿਤ ਕੈਨੇਡਾ ਆਉਣ ਵਾਲੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਹੁਣ ਇੱਥੇ ਪ੍ਰਤੀ ਐਂਟਰੀ ਪੰਜ ਸਾਲ ਤੱਕ ਰਹਿ ਸਕਦੇ ਹਨ। ਜੋਕਿ ਪਹਿਲਾਂ ਸਿਰਫ 2 ਸਾਲ ਤੱਕ ਰਹਿਣ ਦੀ ਇਜ਼ਾਜਤ ਦਿੰਦੇ ਸਨ। ਇੱਹ ਤਬਦੀਲੀਆਂ 4 ਜੁਲਾਈ ਤੋਂ ਲਾਗੂ ਹੋਣਗੀਆਂ। ਇਸ ਦੇ ਨਾਲ ਹੀ ਕੈਨੇਡਾ ਅੰਤਰਰਾਸ਼ਟਰੀ ਮੈਡੀਕਲ ਬੀਮਾ ਕੰਪਨੀਆਂ ਨੂੰ ਸੁਪਰ ਵੀਜ਼ਾ ਬਿਨੈਕਾਰਾਂ ਨੂੰ ਕਵਰੇਜ ਪ੍ਰਦਾਨ ਕਰਨ ਦੀ ਇਜਾਜ਼ਤ ਵੀ ਦੇਵੇਗਾ। ਮੌਜੂਦਾ ਸਮੇਂ ਕੇਵਲ ਕੈਨੇਡੀਅਨ ਬੀਮਾ ਪ੍ਰਦਾਤਾ ਹੀ ਸੁਪਰ ਵੀਜ਼ਾ ਧਾਰਕਾਂ ਨੂੰ ਮੈਡੀਕਲ ਕਵਰੇਜ ਪ੍ਰਦਾਨ ਕਰ ਸਕਦੇ ਹਨ।

ਦਸ ਦਈਏ ਕਿ ਸੁਪਰ ਵੀਜ਼ਾ ਪ੍ਰੋਗਰਾਮ, 2011 ਵਿੱਚ ਸ਼ੁਰੂ ਹੋਇਆ। ਜੋਕਿ ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਲੰਬੇ ਸਮੇਂ ਲਈ ਕੈਨੇਡਾ ਵਿੱਚ ਆਉਣ ਅਤੇ ਉਨ੍ਹਾਂ ਨਾਲ ਰਹਿਣ ਲਈ ਸਪਾਂਸਰ ਕਰਨ ਦੀ ਇਜਾਜ਼ਤ ਦਿੰਦਾ ਹੈ। ਹੁਣ ਤੱਕ, ਇਹ ਮਲਟੀਪਲ-ਐਂਟਰੀ ਵੀਜ਼ਾ, ਜੋ ਕਿ 10 ਸਾਲਾਂ ਤੱਕ ਵੈਧ ਹੈ, ਮਾਪਿਆਂ ਅਤੇ ਦਾਦਾ-ਦਾਦੀ ਨੂੰ ਇੱਕ ਸਮੇਂ ਵਿੱਚ ਸਿਰਫ ਦੋ ਸਾਲਾਂ ਲਈ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਦਿੰਦਾ ਹੈ।Get the latest update about canada super visa, check out more about visa, immigration news, visa canada & canada immigration

Like us on Facebook or follow us on Twitter for more updates.