ਕੋਰੋਨਾ ਵੈਕਸੀਨ ਦੀਆਂ ਲੱਖਾਂ ਖੁਰਾਕਾਂ ਨਾਲ ਭਰਿਆ ਟਰੱਕ ਲਾਵਾਰਿਸ ਹਾਲਤ 'ਚ ਮਿਲਿਆ, ਪੁਲਸ ਵੀ ਹੈਰਾਨ

ਇਕ ਪਾਸੇ ਜਿਥੇ ਦੇਸ਼ ਵਿਚ ਕੋਰਨਾ ਮਹਾਮਾਰੀ ਕਾਰਨ ਲੋਕਾਂ ਦੀ ਜਾਨ ਜਾ ਰਹੀ ਹੈ ਓਥੇ ਹੀ ਇਸ ਮਹਾਮਾਰੀ ਨਾਲ ਲੜਾਈ ਵਿਚ ਅਹਿ...

ਨਵੀਂ ਦਿੱਲੀ: ਇਕ ਪਾਸੇ ਜਿਥੇ ਦੇਸ਼ ਵਿਚ ਕੋਰਨਾ ਮਹਾਮਾਰੀ ਕਾਰਨ ਲੋਕਾਂ ਦੀ ਜਾਨ ਜਾ ਰਹੀ ਹੈ ਓਥੇ ਹੀ ਇਸ ਮਹਾਮਾਰੀ ਨਾਲ ਲੜਾਈ ਵਿਚ ਅਹਿਮ ਹਥਿਆਰ ਵੈਕਸੀਨ ਨੂੰ ਲੈ ਕੇ ਲਾਪਰਵਾਹੀ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਨਰਸਿੰਗਪੁਰ ਜ਼ਿਲੇ ਵਿਚ ਕੋਰੋਨਾ ਵੈਕਸੀਨ ਦੀਆਂ ਲੱਖਾਂ ਖੁਰਾਕਾਂ ਨਾਲ ਭਰਿਆ ਇਕ ਟਰੱਕ ਲਾਵਾਰਿਸ ਹਾਲਤ ਵਿਚ ਮਿਲਿਆ ਹੈ, ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਜਦੋਂ ਦੂਜਾ ਡਰਾਈਵਰ ਆਇਆ ਤਾਂ ਟਰੱਕ ਨੂੰ ਉਸ ਦੇ ਮਿੱਥੇ ਸਥਾਨ ਵੱਲ ਭਿਜਵਾਇਆ ਗਿਆ।

ਕੀ ਸੀ ਮਾਮਲਾ
ਨਰਸਿੰਘਪੁਰ ਦੇ ਕਰੇਲੀ ਬੱਸ ਸਟੈਂਡ ਨੇੜੇ ਐਕਸਿਸ ਬੈਂਕ ਦੇ ਸਾਹਮਣੇ ਸੜਕ ਦੇ ਕੰਡੇ ਇੱਕ ਕੋਲਡ ਚੇਨ ਕੰਨਟੇਨਰ ਟਰੱਕ ਲਾਵਾਰਿਸ ਹਾਲਤ ਵਿਚ ਖੜ੍ਹਾ ਮਿਲਿਆ। ਜਦੋਂ ਕਰੇਲੀ ਪੁਲਸ ਨੇ ਜਾਂਚ ਕੀਤੀ ਤਾਂ ਗੱਡੀ ਦੇ ਕਾਗਜ਼ ਵੇਖ ਪੁਲਸ ਦੇ ਹੋਸ਼ ਉੱਡ ਗਏ। ਦੱਸ ਦਈਏ ਕਿ ਕਾਗਜ਼ਾਂ ਦੀ ਪੜਤਾਲ ਦੌਰਾਨ ਪਤਾ ਲੱਗਿਆ ਕਿ ਟਰੱਕ ਵਿਚ ਕੋਰੋਨਾ ਦੇ 'ਕੋਵੈਕਸੀਨ' ਟੀਕੇ ਦੀਆਂ 2 ਲੱਖ 40 ਹਜ਼ਾਰ ਖੁਰਾਕਾਂ ਹਨ। ਟਰੱਕ ਸਟਾਰਟ ਖੜਿਆ ਹੈ ਅਤੇ ਡਰਾਈਵਰ ਦਾ ਕਿਧਰੇ ਪਤਾ ਨਹੀਂ। ਇਹ ਗੁੜਗਾਓ ਦੀ ਟੀਸੀਆਈ ਕੋਲਡ ਚੇਨ ਸਲਿਊਸ਼ਨ ਕੰਪਨੀ ਦਾ ਕੰਟੇਨਰ ਟਰੱਕ ਹੈ, ਜੋ ਹੈਦਰਾਬਾਦ ਤੋਂ ਕਰਨਾਲ ਕੋਰੋਨਾ ਵੈਕਸੀਨ ਲੈ ਕੇ ਜਾ ਰਿਹਾ ਸੀ। 

ਵੈਕਸੀਨ ਨਾਲ ਭਰੀਆ ਟਰੱਕ ਲਾਵਾਰਿਸ ਹਾਲਤ 'ਚ ਮਿਲਿਆ, ਆਖਰ ਕੌਣ ਜ਼ਿੰਮੇਵਾਰ
ਕੋਵੈਕਸਿਨ ਨੂੰ 364 ਵੱਡੇ ਬਕਸੇ ਵਿਚ ਸਟੋਰ ਕੀਤਾ ਗਿਆ ਸੀ। ਪੁਲਸ ਨੇ ਕੰਪਨੀ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਡਰਾਈਵਰ ਦੇ ਮੋਬਾਈਲ ਨੰਬਰ ਦਾ ਪਤਾ ਲਗਾਇਆ ਜੋ ਕਿ 15 ਕਿਲੋਮੀਟਰ ਦੂਰ ਨਰਸਿੰਘਪੁਰ ਬਾਈਪਾਸ ਦੇ ਨੇੜੇ ਦੀਆਂ ਝਾੜੀਆਂ ਵਿਚ ਪਿਆ ਸੀ। ਪੁਲਸ ਵਲੋਂ ਮੁੱਢਲੀ ਜਾਂਚ 'ਚ ਇਹ ਪਾਇਆ ਗਿਆ ਕਿ ਡਰਾਈਵਰ ਇੱਥੇ ਮੋਬਾਈਲ ਸੁੱਟ ਕੇ ਭੱਜ ਗਿਆ ਹੈ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਚਾਲਕ ਦਾ ਨਾਂ ਵਿਕਾਸ ਮਿਸ਼ਰਾ ਹੈ ਜੋ 22 ਸਾਲਾ ਦਾ ਹੈ ਅਤੇ ਉੱਤਰ ਪ੍ਰਦੇਸ਼ ਦੇ ਅਮੇਠੀ ਦਾ ਵਸਨੀਕ ਹੈ।

ਉਧਰ ਜਦੋਂ ਪੁਲਿਸ ਨੇ ਟੀਕਾ ਪਹੁੰਚਾਉਣ ਵਾਲੀ ਕੰਪਨੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇੱਕ ਹੋਰ ਡਰਾਈਵਰ ਨੂੰ ਨਾਗਪੁਰ ਤੋਂ ਭੇਜਿਆ ਗਿਆ ਹੈ, ਜਿਸ ਦੇ ਦੇਰ ਸ਼ਾਮ ਕਰੇਲੀ ਪਹੁੰਚਣ ਦੀ ਸੰਭਾਵਨਾ ਹੈ। ਉਧਰ ਇਸ ਮਾਮਲੇ ਵਿਚ ਕੋਰੋਨਾ ਟੀਕੇ ਵਰਗੀ ਅਹਿਮ ਦਵਾਈ ਦੀ ਸਪਲਾਈ 'ਚ ਬਹੁਤ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਹੁਣ ਸਨਾਲ ਤਾਂ ਇਹ ਖੜ੍ਹਾ ਹੁੰਦਾ ਹੈ ਕਿ ਆਖਿਰਕਾਰ ਟਰੱਕ ਨੂੰ ਇਸ ਤਰ੍ਹਾਂ ਛੱਡ ਕੇ ਡਰਾਈਵਰ ਕਿਉਂ ਅਤੇ ਕਿੱਥੇ ਭੱਜ ਗਿਆ। ਫਿਲਹਾਲ ਇਸ ਟਰੱਕ ਨੂੰ ਹੋਰ ਡਰਾਈਵਰ ਰਾਹੀਂ ਭੇਜ ਦਿੱਤਾ ਗਿਆ ਹੈ ਅਤੇ ਪੁਲਸ ਗਾਇਬ ਚਾਲਕ ਦੀ ਭਾਲ ਕਰ ਰਹੀ ਹੈ।

Get the latest update about Doses, check out more about Corona vaccine, Truescoop, Truck found & Narsinghpur

Like us on Facebook or follow us on Twitter for more updates.