ਸਿੱਖ ਸੰਗਤਾਂ ਲਈ ਵੱਡੀ ਖਬਰ ਹੈ। ਸਿੱਖ ਸੰਗਤਾਂ ਦੀ ਮੰਗ ਤੇ ਭਾਰਤ ਸਰਕਾਰ ਨੇ ਸਰਹੱਦ ਦੇ ਭਾਰਤੀ ਪਾਸੇ ‘ਦਰਸ਼ਨ ਸਥਲ’ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਿਸ ਨਾਲ ਬਿਨਾ ਪਾਸਪੋਰਟ ਤੋਂ ਵੀ ਸੰਗਤਾਂ ਨੂੰ ਕਰਤਾਰ ਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਹੋਣਗੇ। ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਤੇ ਇਹ ਜਾਣਕਾਰੀ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵਲੋਂ ਇੱਕ ਵਿਸ਼ੇਸ਼ ਕਾਰਵਾਈ ਦੇ ਅਧੀਨ ਇੱਕ 9 ਮੀਟਰ ਉੱਚਾ ਟਾਵਰ ਬਣਾਉਣ ਜਾ ਰਹੀ ਹੈ। ਕਈ ਲੋਕ ਕਰਤਾਰਪੁਰ ਦੇ ਦਰਸ਼ਨ ਪਾਸਪੋਰਟ ਨਾ ਹੋਣ ਕਾਰਨ ਨਹੀਂ ਕਰ ਪਾਉਂਦੇ ਸੀ, ਉਹ ਹੁਣ ਇਸ ਟਾਵਰ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕਣਗੇ।
ਇਹ ਵੀ ਪੜ੍ਹੋ:- ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਗੁਰਤਾਗੱਦੀ ਦਿਵਸ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਹੋਈਆਂ ਨਤਮਸਤਕ
ਦਸ ਦਈਏ ਕਿ ਇੱਥੋਂ ਗੁਰੁ ਨਾਨਕ ਦੇਵ ਜੀ ਦੇ ਪਵਿੱਤਰ ਸਥਾਨ ਕਰਤਾਰਪੁਰ ਸਾਹਿਬ ਦੇ ਸਿੱਧੇ ਦਰਸ਼ਨ ਦੀਦਾਰੇ ਹੋਣਗੇ। ਇਸ ਰਾਹੀਂ ਇੱਕ ਵਾਰ ‘ਚ 450 ਲੋਕ ਦਰਸ਼ਨ ਕਰ ਸਕਣਗੇ। ਇਸ ਦੇ ਅੰਦਰ ਵੱਡੀਆਂ-ਵੱਡੀਆਂ ਸਕਰੀਨਾਂ ਹੋਣਗੀਆਂ ਤੇ ਇਹ ਪੂਰੀ ਤਰ੍ਹਾਂ ਏਅਰ ਕੰਡੀਸ਼ੀਨਰ ਹੋਵੇਗਾ। ਇਸ ਟਾਵਰ ਰਾਹੀਂ ਉਹ ਹੁਣ ਬਿਨਾਂ ਪਾਸਪੋਰਟ ਦੇ ਦਰਸ਼ਨ ਕਰ ਸਕਣਗੇ। ਇਸ ਰਾਹੀਂ ਜਿਹੜੀ ਸੰਗਤ ਸ੍ਰੀ ਇਹ ਦਰਸ਼ਨ ਸਥਲ 6 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ ਅਤੇ ਸੰਗਤ ਨੂੰ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏਗਾ।
Get the latest update about punjab news news in punjabi, check out more about Jakarta corridor & kartarpur sahi
Like us on Facebook or follow us on Twitter for more updates.