ਵੱਡੀ ਖ਼ਬਰ: ਗੈਂਗਸਟਰ ਲੰਡਾ ਨੇ ਲਈ ਦੁਕਾਨ ਮਾਲਕ ਗੁਰਜੰਟ ਦੇ ਕਤਲ ਦੀ ਜ਼ਿੰਮੇਵਾਰੀ

ਫੇਸਬੁੱਕ ’ਤੇ ਪਾਈ ਗਈ ਪੋਸਟ ’ਚ ਗੈਂਗਸਟਰ ਲੰਡਾ ਨੇ ਲਿਖਿਆ ਕਿ ‘‘ਤਰਨ ਤਾਰਨ ਵਿਖੇ ਗੁਰਜੰਟ ਦਲਾਲ ਦਾ ਜੋ ਕਤਲ ਹੋਇਆ ਹੈ, ਉਹ ਅਸੀਂ ਕੀਤਾ ਹੈ। ਇਸ ਨੇ ਸਾਡੇ ਭਰਾ ਅਰਸ਼ਦੀਪ ਭੱਟੀ ਦੀ ਜ਼ਿੰਦਗੀ ਖ਼ਰਾਬ ਕੀਤੀ ਹੈ।....

ਬੀਤੇ ਦਿਨ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ 54 ’ਤੇ ਪਿੰਡ ਦੀਨਪੁਰ ਵਿਖੇ ਕੱਪੜਾ ਵਪਾਰੀ ਗੁਰਜੰਟ ਸਿੰਘ ਉਰਫ ਜੰਟਾ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਾਣਕਾਰੀ ਅਨੁਸਾਰ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲੰਡਾ ਨੇ ਲਈ ਹੈ। ਗੈਂਗਸਟਰ ਲੰਡਾ  ਨੇ ਫੇਸਬੁੱਕ ’ਤੇ ਇੱਕ  ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਦੱਸਿਆ ਹੈ ਕਿ ਉਸ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।

ਫੇਸਬੁੱਕ ’ਤੇ ਪਾਈ ਗਈ ਪੋਸਟ ’ਚ ਗੈਂਗਸਟਰ ਲੰਡਾ ਨੇ ਲਿਖਿਆ ਕਿ ‘‘ਤਰਨ ਤਾਰਨ ਵਿਖੇ ਗੁਰਜੰਟ ਦਲਾਲ ਦਾ ਜੋ ਕਤਲ ਹੋਇਆ ਹੈ, ਉਹ ਅਸੀਂ ਕੀਤਾ ਹੈ। ਇਸ ਨੇ ਸਾਡੇ ਭਰਾ ਅਰਸ਼ਦੀਪ ਭੱਟੀ ਦੀ ਜ਼ਿੰਦਗੀ ਖ਼ਰਾਬ ਕੀਤੀ ਹੈ। ’’ 


ਦੱਸ ਦੇਈਏ ਕਿ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਅਜਾਇਬ ਸਿੰਘ ਨਿਵਾਸੀ ਪਿੰਡ ਰਸੂਲਪੁਰ ਨੇ ਪਿੰਡ ਦੀਨਪੁਰ ਵਿਖੇ ਰੈਡੀਮੇਡ ਕੱਪੜੇ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਸੂਤਰਾਂ ਅਨੁਸਾਰ ਗੈਂਗਸਟਰ ਲਖਬੀਰ ਸਿੰਘ ਲੰਡਾ ਹਰੀਕੇ ਵਲੋਂ ਕੁਝ ਮਹੀਨੇ ਪਹਿਲਾਂ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਮੰਗ ਪੂਰੀ ਨਾ ਹੋਣ ’ਤੇ ਗੈਂਗਸਟਰ ਵਲੋਂ ਉਸ ਦਾ ਕਤਲ ਕਰ ਦਿੱਤਾ ਗਿਆ। 

Get the latest update about , check out more about LATEST PUNJAB NEWS TOP, MURDER IN PUNJAB, NEWS LIVE PUNJAB NEWS UPDATE & PUNJAB NEWS TODAY

Like us on Facebook or follow us on Twitter for more updates.