'ਬਿੱਗ ਬੌਸ 13' ਦੇ ਘਰ 'ਚੋਂ ਬੇਘਰ ਹੋਏ ਅਰਹਾਨ ਖ਼ਾਨ, ਫੁੱਟ-ਫੁੱਟ ਕੇ ਰੋਈ ਆਪਣੀ ਖਾਸ ਦੋਸਤ ਲਈ ਲਿਖਿਆ ਇਹ ਮੈਸੇਜ

'ਬਿੱਗ ਬੌਸ 13' 'ਚ ਸਲਮਾਨ ਖ਼ਾਨ ਨੇ ਵੀਕੈਂਡ ਕਾ ਵਾਰ 'ਚ ਇਕ ਹੋਰ ਘਰਵਾਲਾ ਬਾਹਰ ...

ਨਵੀਂ ਦਿੱਲੀ — 'ਬਿੱਗ ਬੌਸ 13' 'ਚ ਸਲਮਾਨ ਖ਼ਾਨ ਨੇ ਵੀਕੈਂਡ ਕਾ ਵਾਰ 'ਚ ਇਕ ਹੋਰ ਘਰਵਾਲਾ ਬਾਹਰ ਹੋ ਗਿਆ ਹੈ। ਸਲਮਾਨ ਨੇ ਜਿਉਂ ਹੀ ਅਰਹਾਨ ਦੇ ਘਰੋਂ ਬਾਹਰ ਹੋਣ ਦਾ ਐਲਾਨ ਕੀਤਾ ਉਨ੍ਹਾਂ ਦੀ ਦੋਸਤ ਰਸ਼ਮੀ ਦੇਸਾਈ ਫੁੱਟ-ਫੁੱਟ ਕੇ ਰੋਣ ਲੱਗੀ। ਜਾਣਕਾਰੀ ਅਨੁਸਾਰ ਘਰੋਂ ਨਿਕਲਦਿਆਂ ਹੀ ਅਰਹਾਨ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ, 'ਬਿੱਗ ਬੌਸ ਦੇ ਘਰ 'ਚ ਮੇਰੀ ਯਾਤਰਾ ਛੋਟੀ ਹੋ ਸਕਦੀ ਹੈ ਪਰ ਤੁਹਾਡੇ ਲੋਕਾਂ ਨਾਲ ਮੇਰਾ ਪਿਆਰ ਤੇ ਸਮਰਥਨ ਦਿਲ ਨੂੰ ਛੂਹਣ ਵਾਲਾ ਤੇ ਭਰੋਸੇ ਵਾਲਾ ਹੈ। ਮੈਨੂੰ ਸਪੋਰਟ ਕਰਨ ਲਈ ਸ਼ੁਕਰੀਆ ਤੇ ਮੈਂ ਮੰਨਦਾ ਹੈ ਕਿ ਇਹ ਤੁਹਾਡਾ ਵਡੱਪਣ ਹੈ ਕਿ ਇਹ ਸੋਚਦੇ ਹੋ ਕਿ ਮੈਨੂੰ ਬਾਹਰ ਨਹੀਂ ਹੋਣਾ ਚਾਹੀਦਾ ਸੀ। ਇਹ ਜ਼ਰੂਰ ਥੋੜ੍ਹਾ ਨਿਰਾਸ਼ ਕਰਨ ਵਾਲਾ ਹੈ ਕਿਉਂਕਿ ਮੈਂ ਖੇਡ 'ਤੇ ਆਪਣੀ ਵਧੀਆ ਪਕੜ ਸ਼ੁਰੂ ਕਰ ਦਿੱਤੀ ਸੀ। ਬੇਸ਼ਕ ਮੈਂ ਮੇਰੀ ਖ਼ਾਸ ਦੋਸਤ ਰਸ਼ਮੀ ਦੇਸਾਈ ਨੂੰ ਮਿਸ ਕਰਾਂਗਾ। ਵਧੀਆ ਖੇਡੋ ਤੇ ਟਰਾਫੀ ਲੈ ਕੇ ਆਓ। ਤੁਸੀਂ ਸਰਬੋਤਮ ਦੇ ਲਾਇਕ ਹੋ। ਮੈਂ ਜਿੰਨੀਆਂ ਵੀ ਔਰਤਾਂ ਨੂੰ ਜਾਣਦਾ ਹਾਂ ਉਨ੍ਹਾਂ ਚੋਂ ਸਭ ਤੋਂ ਮਜ਼ਬੂਤ ਤੁਸੀਂ ਹੋ। ਮੇਰਾ ਪਿਆਰ ਤੇ ਪੂਰਾ ਸਮਰਥਨ ਤੁਹਾਡੇ ਨਾਲ ਹੈ।

ਕਪਿਲ ਸ਼ਰਮਾ ਦੇ ਘਰ ਬਹੁਤ ਜਲਦ 'ਗੁੱਡ ਨਿਊਜ਼' ਦੇਣ ਜਾ ਰਹੀ ਹੈ ਦਸਤਕ, ਸੋਸ਼ਲ ਮੀਡੀਆ 'ਤੇ ਖੁਦ ਕੀਤਾ ਖੁਲਾਸਾ

Get the latest update about Rashi Desai, check out more about True Scoop News, Salman Khan, BB News & BB13 Out

Like us on Facebook or follow us on Twitter for more updates.