ਸ਼ਹਿਨਾਜ਼ ਦੇ ਫੈਨਜ਼ ਨੂੰ ਝਟਕਾ, ਫਿਨਾਲੇ ਤੋਂ ਪਹਿਲਾਂ ਹੀ ਘਰ 'ਚੋਂ ਹੋਈ ਬੇਘਰ, ਦੇਖੋ ਵੀਡੀਓ

ਬਿੱਗ ਬੌਸ 13 ਦੇ ਫਿਨਾਲੇ 'ਚ ਹੁਣ ਸਿਰਫ 2 ਹਫਤੇ ਬਚੇ ਹਨ। ਦੱਸ ਦੱਈਏ ਕਿ ਵੀਕੈਂਡ ...

ਨਵੀਂ ਦਿੱਲੀ — ਬਿੱਗ ਬੌਸ 13 ਦੇ ਫਿਨਾਲੇ 'ਚ ਹੁਣ ਸਿਰਫ 2 ਹਫਤੇ ਬਚੇ ਹਨ। ਦੱਸ ਦੱਈਏ ਕਿ ਵੀਕੈਂਡ ਕਾ ਵਾਰ 'ਚ ਕੋਈ ਵੀ ਐਲਿਮੀਮਨੇਟ ਨਹੀਂ ਹੋਇਆ ਪਰ ਸਲਮਾਨ ਖ਼ਾਨ ਸੋਮਵਾਰ ਕਾ ਵਾਰ 'ਚ ਅੱਜ ਉਸ ਘਰ ਵਾਲੇ ਦੇ ਨਾਂ ਦਾ ਐਲਾਨ ਕਰਨਗੇ ਜਿਹੜਾ ਸ਼ੋਅ ਛੱਡੇਗਾ। ਐਲਿਮੀਨੇਸ਼ਨ ਅੱਜ ਰਾਤ ਨੂੰ ਹੋਵੇਗਾ ਤੇ ਕਈ ਲੋਕਾਂ ਨੂੰ ਹੈਰਾਨ ਕਰਨ ਵਾਲਾ ਹੋਵੇਗਾ।ਪ੍ਰਿਵਿਊ ਮੁਤਾਬਿਕ ਸ਼ਹਿਨਾਜ਼ ਗਿੱਲ ਸਲਮਾਨ ਖ਼ਾਨ ਦਾ ਸ਼ੋਅ ਛੱਡੇਗੀ।ਨਿਰਮਾਤਾਵਾਂ ਵੱਲੋਂ ਜਾਰੀ ਕੀਤੇ ਗਏ ਪ੍ਰਿਵਿਊ ਵੀਡੀਓ 'ਚ ਸਲਮਾਨ ਖ਼ਾਨ ਬਿੱਗ ਬੌਸ 13 ਦੇ ਘਰ 'ਚ ਇਸ ਹਫ਼ਤੇ ਬਾਹਰ ਹੋਣ ਵਾਲੇ ਕੰਟੈਸਟੈਂਟ ਦੇ ਨਾਂ ਦਾ ਐਲਾਨ ਕਰਦੇ ਨਜ਼ਰ ਆਉਣਗੇ।ਉਨ੍ਹਾਂ ਨੂੰ ਇਹ ਕਹਿੰਦਿਆਂ ਸੁਣਿਆ ਗਿਆ, 'ਸ਼ਹਿਨਾਜ਼ ਬਿੱਗ ਬੌਸ 13 'ਚ ਤੁਹਾਡੀ ਜਰਨੀ ਅੱਜ ਖ਼ਤਮ ਹੋਈ।ਇਹ ਸੁਣ ਕੇ ਹਰ ਕੋਈ ਹੈਰਾਨ ਸੀ ਤੇ ਕਿਸੇ ਨੂੰ ਯਕੀਨ ਨਹੀਂ ਹੋਇਆ।

ਅਸਿਮ ਦੀ ਲਵ-ਲਾਈਫ ਨੂੰ ਲੈ ਕੇ ਵਿਕਾਸ ਗੁਪਤਾ ਨੇ ਕੀਤਾ ਇਹ ਵੱਡਾ ਖੁਲਾਸਾ

ਦੱਸ ਦੱਈਏ ਕਿ ਸ਼ਹਿਨਾਜ਼ ਨੂੰ ਰਸ਼ਮੀ ਦੇ ਗਲ਼ੇ ਲੱਗ ਕੇ ਫੁੱਟ-ਫੁੱਟ ਕੇ ਰੋਂਦੇ ਹੋਏ ਦੇਖਿਆ ਗਿਆ।ਆਰਤੀ ਸਿੰਘ ਵੀ ਉਸ ਨੂੰ ਗਲ਼ੇ ਲਾਉਂਦੀ ਹੈ ਤੇ ਸਭ ਦਾ ਰੋਣਾ ਨਹੀਂ ਰੁੱਕਦਾ ਹੈ।ਸ਼ਹਿਨਾਜ਼ ਦੇ ਬੈਸਟ ਫਰੈਂਡ ਰਹੇ ਸਿਧਾਰਥ ਸ਼ੁਕਲਾ ਵੀ ਪੂਰੀ ਤਰ੍ਹਾਂ ਹੈਰਾਨ ਨਜ਼ਰ ਆਏ ਤੇ ਗਰਦਨ ਹੇਠਾਂ ਕਰ ਕੇ ਖੜ੍ਹੇ ਨਜ਼ਰ ਆਏ।ਸਿਧਾਰਥ ਇਮੋਸਨਲ ਦਿਸੇ ਕਿਉਂਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਸ਼ਹਿਨਾਜ਼ ਐਲਿਮੀਨੇਟ ਹੋ ਗਈ।ਬਾਅਦ 'ਚ ਦਰਵਾਜ਼ਾ ਖੁੱਲ੍ਹਦਾ ਹੈ ਤੇ ਸ਼ਹਿਨਾਜ਼ ਉਸ ਦੇ ਬਿਲਕੁਲ ਨੇੜੇ ਨਜ਼ਰ ਆਉਂਦੀ ਹੈ ਤਾਂ ਜੋ ਬਾਹਰ ਨਿਕਲ ਸਕੇ।ਹੁਣ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਸਲਮਾਨ ਨੇ ਮਜ਼ਾਕ ਕੀਤਾ ਹੈ ਜਾਂ ਸ਼ਹਿਨਾਜ਼ ਅਸਲ 'ਚ ਐਲਿਮੀਨੇਟ ਹੋਈ ਹੈ। ਬਿੱਗ ਬੌਸ ਦੇ ਘਰ 'ਚ ਸ਼ਹਿਨਾਜ਼ ਗਿੱਲ ਨੂੰ ਸਭ ਤੋਂ ਐਂਟਰਟੇਨਿੰਗ ਕੰਟੈਸਟੈਂਟ ਦੇ ਰੂਪ 'ਚ ਦੇਖਿਆ ਗਿਆ ਹੈ।

ਸ਼ਹਿਨਾਜ਼ ਗਿੱਲ ਹੋਈ 26 ਸਾਲਾਂ ਦੀ, ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ ਕੁਝ ਦਿਲਚਸਪ ਗੱਲਾਂ

Get the latest update about Elimination, check out more about BB 13 News, Announced, & Shehnaaz Gill

Like us on Facebook or follow us on Twitter for more updates.