ਬਿਹਾਰ: ਨਾਬਾਲਗ ਲੜਕੀ ਜਿਨਸੀ ਸੋਸ਼ਣ ਦਾ ਹੋਈ ਸ਼ਿਕਾਰ, ਸਮੂਹਿਕ ਬਲਾਤਕਾਰ ਤੋਂ ਬਾਅਦ 50 ਹਜ਼ਾਰ 'ਚ ਵੇਚਿਆ

ਘਟਨਾ ਦੀ ਪੁਸ਼ਟੀ ਕਰਦਿਆਂ ਜੈਨਗਰ ਥਾਣੇ ਦੇ ਐਸਐਚਓ ਸੰਜੇ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ...

ਬਿਹਾਰ ਦੇ ਮਧੂਬਨੀ ਜ਼ਿਲੇ 'ਚ ਇਹ ਘਟਨਾ ਵਾਪਰੀ ਹੈ ਜਿਥੇ ਇਕ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਅਤੇ ਉਸ ਨੂੰ ਵੇਚਣ ਦੇ ਮਾਮਲੇ 'ਚ ਇਕ ਔਰਤ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦੇ ਅਨੁਸਾਰ, ਇੱਕ ਮਹਿਲਾ ਨੂੰ 50,000 ਰੁਪਏ ਵਿੱਚ ਵੇਚੇ ਜਾਣ ਤੋਂ ਪਹਿਲਾਂ, ਪੁਲਿਸ ਕਰਮਚਾਰੀਆਂ ਸਮੇਤ ਕਈ ਲੋਕਾਂ ਦੁਆਰਾ ਲੜਕੀ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਇਹ ਘਟਨਾ ਵੀਰਵਾਰ ਰਾਤ ਨੂੰ ਉਦੋਂ ਸਾਹਮਣੇ ਆਈ ਜਦੋਂ ਉੱਤਰ ਪ੍ਰਦੇਸ਼ ਦੇ ਮਊ ਜ਼ਿਲੇ ਦੀ ਟੀਮ ਨੇ ਸੋਨੀ ਦੇਵੀ ਨਾਂ ਦੀ ਮਹਿਲਾ ਦੀ ਗ਼ੁਲਾਮੀ ਤੋਂ ਬੱਚੀ ਨੂੰ ਛੁਡਵਾਇਆ ਅਤੇ ਮਾਮਲੇ ਦਾ ਪਰਦਾਫਾਸ਼ ਕੀਤਾ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੋਨੀ ਦੇਵੀ, ਜੈਨਗਰ ਸਥਿਤ ਅਸ਼ੋਕ ਮਾਰਕੀਟ ਦੇ ਨਾਈਟ ਗਾਰਡ ਅਰਜੁਨ ਯਾਦਵ ਅਤੇ ਇਲੈਕਟ੍ਰੀਸ਼ਨ ਸਾਜਨ ਕੁਮਾਰ ਵਜੋਂ ਹੋਈ ਹੈ। ਜੈਨਗਰ ਥਾਣੇ ਦਾ ਇੱਕ ਆਚਾਰੀਆ, ਪੁਲਿਸ ਡਰਾਈਵਰ ਅਤੇ ਇੱਕ ਚੋਕੀਦਾਰ ਰਾਮਜੀਵਨ ਪਾਸਵਾਨ ਫਰਾਰ ਹਨ।

ਜਾਣਕਾਰੀ ਮੁਤਾਬਿਕ ਪੀੜਤਾ ਇਕ ਮਹੀਨਾ ਪਹਿਲਾਂ ਆਪਣੇ ਘਰ ਮਊ ਤੋਂ ਭਟਕ ਕੇ ਮਧੂਬਨੀ ਜ਼ਿਲ੍ਹੇ ਦੇ ਜੈਨਗਰ ਸ਼ਹਿਰ ਪਹੁੰਚੀ ਸੀ। ਅਸ਼ੋਕ ਬਾਜ਼ਾਰ 'ਚ ਘੁੰਮਦੇ ਹੋਏ ਉਸ ਨੇ ਅਰਜੁਨ ਯਾਦਵ ਦੀ ਮਦਦ ਮੰਗੀ ਜੋ ਉਸ ਨੂੰ ਇਕ ਸੁੰਨਸਾਨ ਜਗ੍ਹਾ 'ਤੇ ਲੈ ਗਿਆ। ਉਸਨੇ ਆਪਣੇ ਤਿੰਨ ਹੋਰ ਦੋਸਤਾਂ ਨੂੰ ਵੀ ਬੁਲਾਇਆ ਅਤੇ ਉਨ੍ਹਾਂ ਨੇ ਵਾਰੀ-ਵਾਰੀ ਉਸ ਨਾਲ ਬਲਾਤਕਾਰ ਕੀਤਾ ਅਤੇ ਇੱਕ ਕਮਰੇ ਵਿੱਚ ਬੰਦੀ ਬਣਾ ਲਿਆ। ਉਨ੍ਹਾਂ ਨੇ ਉਸ ਨਾਲ ਵਾਰ-ਵਾਰਬਲਾਤਕਾਰ ਕੀਤਾ ਅਤੇ ਇਸ ਲਈ ਹੋਰਨਾਂ ਨੂੰ ਵੀ ਬੁਲਾਇਆ।


ਪੀੜਤਾ ਘਰੋਂ ਲਾਪਤਾ ਹੋਣ ਕਾਰਨ ਮੌੜ ਦੇ ਇੱਕ ਥਾਣੇ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸੂਚਨਾ ਦੇ ਆਧਾਰ 'ਤੇ ਮਊ ਪੁਲਸ ਦੀ ਇਕ ਟੀਮ ਮਧੂਬਨੀ ਦੇ ਜੈਨਗਰ ਕਸਬੇ 'ਚ ਪਹੁੰਚੀ ਅਤੇ ਸੋਨੀ ਦੇਵੀ ਦੇ ਘਰ 'ਤੇ ਛਾਪਾ ਮਾਰਿਆ, ਜਿੱਥੇ ਇਹ ਪੀੜਤਾ ਮਿਲੀ। ਪੁਲਸ ਟੀਮ ਨੇ ਤੁਰੰਤ ਉਸ ਨੂੰ ਛੁਡਵਾਇਆ ਅਤੇ ਔਰਤ ਨੂੰ ਗ੍ਰਿਫਤਾਰ ਕਰ ਲਿਆ।

ਘਟਨਾ ਦੀ ਪੁਸ਼ਟੀ ਕਰਦਿਆਂ ਜੈਨਗਰ ਥਾਣੇ ਦੇ ਐਸਐਚਓ ਸੰਜੇ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।  ਪੁਲਿਸ ਨੇ ਇੱਕ ਮਹਿਲਾ ਦੇ ਘਰ ਛਾਪਾ ਮਾਰਿਆ। ਹੁਣ ਤੱਕ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਫਿਲਹਾਲ ਜਾਂਚ ਚੱਲ ਰਹੀ ਹੈ। ਸਾਡੇ ਕੋਲ ਜਾਂਚ ਦੌਰਾਨ ਕੁਝ ਮੁਲਜ਼ਮਾਂ ਦੇ ਨਾਮ ਸਾਹਮਣੇ ਆਏ ਹਨ। 

Get the latest update about uttar pardesh, check out more about minor girld sold in 50000 rupees, minor girl sexual abuse, bihar & minor girl rape

Like us on Facebook or follow us on Twitter for more updates.