ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਤੇ ਬਾਲਲੀਲ੍ਹਾ ਗੁਰਦੁਆਰੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਵਿਸ਼ਵ 'ਚ ਸਿੱਖਾਂ ਦੇ ਚੌਥੇ ਸਭ ਤੋਂ ਵੱਡੇ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੇ ਬਾਲਲੀਲ੍ਹਾ ਗੁਰਦੁਆਰੇ ਨੂੰ ਬੰਬ ਨਾ...

ਪਟਨਾ: ਵਿਸ਼ਵ 'ਚ ਸਿੱਖਾਂ ਦੇ ਚੌਥੇ ਸਭ ਤੋਂ ਵੱਡੇ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੇ ਬਾਲਲੀਲ੍ਹਾ ਗੁਰਦੁਆਰੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਰਜਿਸਟਰਡ ਡਾਕ ਰਾਹੀਂ ਤਖ਼ਤ ਸਾਹਿਬ ਦੇ ਪਤੇ 'ਤੇ ਭੇਜੇ ਗਏ ਪੱਤਰ ਰਾਹੀਂ ਦਿੱਤੀ ਗਈ ਹੈ। ਇਸ ਦੌਰਾਨ 50 ਕਰੋੜ ਰੁਪਏ ਦੀ ਫਿਰੌਤੀ ਵੀ ਮੰਗੀ ਗਈ ਹੈ। ਫਿਰੌਤੀ ਤੇ ਧਮਕੀ ਵਾਲਾ ਪੱਤਰ ਮਿਲਣ ਤੋਂ ਬਾਅਦ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਭਾਜੜਾਂ ਪੈ ਗਈਆਂ।

ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਹਿੰਦਰਪਾਲ ਸਿੰਘ ਢਿੱਲੋਂ ਨੇ ਬਿਹਾਰ ਦੇ ਡੀਜੀਪੀ ਨੂੰ ਇਸ ਸੰਦਰਭ ਵਿਚ ਪੱਤਰ ਭੇਜ ਕੇ ਦੋਸ਼ੀ ਵਿਅਕਤੀ 'ਤੇ ਖ਼ਿਲਾਫ਼ ਕਾਰਵਾਈ ਦੀ ਅਪੀਲ ਕੀਤੀ ਹੈ। ਉੱਥੇ ਹੀ ਲਿਫ਼ਾਫ਼ੇ 'ਚ ਭੇਜੇ ਇਕ ਦੂਸਰੇ ਪੱਤਰ ਵਿਚ ਮਾਰਵਾੜੀ ਕਾਲਜ ਦੇ ਪ੍ਰਿੰਸੀਪਲ ਤੇ ਦੋ ਅਧਿਆਪਕਾਂ 'ਤੇ ਪੁਰਾਣੇ ਧਰਮ ਗ੍ਰੰਥਾਂ ਨੂੰ ਸਾੜਨ, ਵੇਚਣ ਤੇ ਨਸ਼ਟ ਕਰਨ ਦਾ ਦੋਸ਼ ਲਗਾਇਆ ਹੈ। ਮੁੱਢਲੀ ਜਾਂਚ ਵਿਚ ਇਹ ਮੰਨਿਆ ਜਾ ਰਿਹਾ ਹੈ ਕਿ ਸ਼ਰਾਰਤੀ ਅਨਸਰਾਂ ਵੱਲੋਂ ਪੱਤਰ ਭੇਜਿਆ ਗਿਆ ਹੈ। ਪੂਰਬੀ ਐੱਸਪੀ ਜਿਤੇਂਦਰ ਕੁਮਾਰ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਖੋਜਬੀਣ ਕਰ ਕੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

ਸਾਲ 2017 ਦੇ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ 'ਚ ਚੌਕ ਥਾਣਾ ਦੇ ਤੱਤਕਾਲੀ ਥਾਣਾ ਮੁਖੀ ਅਸ਼ੋਕ ਕੁਮਾਰ ਪਾਂਡੇ ਦੇ ਮੋਬਾਈਲ 'ਤੇ ਗੁਰਦੁਆਰੇ ਨੂੰ ਬੰਬ ਨਾਲ ਉਡਾਉਣ ਦਾ ਐਸਐਮਐਸ ਮਿਲਣ ਤੋਂ ਬਾਅਦ ਭਾਜੜ ਮਚ ਗਈ ਸੀ। ਬਾਅਦ ਵਿਚ ਜਾਂਚ-ਪੜਤਾਲ 'ਚ ਇਕ-ਦੂਸਰੇ ਨੂੰ ਫਸਾਉਣ ਦਾ ਮਾਮਲਾ ਉੱਭਰ ਕੇ ਸਾਹਮਣੇ ਆਇਆ ਸੀ।

Get the latest update about Bihar, check out more about Patna Takht Sri Harimandir Sahib, Truescoop, Balleela Gurudwara & Threats

Like us on Facebook or follow us on Twitter for more updates.