ਬਿਹਾਰ ਅਧਿਆਪਕ ਭਰਤੀ : ਸਿੱਖਿਆ ਵਿਭਾਗ ਨੇ 445 ਉਮੀਦਵਾਰਾਂ ਵੱਲੋਂ ਕੀਤੀ ਧੋਖਾਧੜੀ ਦਾ ਕੀਤਾ ਪਰਦਾਫਾਸ਼

ਸਿੱਖਿਆ ਵਿਭਾਗ ਬਿਹਾਰ ਮੁੜ ਸੁਰਖੀਆਂ 'ਚ ਹੈ। ਇਸ ਵਾਰ ਚਰਚਾ ਦਾ ਕਾਰਨ ਹੈ ਕਿ ਸਿੱਖਿਆ ਵਿਭਾਗ ਨੇ ਬਿਹਾਰ ਵਿੱਚ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਦੌਰਾਨ 445 ਉਮੀਦਵਾਰਾਂ ਵੱਲੋਂ ਕਥਿਤ ਧੋਖਾਧੜੀ ਦਾ ਪਤਾ ਲਗਾਇਆ ਹੈ। ਕਾਊਂਸਲਿੰਗ ਦੌਰਾਨ ਉਮੀਦਵਾਰਾਂ ਵੱਲੋਂ..

ਯੂਪੀ :- ਬਿਹਾਰ ਸਿੱਖਿਆ ਵਿਭਾਗ ਅਕਸਰ ਹੀ ਚਰਚਾ 'ਚ ਰਹਿੰਦਾ ਹੈ, ਕਦੇ ਵਿਦਿਆਰਥੀਆਂ ਦੇ ਬੋਰਡ ਪ੍ਰੀਖਿਆ 'ਚ ਆਏ ਪੂਰੇ ਅੰਕ ਕਰਕੇ, ਕਦੇ ਟੋਪਰਸ ਦਾ ਸੂਚੀ ਕਰਕੇ ਤੇ ਕਦੇ ਕਿਸੇ ਹੋਰ ਮਸਲੇ ਕਰਕੇ। ਹੁਣ ਸਿੱਖਿਆ ਵਿਭਾਗ ਬਿਹਾਰ ਮੁੜ ਸੁਰਖੀਆਂ 'ਚ ਹੈ। ਇਸ ਵਾਰ ਚਰਚਾ ਦਾ ਕਾਰਨ ਹੈ ਕਿ ਸਿੱਖਿਆ ਵਿਭਾਗ ਨੇ ਬਿਹਾਰ ਵਿੱਚ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਦੌਰਾਨ 445 ਉਮੀਦਵਾਰਾਂ ਵੱਲੋਂ ਕਥਿਤ ਧੋਖਾਧੜੀ ਦਾ ਪਤਾ ਲਗਾਇਆ ਹੈ। ਕਾਊਂਸਲਿੰਗ ਦੌਰਾਨ ਉਮੀਦਵਾਰਾਂ ਵੱਲੋਂ ਜਮ੍ਹਾਂ ਕਰਵਾਏ ਦਸਤਾਵੇਜ਼ਾਂ ਦੀ ਚੈਕਿੰਗ ਦੌਰਾਨ ਧੋਖਾਧੜੀ ਦਾ ਪਰਦਾਫਾਸ਼ ਹੋਇਆ।

ਰਾਜ ਦੇ ਸਿੱਖਿਆ ਮੰਤਰੀ ਵਿਜੇ ਕੁਮਾਰ ਚੌਧਰੀ ਨੇ ਕਿਹਾ, "ਕੁੱਲ 1,377 ਉਮੀਦਵਾਰਾਂ ਨੂੰ ਪ੍ਰਾਇਮਰੀ ਅਧਿਆਪਕਾਂ ਵਜੋਂ ਭਰਤੀ ਕਰਨ ਲਈ ਚੁਣਿਆ ਗਿਆ ਹੈ। ਜਦੋਂ ਕਿ 932 ਉਮੀਦਵਾਰਾਂ ਦੇ ਦਸਤਾਵੇਜ਼ ਸਹੀ ਪਾਏ ਗਏ ਹਨ, ਜਦਕਿ ਬਾਕੀ 445 ਉਮੀਦਵਾਰਾਂ ਦੇ ਸ਼ੱਕੀ ਦਸਤਾਵੇਜ਼ ਹਨ।"

ਚੌਧਰੀ ਨੇ ਕਿਹਾ, "ਅਸੀਂ ਅਧਿਕਾਰੀਆਂ ਨੂੰ ਸੀ.ਟੀ.ਈ.ਟੀ. ਅਤੇ ਟੀ.ਈ.ਟੀ. ਦੇ ਦਫ਼ਤਰਾਂ ਤੋਂ ਉਹਨਾਂ ਦੇ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਸ਼ੁਰੂ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ, ਅਸੀਂ ਉਹਨਾਂ ਨੂੰ ਉਹਨਾਂ ਦੇ ਯੂਨੀਵਰਸਿਟੀ ਦੇ ਦਸਤਾਵੇਜ਼ਾਂ ਦੀ ਵੀ ਤਸਦੀਕ ਕਰਨ ਦੇ ਨਿਰਦੇਸ਼ ਦਿੱਤੇ ਹਨ," ਚੌਧਰੀ ਨੇ ਕਿਹਾ।


ਗੋਪਾਲਗੰਜ ਤੋਂ ਵੱਧ ਤੋਂ ਵੱਧ 223 ਉਮੀਦਵਾਰਾਂ ਨੇ ਕਾਉਂਸਲਿੰਗ ਦੌਰਾਨ ਸ਼ੱਕੀ ਜਾਂ ਫਰਜ਼ੀ ਦਸਤਾਵੇਜ਼ ਜਮ੍ਹਾਂ ਕਰਵਾਏ। ਇਸ ਤੋਂ ਇਲਾਵਾ, ਪੂਰਬੀ ਅਤੇ ਪੱਛਮੀ ਚੰਪਾਰਨ ਜ਼ਿਲ੍ਹਿਆਂ ਵਿੱਚ 80-80, ਮਧੂਬਨੀ ਤੋਂ 38, ਨਾਲੰਦਾ ਵਿੱਚ 15, ਮੁਜ਼ੱਫਰਪੁਰ ਅਤੇ ਨਵਾਦਾ ਵਿੱਚ 3-3, ਭੋਜਪੁਰ ਤੋਂ 2 ਅਤੇ ਕਟਿਹਾਰ ਅਤੇ ਸੀਤਾਮੜੀ ਜ਼ਿਲ੍ਹਿਆਂ ਤੋਂ ਇੱਕ-ਇੱਕ ਉਮੀਦਵਾਰ ਹਨ।

ਚੌਧਰੀ ਨੇ ਕਿਹਾ, "ਜੇਕਰ ਦੋਸ਼ੀ ਸਾਬਤ ਹੁੰਦਾ ਹੈ, ਤਾਂ ਉਨ੍ਹਾਂ ਵਿਰੁੱਧ ਧੋਖਾਧੜੀ ਅਤੇ ਜਾਅਲਸਾਜ਼ੀ ਦੀਆਂ ਸਬੰਧਤ ਆਈਪੀਸੀ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਜਾਵੇਗੀ।" 

Get the latest update about PUNJABI NEWS, check out more about TRUE SCOOP PUNJABI, BIHAR EDUCATION BOARD, 445 CANDIDATES FAKE DOCUMENTS & BIHAR TEACHER RECRUITMENT

Like us on Facebook or follow us on Twitter for more updates.