ਬਿਹਾਰ ਵਾਇਰਲ ਵੀਡੀਓ: ਸਮਾਰਟ ਕਲਾਸ ਦਾ ਵੱਖਰਾ ਨਜ਼ਾਰਾ, ਟੀਚਰ ਨੇ ਵਿਦਿਆਰਥੀਆਂ ਨਾਲ ਬੈਠ ਲਿਆ 'ਅਸ਼ਲੀਲ' ਭੋਜਪੁਰੀ ਗਾਣੇ ਦਾ ਮਜ਼ਾ

ਹਾਲਹਿ 'ਚ ਵਾਇਰਲ ਹੋਈ ਵੀਡੀਓ 'ਚ ਬਿਹਾਰ ਦੇ ਛਪਰਾ ਦੇ ਇੱਕ ਸਰਕਾਰੀ ਹਾਈ ਸਕੂਲ ਵਿੱਚ ਅਜਿਹੀ 'ਸਮਾਰਟ ਕਲਾਸ' ਚੱਲ ਰਹੀ ਸੀ, ਜੋਕਿ ਸਮਾਰਟ ਕਲਾਸ ਦਾ ਵੱਖਰਾ ਵੀ ਨਜ਼ਾਰਾ ਪੇਸ਼ ਕਰ ਰਹੀ ਸੀ...

ਭਾਰਤ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਜਿਥੇ ਨਿਤ ਨਵੇਂ ਜਤਨ ਕੀਤੇ ਜਾ ਰਹੇ ਹਨ ਓਥੇ ਹੀ ਭਾਰਤ ਦੇ ਬਿਹਾਰ ਦਾ ਇਕ ਅਜਿਹੀ ਸਮਾਰਟ ਸਕੂਲ ਵੀ ਹੈ ਜਿਥੇ ਅਧਿਆਪਕ ਸਮਾਰਟ ਕਲਾਸਾਂ ਦੀ ਵੱਖਰੀ ਮਿਸਾਲ ਪੇਸ਼ ਕਰ ਰਿਹਾ ਹੈ। ਹਾਲਹਿ 'ਚ ਵਾਇਰਲ ਹੋਈ ਵੀਡੀਓ 'ਚ ਬਿਹਾਰ ਦੇ ਛਪਰਾ ਦੇ ਇੱਕ ਸਰਕਾਰੀ ਹਾਈ ਸਕੂਲ ਵਿੱਚ ਅਜਿਹੀ 'ਸਮਾਰਟ ਕਲਾਸ' ਚੱਲ ਰਹੀ ਸੀ, ਜੋਕਿ ਸਮਾਰਟ ਕਲਾਸ ਦਾ ਵੱਖਰਾ ਵੀ ਨਜ਼ਾਰਾ ਪੇਸ਼ ਕਰ ਰਹੀ ਸੀ। ਇੱਥੇ ਅਧਿਆਪਕ ਨੇ ਸਮਾਰਟ ਕਲਾਸ ਵਿੱਚ ਵਿਦਿਆਰਥੀਆਂ ਨਾਲ ਬੈਠ 'ਅਸ਼ਲੀਲ' ਭੋਜਪੁਰੀ ਗੀਤ ਦਾ ਮਜ਼ਾ ਲੈ ਰਿਹਾ ਸੀ। 
ਇਹ ਵੀਡੀਓ ਕਲਿੱਪ 28 ਸੈਕਿੰਡ ਦੀ ਹੈ। ਵਾਇਰਲ ਕਲਿੱਪ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਲਾਸ ਦੇ ਬਲੈਕਬੋਰਡ ਦੇ ਉੱਪਰ ਇੱਕ ਟੀਵੀ ਲਗਾਇਆ ਹੋਇਆ ਹੈ, ਜਿਸ ਉੱਤੇ ਭੋਜਪੁਰੀ ਗੀਤ ਚੱਲ ਰਿਹਾ ਹੈ। ਸਾਰੇ ਵਿਦਿਆਰਥੀ ਮਸਤੀ ਨਾਲ ਡਾਂਸ ਵੀਡੀਓ ਦੇਖ ਰਹੇ ਹਨ। ਮਾਸਟਰ ਸਾਹਿਬ ਵੀ ਕੁਰਸੀ 'ਤੇ ਬੈਠ ਕੇ ਇਸ 'ਸਮਾਰਟ ਕਲਾਸ' ਦਾ ਖੂਬ ਆਨੰਦ ਲੈ ਰਹੇ ਹਨ।

ਜਾਣਕਾਰੀ ਮੁਤਾਬਿਕ ਇਹ ਵੀਡੀਓ ਛਪਰਾ ਜ਼ਿਲੇ ਦੇ ਦਰਿਆਪੁਰ ਬਲਾਕ ਦੇ ਬਰਵੇ ਪਰਸੌਨਾ ਪੰਚਾਇਤ 'ਚ ਸਥਿਤ ਰਾਮ ਆਸ਼ੀਸ਼ ਬਿਗਨੇਸ਼ਵਰ ਹਾਈ ਸਕੂਲ ਦਾ ਹੈ। ਕਲਿੱਪ ਵਾਇਰਲ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।





Get the latest update about smart cal, check out more about bhojpuri song in govt school bihar, bihar school virul video, bihar viral video & viral video

Like us on Facebook or follow us on Twitter for more updates.