ਬਿਲ ਗੇਟਸ ਦਾ ਭਾਰਤ ਨੂੰ ਝਟਕਾ, ਕਿਹਾ-ਵਿਕਾਸਸ਼ੀਲ ਦੇਸ਼ਾਂ ਨੂੰ ਨਹੀਂ ਦੇਣਾ ਚਾਹੀਦਾ ਵੈਕਸੀਨ ਦਾ ਫਾਰਮੁਲਾ

ਇਸ ਸਮੇਂ ਪੂਰੀ ਦੁਨੀਆ ਗਲੋਬਲ ਮਹਾਮਾਰੀ ਕੋਰੋਨਾ ਇਨਫੈਕਸ਼ਨ ਨਾਲ ਜੂਝ ਰਹੀ ਹੈ। ਇਸ ਮੁਸ਼ਕਿਲ ਸਮੇਂ ਵਿਚ ਫਿਲ...

ਵਾਸ਼ਿੰਗਟਨ: ਇਸ ਸਮੇਂ ਪੂਰੀ ਦੁਨੀਆ ਗਲੋਬਲ ਮਹਾਮਾਰੀ ਕੋਰੋਨਾ ਇਨਫੈਕਸ਼ਨ ਨਾਲ ਜੂਝ ਰਹੀ ਹੈ। ਇਸ ਮੁਸ਼ਕਿਲ ਸਮੇਂ ਵਿਚ ਫਿਲਹਾਲ ਵੈਕਸੀਨ ਨੂੰ ਹੀ ਇਸ ਜਾਨਲੇਵਾ ਵਾਇਰਸ ਤੋਂ ਬਚਣ ਦਾ ਕਾਰਗਰ ਉਪਾਅ ਮੰਨਿਆ ਜਾ ਰਿਹਾ ਹੈ। ਪਰ ਇਸ ਵਿਚਾਲੇ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਤੇ ਦੁਨੀਆ ਦੇ ਚੋਟੀ ਦੇ ਬਿਜ਼ਨੈੱਸਮੈਨ ਬਿਲ ਗੇਟਸ ਇਸ ਗੱਲ ਨੂੰ ਲੈ ਕੇ ਨਿੰਦਾ ਦਾ ਕੇਂਦਰ ਬਣ ਗਏ ਹਨ ਕਿ ਵਿਕਾਸਸ਼ੀਲ ਦੇਸ਼ਾਂ ਦੇ ਨਾਲ ਟੀਕਾ ਸਾਂਝਾ ਨਹੀਂ ਕੀਤਾ ਜਾਣਾ ਚਾਹੀਦਾ ਹੈ। ਦਰਅਸਲ ਸਕਾਈ ਨਿਊਜ਼ ਦੇ ਨਾਲ ਇੰਟਰਵਿਊ ਵਿਚ ਬਿਲ ਗੇਟਸ ਤੋਂ ਪੁੱਛਿਆ ਗਿਆ ਕਿ ਵੈਕਸੀਨ ਤੋਂ ਇੰਟੈਲੇਕਚੁਅਲ ਪ੍ਰਾਪਰਟੀ ਰਾਈਟ ਦੀ ਸੁਰੱਖਿਆ ਹਟਾ ਲਿਆ ਜਾਵੇ ਤੇ ਇਸ ਨੂੰ ਦੁਨੀਆ ਦੇ ਦੇਸ਼ਾਂ ਦੇ ਨਾਲ ਸਾਂਝਾ ਕੀਤਾ ਜਾਵੇ ਤਾਂ ਕੀ ਇਸ ਨਾਲ ਸਭ ਤੱਕ ਟੀਕਾ ਪਹੁੰਚਣ ਵਿਚ ਮਦਦ ਮਿਲੇਗੀ।

ਇਸ ਉੱਤੇ ਬਿਲ ਗੇਟਸ ਨੇ ਸਾਫ ਲਹਿਜ਼ੇ ਵਿਚ ਕਿਹਾ ਕਿ, 'ਨਹੀਂ।' ਉਨ੍ਹਾਂ ਕਿਹਾ ਕਿ ਦੁਨੀਆ ਵਿਚ ਵੈਕਸੀਨ ਬਣਾਉਣ ਵਾਲੀ ਬਹੁਤ ਸਾਰੀਆਂ ਫੈਕਟਰੀਆਂ ਹਨ ਤੇ ਲੋਕ ਟੀਕੇ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਹੀ ਗੰਭੀਰ ਹਨ। ਫਿਰ ਵੀ ਦਵਾਈ ਦਾ ਫਾਰਮੁਲਾ ਸਾਂਝਾ ਨਹੀਂ ਕੀਤਾ ਜਾਣਾ ਚਾਹੀਦਾ ਹੈ। ਅਮਰੀਕਾ ਦੀ ਜਾਨਸਨ ਐਂਡ ਜਾਨਸਨ ਦੀ ਫੈਕਟਰੀ ਤੇ ਭਾਰਤ ਦੀ ਇਕ ਫੈਕਟਰੀ ਵਿਚ ਫਰਕ ਹੁੰਦਾ ਹੈ। ਵੈਕਸੀਨ ਨੂੰ ਅਸੀਂ ਆਪਣੇ ਪੈਸੇ ਤੇ ਮਾਹਰਾਂ ਨਾਲ ਬਣਾਉਂਦੇ ਹਾਂ। ਬਿਲ ਗੇਟਸ ਨੇ ਅੱਗੇ ਕਿਹਾ ਕਿ ਵੈਕਸੀਨ ਦਾ ਫਾਰਮੁਲਾ ਕਿਸੇ ਰੇਸਿਪੀ ਦੀ ਤਰ੍ਹਾਂ ਨਹੀਂ ਹੈ ਕਿ ਇਸ ਨੂੰ ਕਿਸੇ ਨਾਲ ਵੀ ਸਾਂਝਾ ਕੀਤਾ ਜਾ ਸਕੇ ਤੇ ਇਹ ਸਿਰਫ ਬੌਧਿਕ ਸੰਪਦਾ ਦਾ ਮਾਮਲਾ ਵੀ ਨਹੀਂ ਹੈ। ਇਸ ਵੈਕਸੀਨ ਨੂੰ ਬਣਾਉਣ ਵਿਚ ਕਾਫੀ ਸਾਵਧਾਨੀ ਰੱਖਣੀ ਹੁੰਦੀ ਹੈ, ਟੈਸਟਿੰਗ ਕਰਨੀ ਹੁੰਦੀ ਹੈ, ਉਸ ਦਾ ਟ੍ਰਾਇਲ ਹੋਣਾ ਹੁੰਦਾ ਹੈ। ਵੈਕਸੀਨ ਬਣਾਉਣ ਦੇ ਦੌਰਾਨ ਹਰ ਚੀਜ਼ ਬਹੁਤ ਸਾਵਧਾਨੀਪੂਰਵਕ ਦੇਖੀ ਤੇ ਪਰਖੀ ਜਾਂਦੀ ਹੈ।

ਅਮੀਰ ਦੇਸ਼ਾਂ ਨੇ ਟੀਕਿਆਂ ਦੇ ਲਈ ਪਹਿਲਾਂ ਖੁਦ ਨੂੰ ਦਿੱਤੀ ਤਰਜੀਹ
ਬਿਲ ਗੇਟਸ ਇਥੇ ਹੀ ਨਹੀਂ ਰੁਕੇ। ਉਨ੍ਹਾਂ ਅੱਗੇ ਕਿਹਾ ਕਿ ਇਸ ਵਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਅਮੀਰ ਦੇਸ਼ਾਂ ਨੇ ਟੀਕਿਆਂ ਦੇ ਲਈ ਪਹਿਲਾਂ ਖੁਦ ਨੂੰ ਤਰਜੀਹ ਦਿੱਤੀ ਹੈ। ਬਿਲ ਗੇਟਸ ਨੇ ਕਿਹਾ ਕਿ ਇਹ ਗੱਲ ਸਹੀ ਹੈ ਕਿ ਅਮਰੀਕਾ ਤੇ ਬ੍ਰਿਟੇਨ ਵਿਚ 30 ਸਾਲ ਦੀ ਉਮਰ ਹੱਦ ਵਾਲਿਆਂ ਨੂੰ ਵੀ ਵੈਕਸੀਨ ਲੱਗ ਰਹੀ ਹੈ ਪਰ ਬ੍ਰਾਜ਼ੀਲ ਤੇ ਦੱਖਣੀ ਅਫਰੀਕਾ ਵਿਚ 60 ਸਾਲ ਵਾਲਿਆਂ ਨੂੰ ਟੀਕਾ ਨਹੀਂ ਲੱਗ ਪਾ ਰਿਹਾ ਹੈ। ਇਹ ਗਲਤ ਹੈ। ਗੰਭੀਰ ਕੋਰੋਨਾ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ਾਂ ਨੂੰ ਦੋ-ਤਿੰਨ ਮਹੀਨਿਆਂ ਵਿਚ ਵੈਕਸੀਨ ਮਿਲ ਜਾਵੇਗੀ। ਬਿਲ ਗੇਟਸ ਦੇ ਕਹਿਣ ਦਾ ਮਤਲਬ ਇਹ ਸੀ ਕਿ ਇਕ ਵਾਰ ਵਿਕਸਿਤ ਦੇਸ਼ਾਂ ਵਿਚ ਵੈਕਸੀਨੇਸ਼ਨ ਪੂਰਾ ਹੋ ਜਾਵੇਗਾ ਤਾਂ ਗਰੀਬ ਦੇਸ਼ਾਂ ਨੂੰ ਵੀ ਟੀਕੇ ਮੁਹੱਈਆ ਕਰਵਾ ਦਿੱਤੇ ਜਾਣਗੇ।

Get the latest update about shared, check out more about Bill Gates, vaccine formula, developing countries & Truescoop

Like us on Facebook or follow us on Twitter for more updates.