ਹਰਿਆਣਾ ਨਿਗਮ ਚੋਣਾਂ ਵਿਚ ਭਾਜਪਾ-ਕਾਂਗਰਸ ਨੂੰ ਝਟਕਾ, ਵੱਡੀ ਜਿੱਤ ਵੱਲ ਆਜ਼ਾਦ ਉਮੀਦਵਾਰ

ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਜਾਰੀ ਕਿਸਾਨ ਅੰਦੋਲਨ ਵਿਚਾਲੇ ਹਰਿਆਣਾ ਦੀਆਂ ਸਥਾ...

ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਜਾਰੀ ਕਿਸਾਨ ਅੰਦੋਲਨ ਵਿਚਾਲੇ ਹਰਿਆਣਾ ਦੀਆਂ ਸਥਾਨਕ ਨਿਗਮ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਨਤੀਜੇ ਹਰਿਆਣਾ ਸਰਕਾਰ ਲਈ ਵੱਡਾ ਝੱਟਕਾ ਸਾਬਤ ਹੋ ਰਹੇ ਹਨ। ਚੋਣ ਨਤੀਜਿਆਂ ਵਿਚ ਆਜ਼ਾਦ ਉਮੀਦਵਾਰ ਕਾਂਗਰਸ ਅਤੇ ਬੀਜੇਪੀ ਦੀ ਖੇਡ ਵਿਗਾੜਦੇ ਨਜ਼ਰ ਆ ਰਹੇ ਹਨ। 13 ਵਾਰਡਾਂ ਵਿਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕਰ ਲਈ ਹੈ ਜਦੋਂ ਕਿ ਇਕ ਵਿਚ ਕਾਂਗਰਸ ਨੇ ਬਾਜ਼ੀ ਮਾਰੀ। ਉਥੇ ਹੀ ਬੀਜੇਪੀ ਦਾ ਅਜੇ ਤੱਕ ਖਾਤਾ ਨਹੀਂ ਖੁੱਲ੍ਹਿਆ ਹੈ। ਸ਼ੁਰੂਆਤੀ ਨਤੀਜਿਆਂ ਵਿਚ ਹਰਿਆਣਾ ਦੀ ਬੀਜੇਪੀ-ਜੇਜੇਪੀ ਸਰਕਾਰ ਉੱਤੇ ਕਿਸਾਨ ਅੰਦੋਲਨ ਭਾਰੀ ਪੈਂਦਾ ਨਜ਼ਰ ਆ ਰਿਹਾ ਹੈ। 

ਨਗਰ ਨਿਗਮ ਨਤੀਜੇ - 
ਸੋਨੀਪਤ :  ਨਗਰ ਨਿਗਮ ਵਿਚ ਕਾਂਗਰਸ ਅੱਗੇ
ਸੋਨੀਪਤ ਨਗਰ ਨਿਗਮ ਵਿਚ ਪੰਜ ਰਾਉਂਡ ਦੀ ਵੋਟਿੰਗ ਤੋਂ ਬਾਅਦ ਕਾਂਗਰਸ ਕੈਂਡੀਡੇਟ ਨਿਖਿਲ ਮਦਾਨ 3346 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

ਅੰਬਾਲਾ : ਜਨ ਚੇਤਨਾ ਪਾਰਟੀ ਦੀ ਉਮੀਦਵਾਰ ਅੱਗੇ
ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਦੇ ਇਲਾਕੇ ਵਿਚ ਵੀ ਬੀਜੇਪੀ ਪਿੱਛੇ ਚੱਲ ਰਹੀ ਹੈ। ਅੰਬਾਲਾ ਨਗਰ ਨਿਗਮ ਵਿਚ ਮੇਅਰ ਅਹੁਦੇ ਲਈ ਜਨ ਚੇਤਨਾ ਪਾਰਟੀ ਦੀ ਉਮੀਦਵਾਰ ਅੱਗੇ ਚੱਲ ਰਹੀ ਹਨ। ਸ਼ਕਤੀ ਰਾਣੀ ਸ਼ਰਮਾ 2274 ਵੋਟਾਂ ਨਾਲ ਬੜਤ ਬਣਾਏ ਹੋਏ ਹਨ। 

ਪੰਚਕੂਲਾ : ਨਗਰ ਨਿਗਮ ਵਿਚ ਬੀਜੇਪੀ ਨੇ ਬਣਾਈ ਬੜਤ
ਪੰਚਕੂਲਾ ਵਿਚ ਬੀਜੇਪੀ ਨੇ ਕਾਂਗਰਸ ਉਮੀਦਵਾਰ ਉੱਤੇ ਬੜਤ ਬਣਾ ਲਈ ਹੈ। 8 ਰਾਉਂਡ ਦੀ ਕਾਊਂਟਿੰਗ ਤੋਂ ਬਾਅਦ ਪੰਚਕੂਲਾ ਵਿਚ ਬੀਜੇਪੀ ਉਮੀਦਵਾਰ ਕੁਲਭੂਸ਼ਣ ਗੋਇਲ 2198 ਵੋਟਾਂ ਨਾਲ ਲੀਡ ਕਰ ਰਹੇ ਹਨ।

ਨਗਰ ਪਰੀਸ਼ਦ ਨਤੀਜੇ - 
ਰੇਵਾੜੀ : ਆਜ਼ਾਦ ਉਮੀਦਵਾਰ ਅੱਗੇ, ਬੀਜੇਪੀ ਪੱਛੜੀ
ਰੇਵਾੜੀ ਵਿਚ ਵੀ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰੀ ਹੈ। ਰੇਵਾੜੀ ਵਿਚ ਅਜੇ ਤੱਕ 9 ਵਾਰਡਾਂ ਦੇ ਨਤੀਜੇ ਐਲਾਨ ਕਰ ਦਿੱਤੇ ਗਏ ਹਨ। ਇਨ੍ਹਾਂ ਵਿਚੋਂ ਆਜ਼ਾਦ ਉਮੀਦਵਾਰਾਂ ਨੇ 6 ਅਤੇ ਕਾਂਗਰਸ ਸਮਰਥਿਤ ਨੇ 1 ਸੀਟ ਅਤੇ ਬੀਜੇਪੀ ਨੇ 2 ਸੀਟਾਂ ਉੱਤੇ ਜਿੱਤ ਦਰਜ ਕੀਤੀ। 

Get the latest update about BJP, check out more about Haryana Corporation elections & Congress

Like us on Facebook or follow us on Twitter for more updates.