BJP Election Mission 2024: 2 ਵੱਡੇ ਲੀਡਰਾਂ ਦੀ ਭਾਜਪਾ 'ਚ ਸ਼ਾਮਿਲ ਹੋਣ ਦੀ ਸੰਭਾਵਨਾ

ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਛੱਡ ਭਾਜਪਾ 'ਚ ਸ਼ਾਮਿਲ ਹੋਏ ਸੁਨੀਲ ਜਾਖੜ ਅਤੇ ਅਰਵਿੰਦ ਖੰਨਾ ਨੂੰ ਕੇਂਦਰ ਦੇ ਵਲੋਂ 2024 ਚੋਣਾਂ 'ਚ ਜਿੰਮੇਵਾਰੀ ਸੌਪੀ ਜਾਵੇਗੀ

2024 'ਚ ਹੋਣ ਜਾ ਰਹੀਆਂ ਚੋਣਾਂ ਤੋਂ ਪਹਿਲਾ ਹੀ ਸਭ ਪਾਰਟੀਆਂ ਨੇ ਤਿਆਰੀ ਕੱਸ ਲਈ ਹੈ। ਇਸੇ ਦੇ ਚੱਲਦਿਆਂ ਹੁਣ ਪੰਜਾਬ ਭਾਜਪਾ ਦੇ ਅੰਦਰ ਆਉਣ ਵਾਲੇ ਕੁਝ ਦਿਨਾਂ 'ਚ ਵੱਡਾ ਫੇਰਬਦਲ ਹੋਣ ਦੀ ਉਮੀਦ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਭਾਜਪਾ ਆਉਣ ਵਾਲਿਆਂ ਚੋਣਾਂ ਤੋਂ ਪਹਿਲਾ ਆਪਣਾ ਸੂਬਾ ਪ੍ਰਧਾਨ ਬਦਲ ਸਕਦੀ ਹੈ। ਮੌਜੂਦਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਹਟਾ ਕਿਸੇ ਹੋਰ ਵਿਅਕਤੀ ਨੂੰ ਪੰਜਾਬ ਭਾਜਪਾ ਦੀ ਕਮਾਨ ਸੌਂਪੀ ਜਾ ਸਕਦੀ ਹੈ। ਮਿਸ਼ਨ 2024 ਦੇ ਤਹਿਤ ਭਾਜਪਾ ਕੁਝ ਨਵੇਂ ਲੋਕਾਂ ਨੂੰ ਪਾਰਟੀ 'ਚ ਸ਼ਾਮਿਲ ਕਰਨ ਜਾ ਰਹੀ ਹੈ, ਜਿਸ ਦੇ ਚਲਦਿਆਂ 2 ਵੱਡੇ ਲੀਡਰਾਂ ਨੂੰ ਵੀ ਭਾਜਪਾ ਦਾ ਹਿੱਸਾ ਬਣਾਇਆ ਜਾ ਸਕਦਾ ਹੈ।  

2024 ਚੋਣਾਂ ਦੇ ਨੂੰ ਲੈ ਕੇ ਭਾਜਪਾ ਹੁਣ ਸੂਚੇਤ ਨਜ਼ਰ ਆ ਰਹੀ ਹੈ। ਜਿਕਰਯੋਗ ਹੈ ਕਿ ਪਿੱਛਲੇ ਕਾਫੀ ਸਮੇਂ ਤੋਂ ਕਈ ਵਡੇ ਚਿਹਰੇ ਕਾਂਗਰਸ ਦਾ ਸਾਥ ਛੱਡ ਭਾਜਪਾ 'ਚ ਸ਼ਾਮਿਲ ਹੋਏ ਹਨ ਪਰ ਸੂਤਰਾਂ ਮੁਤਾਬਿਕ ਇਸ ਗੱਲ ਨੂੰ ਵੀ ਕਲੀਅਰ ਕੀਤਾ ਗਿਆ ਹੈ ਕਿ ਇਨ੍ਹਾਂ ਲੀਡਰਾਂ ਨੂੰ ਪੰਜਾਬ ਭਾਜਪਾ ਦੀ ਜਿੰਮੇਵਾਰੀ ਨਹੀਂ ਦਿੱਤੀ ਜਾਵੇਗੀ। ਭਾਜਪਾ ਇਨ੍ਹਾਂ ਚੌਣਾ 'ਚ ਹਿੰਦੂ ਸਮੁਦਾਏ ਨੂੰ ਨਾਲ ਜੋੜਨ ਦੀ ਤਿਆਰੀ 'ਚ ਹੈ, ਇਸ ਲਈ ਪੰਜਾਬ ਭਾਜਪਾ ਦੀ ਕਮਾਨ ਕਿਸੇ ਪੁਰਾਣੇ ਭਾਜਪਾ ਨੇਤਾ ਨੂੰ ਹੀ ਦਿੱਤੀ ਜਾਵੇਗੀ। ਜਿਸ 'ਚ ਸਭ ਤੋਂ ਅੱਗੇ ਮਨੋਰੰਜਨ ਕਾਲੀਆ ਦਾ ਨਾਮ ਚੱਲ ਰਿਹਾ ਹੈ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਛੱਡ ਭਾਜਪਾ 'ਚ ਸ਼ਾਮਿਲ ਹੋਏ ਸੁਨੀਲ ਜਾਖੜ ਅਤੇ ਅਰਵਿੰਦ ਖੰਨਾ ਨੂੰ ਕੇਂਦਰ ਦੇ ਵਲੋਂ 2024 ਚੋਣਾਂ 'ਚ ਜਿੰਮੇਵਾਰੀ ਸੌਪੀ ਜਾਵੇਗੀ। 


ਦਸ ਦਈਏ ਕਿ ਆਉਣ ਵਾਲੇ ਦਿਨਾਂ 'ਚ ਬੀਜੇਪੀ 'ਚ ਹੋਣ ਜਾ ਰਹੇ ਵੱਡੇ ਬਦਲਾਵ ਦੇ ਚਲਦਿਆਂ ਬੀਜੇਪੀ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਦੀ ਵੀ ਖਾਸ ਭੂਮਿਕਾ ਰਹੇਗੀ। ਸੂਤਰਾਂ ਮੁਤਾਬਿਕ ਭਾਜਪਾ ਆਉਣ ਵਾਲਿਆਂ ਇਨ੍ਹਾਂ ਚੋਣਾਂ ਲਈ ਕਾਂਗਰਸ ਦੇ 2 ਵੱਡੇ ਲੀਡਰਾਂ ਨੂੰ ਭਾਜਪਾ 'ਚ ਸ਼ਾਮਿਲ ਕਰਨ ਸੰਬੰਧੀ ਉਨ੍ਹਾਂ ਨਾਲ ਮੁਲਾਕਾਤ ਕਰ ਰਹੀ ਹੈ। ਇਨ੍ਹਾਂ ਵੱਡੇ ਲੀਡਰਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਸ਼ਹੀਦ ਪਰਿਵਾਰਾਂ ਨਾਲ ਸੰਬੰਧਿਤ ਲੀਡਰ ਹਨ, ਜਿਨ੍ਹਾਂ ਦੇ ਪਰਿਵਾਰਾਂ ਨੇ ਪੰਜਾਬ 'ਚ ਅੱਤਵਾਦ ਦੇ ਖਿਲਾਫ ਕੰਮ ਕੀਤਾ ਹੈ। ਬੀਜੇਪੀ ਹਾਈ ਕਮਾਨ ਨਾਲ ਲਗਾਤਾਰ ਇਸ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ। ਇਹ ਵੀ ਖਬਰ ਹੈ ਕਿ ਆਪ ਪਾਰਟੀ ਦੇ ਕੁਝ ਵਿਧਾਇਕਾਂ ਨੂੰ ਵੀ ਸੰਪਰਕ ਕੀਤਾ ਜਾ ਰਿਹਾ ਹੈ।  

ਜ਼ਿਕਰਯੋਗ ਹੈ ਕਿ 2024 ਦੀਆਂ ਚੋਣਾਂ ਲਈ ਭਾਜਪਾ ਪੰਜਾਬ 'ਚ ਆਪਣੀ 13 ਸੀਟਾਂ ਦੇ ਲਈ ਕਈ ਚਿਹਰਿਆਂ ਨੂੰ ਬਦਲਣ ਦੀ ਸੋਚ ਰਹੀ ਹੈ। ਪਿਛਲੇ ਚੋਣਾਂ ਲੜਨ ਵਾਲੇ ਵਿਧਾਇਕ ਦੇ ਚਾਂਸ ਬਹੁਤ ਘਟ ਹਨ ਕਿਉਂਕਿ ਇਸ ਵਾਰ ਭਾਜਪਾ ਸਿੱਖ ਹਿੰਦੂ ਦੇ ਨਾਲ ਨਾਲ ਦਲਿਤ ਕਾਰਡ ਖੇਡਣ ਵਾਲੀ ਹੈ। ਭਾਜਪਾ ਇਸ ਵਾਰ ਸਾਰੇ ਮਾਪਦੰਡਾਂ ਤੇ ਕੰਮ ਕਰਦਿਆਂ ਦਲਿਤ ਲੀਡਰਾਂ ਨੂੰ ਮੌਕਾ ਦੇ ਸਕਦੀ ਹੈ। ਨੌਜਵਾਨਾਂ ਵਿੰਗ ਦੇ ਅਗੇ ਆਉਣ ਦਾ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਭਾਜਪਾ ਕਈ ਸਾਬਕਾ ਮੰਤਰੀ ਅਤੇ ਨਵੈ ਬਿਓਰੋ ਨਾਲ ਜੁੜ ਰਿਹਾ ਹੈ ਅਤੇ ਚੋਣਾਂ ਤੋਂ ਪਹਿਲਾ ਕਈ ਸਰਵੇ ਤੱਕ ਵੀ ਕਰਵਾਏ ਜਾ ਰਹੇ ਹਨ। ਸੋ ਭਾਪਜਾ 2022 ਦੀਆਂ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਨਜ਼ਰ ਆ ਰਹੀ ਹੈ।     

Get the latest update about adhwani sharma, check out more about punjab election 2024, 2 big leaders ton join bjp, bjp & bjp election 2024

Like us on Facebook or follow us on Twitter for more updates.