ਜਲੰਧਰ ਪੁਲਸ ਨੇ ਦੇਸੀ ਕੱਟੇ ਨਾਲ ਭਾਜਪਾ ਆਗੂ ਨੂੰ ਕੀਤਾ ਗ੍ਰਿਫਤਾਰ

ਜਲੰਧਰ ਥਾਣਾ 5 ਦੀ ਪੁਲਸ ਨੇ ਦੇਸੀ ਕੱਟੇ ਨਾਲ ਭਾਜਪਾ ਆਗੂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਸ ਇਸ ਬਾਰੇ ਕੋਈ ਵੀ ਖੁਲਾਸਾ ਕਰਨ ਤੋਂ ਬਚ ਰਹੀ ਹੈ। ਸੂਤਰਾਂ ਦੀ...

ਜਲੰਧਰ— ਜਲੰਧਰ ਥਾਣਾ 5 ਦੀ ਪੁਲਸ ਨੇ ਦੇਸੀ ਕੱਟੇ ਨਾਲ ਭਾਜਪਾ ਆਗੂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਸ ਇਸ ਬਾਰੇ ਕੋਈ ਵੀ ਖੁਲਾਸਾ ਕਰਨ ਤੋਂ ਬਚ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਫੜ੍ਹੇ ਗਏ ਭਾਜਪਾ ਆਗੂ ਦੀ ਪਛਾਣ ਚੰਦਨਬੀਰ ਸਿੰਘ ਪੁੱਤਰ ਕੁਲਬੀਰ ਸਿੰਘ ਵਾਸੀ ਬੀ. ਐੱਕਸ. 233 ਬਸਤੀ ਨੌਂ ਦੇ ਤੌਰ 'ਤੇ ਹੋਈ ਹੈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਚੰਦਨਬੀਰ ਨੇ ਹਾਲ ਹੀ 'ਚ ਫੇਸਬੁੱਕ ਪ੍ਰੋਫਾਈਲ 'ਤੇ ਦੇਸੀ ਕੱਟੇ ਨਾਲ ਫੋਟੋ ਪੋਸਟ ਕੀਤੀ ਸੀ।

ਗੋਰਾਇਆ-ਜਲੰਧਰ ਹਾਈਵੇ 'ਤੇ ਵਾਪਰਿਆ ਦਰਦਨਾਕ ਹਾਦਸਾ, ਵਿਦਿਆਰਥੀਆਂ ਨਾਲ ਭਰੀ ਸੀ ਬੱਸ

ਪੁਲਸ ਨੂੰ ਪਤਾ ਲੱਗਣ ਤੋਂ ਬਾਅਦ ਛਾਪੇਮਾਰੀ ਕਰਕੇ ਮੁਲਜ਼ਮ ਨੂੰ ਬਸਤੀ ਗੁਜ਼ਾਂ ਇਲਾਕੇ 'ਚੋਂ ਗ੍ਰਿਫਤਾਰ ਕਰ ਲਿਆ। ਪੁਲਸ ਨੇ ਅਜੇ ਚੰਦਨਬੀਰ ਕੋਲੋਂ ਦੇਸੀ ਕੱਟਾ ਬਰਾਮਦ ਨਹੀਂ ਕੀਤਾ। ਪੁਲਸ ਅੱਜ ਮੁਲਜ਼ਮ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਵੇਗੀ। ਸੋਲਰ ਇਕੁਇਪਮੈਂਟਸ ਦਾ ਕਾਰੋਬਾਰ ਕਰਨ ਵਾਲਾ ਚੰਦਨਬੀਰ ਭਾਜਪਾ ਦਾ ਹੈ ਸਰਗਰਮ ਵਰਕਰ ਚੰਦਨਬੀਰ ਸਿੰਘ ਦੇ ਫੇਸਬੁੱਕ ਪ੍ਰੋਫਾਈਲ ਅਨੁਸਾਰ ਚੰਦਨਬੀਰ ਭਾਜਪਾ ਦਾ ਕਾਫੀ ਐਕਟਿਵ ਵਰਕਰ ਹੈ।

ਪਿਛਲੇ 16 ਮਹੀਨਿਆਂ ਤੋਂ ਪੰਜਾਬ ਦੀ ਜੇਲ੍ਹ 'ਚ ਬੰਦ ਸੀ ਪਾਕਿ ਨੌਜਵਾਨ, ਮਾਘੀ ਦੇ ਖ਼ਾਸ ਮੌਕੇ ਹੋਇਆ ਵੱਡਾ ਐਲਾਨ

ਮੁਲਜ਼ਮ ਦੀਆਂ ਭਾਜਪਾ ਦੇ ਸਾਬਕਾ ਵਿਧਾਇਕਾਂ ਨਾਲ ਕਾਫੀ ਫੋਟੋਆਂ ਹਨ ਅਤੇ ਹਾਲ ਹੀ 'ਚ ਭਾਜਪਾ ਸਰਕਾਰ ਵੱਲੋਂ ਸੀ. ਏ. ਏ. ਦੀ ਕੈਂਪੇਨਿੰਗ 'ਚ ਸਰਗਰਮੀ ਨਾਲ ਹਿੱਸਾ ਲੈਂਦਿਆਂ ਫੋਟੋ ਪੋਸਟ ਕੀਤੀ ਸੀ। ਸੂਤਰਾਂ ਮੁਤਾਬਕ ਚੰਦਨਬੀਰ ਸਿੰਘ ਦਾ ਸੋਲਰ ਇਕੁਇਪਮੈਂਟਸ ਦਾ ਕਾਰੋਬਾਰ ਹੈ।

Get the latest update about Solar Equipments Businessman, check out more about Kulbir Singh, Punjab News, BJP Leader Arrest & News In Punjabi

Like us on Facebook or follow us on Twitter for more updates.